ਕੱਲ ਭਾਰਤ 'ਚ ਲਾਂਚ ਕੀਤਾ ਜਾਵੇਗਾ Motorola Moto Z2 Play ਸਮਾਰਟਫੋਨ, ਜਾਣੋ ਕੀਮਤ

Wednesday, Jun 07, 2017 - 11:26 PM (IST)

ਕੱਲ ਭਾਰਤ 'ਚ ਲਾਂਚ ਕੀਤਾ ਜਾਵੇਗਾ Motorola Moto Z2 Play ਸਮਾਰਟਫੋਨ, ਜਾਣੋ ਕੀਮਤ

ਜਲੰਧਰ—Lenovo- ਮੋਟੋਰੋਲਾ ਨੇ ਹਾਲ 'ਚ ਹੀ us 'ਚ ਆਪਣਾ ਨਵਾਂ Moto Z2 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਉੱਥੇ ਕੰਪਨੀ ਦੀ 8 ਜੂਨ ਨੂੰ ਭਾਰਤ 'ਚ ਵੀ Moto Z Play ਨੂੰ ਲਾਂਚ ਕਰਨ ਦੀ ਤਿਆਰੀ ਹੈ। ਇਸ ਇਵੈਂਟ ਦੀ ਲਾਈਵ ਸਟਰੀਮਿੰਗ ਵੀ ਕੀਤੀ ਜਾਵੇਗੀ। Moto Z2 Play ਦੀ ਪ੍ਰੀ-ਆਡਰ ਬੁਕਿੰਗ ਵੀ ਇਸ ਦਿਨ ਜਾਨੀ 8 ਜੂਨ ਤੋਂ ਸ਼ੁਰੂ ਹੋਵੇਗੀ।
ਟਵੀਟ 'ਚ ਮੋਟੋਰੋਲਾ ਨੇ ਇਕ Youtube ਦਾ ਵੀਡੀਓ ਲਿੰਕ ਸਾਂਝਾ ਕੀਤਾ। ਇਹ ਲਿੰਕ ਉਸ ਪੇਜ ਦਾ ਹੈ ਜਿੱਥੇ 8 ਜੂਨ ਨੂੰ ਲਾਂਚ ਇਵੈਂਟ ਦੀ ਸਟਰੀਮਿੰਗ ਹੋਵੇਗੀ। ਇਵੈਂਟ ਦੁਪਹਰ 12 ਵਜੇ ਆਯੋਜਿਤ ਹੋਵੇਗਾ। ਅਮਰੀਕੀ ਮਾਰਕੀਟ 'ਚ ਮੋਟੋਰੋਲਾ ਦੇ ਇਸ ਹੈੱਡਸੈਟ ਦੀ ਕੀਮਤ 499 ਅਮਰੀਕੀ ਡਾਲਰ (ਕਰੀਬ 32,200) ਹੈ। ਦੱਸਣਯੋਗ ਹੈ ਕਿ ਮੋਟੋ ਜੇਡ2 ਪਲੇ ਸਮਾਰਟਫੋਨ ਮੋਟੋ ਜੇਡ ਪਲੇ ਦਾ Successor ਵਰਜ਼ਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੋਟੋ ਜੇਡ2 ਪਲੇ 3,000 mAh ਦੀ ਬੈਟਰੀ ਨਾਲ ਆਵੇਗਾ। ਇਸ ਦੇ ਇਲਾਵਾ ਇਹ ਵੀ ਸਾਹਮਣੇ ਆਇਆ ਰਿਹਾ ਹੈ ਕਿ ਸਮਾਰਟਫੋਨ 'ਚ ਇਕ Non-Removeable ਲਿਥਿਅਮ ਆਇਨ ਬੈਟਰੀ ਹੋਵੇਗੀ। ਤੁਹਾਨੂੰ ਦੱਸ ਦਇਏ ਕਿ ਪਿਛਲੇ ਸਾਲ ਮੋਟੋ ਜੇਡ2 ਪਲੇ ਸਮਰਾਟਫੋਨ ਨੂੰ 3510 mAh ਸਮੱਰਥਾ ਦੀ ਬੈਟਰੀ ਨਾਲ ਪੇਸ਼ ਕੀਤਾ ਸੀ।
ਪਿਛਲੀ ਕੁਝ ਲੀਕਸ 'ਤੇ ਧਿਆਨ ਦਈਏ ਤਾਂ ਸਮਾਰਟਫੋਨ 'ਚ 5.5 ਇੰਚ ਦੀ ਫੁਲ ਐੱਚ.ਡੀ 1080p ਡਿਸਪਲੇ, ਇਕ ਆਕਟਾ-ਕੋਰ ਪ੍ਰੋਸੈਸਰ ਸਨੈਪਡਰੈਗਨ 652 ਪੋਸੈਸਰ ਦੇ ਨਾਲ 4 ਜੀ.ਬੀ ਰੈਮ ਅਤੇ 64 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ। ਇਸ ਦੇ ਇਲਾਵਾ ਤੁਹਾਨੂੰ ਇਹ ਵੀ ਦਸ ਦਇਏ ਕਿ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਰਿਅਰ ਕੈਮਰਾ ਡਿਊਲ ਪਿਕਸਲ ਆਟੋਫੋਕਸ ਨਾਲ ਆਵੇਗਾ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਰਾਟਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਮੋਟੋ ਜੇਡ2 ਪਲੇ 'ਚ ਫਿੰਗਪ੍ਰਿੰਟ ਸੈਂਸਰ ਨੂੰ ਸਮਾਰਟਫੋਨ ਦੇ ਫਰੰਟ 'ਚ ਰੱਖਿਆ ਜਾ ਸਕਦਾ ਹੈ।


Related News