ਮਟਰੋਲਾ ਮੋਟੋ ਜੀ 3 ਜਨਰੇਸ਼ਨ ਲਾਂਚ, ਜਾਣੋ ਫੀਚਰਸ

07/28/2015 7:38:16 PM

ਜਲੰਧਰ- ਮੋਬਾਈਲ ਨਿਰਮਾਤਾ ਕੰਪਨੀ ਮਟਰੋਲਾ ਨੇ ਮੋਟੋ ਜੀ (3 ਜਨਰੇਸ਼ਨ) ਨੂੰ ਭਾਰਤੀ ਬਾਜ਼ਾਰ ''ਚ ਉਤਾਰਿਆ ਹੈ। ਫੋਨ 8ਜੀ.ਬੀ. ਤੇ 16 ਜੀ.ਬੀ. ਦੋ ਮਾਡਲ ''ਚ ਉਪਲੱਬਧ ਹੈ। ਭਾਰਤੀ ਬਾਜ਼ਾਰ ''ਚ ਮਟਰੋਲਾ ਮੋਟੋ ਜੀ (3 ਜਨਰੇਸ਼ਨ) 8 ਜੀ.ਬੀ. ਦੀ ਕੀਮਤ 11999 ਰੁਪਏ ਹੈ। ਉਥੇ ਮੋਟੋ ਜੀ (3 ਜਨਰੇਸ਼ਨ) 16 ਜੀ.ਬੀ. ਮਾਡਲ ਦੀ ਕੀਮਤ 12999 ਰੁਪਏ ਹੈ। ਦੋਵੇਂ ਫੋਨਸ ਆਨਲਾਈਨ ਸਟੋਰ ਫਲਿਪਕਾਰਟ ''ਤੇ ਉਪਲੱਬਧ ਹਨ। 

ਫੋਨ ''ਚ 5 ਇੰਚ ਦੀ ਐਚ.ਡੀ. ਡਿਸਪਲੇ ਦਿੱਤੀ ਗਈ ਹੈ। ਫੋਨ ਦਾ ਸਕਰੀਨ ਰੈਜ਼ੇਲਿਊਸ਼ਨ 1280 ਗੁਣਾ 720 ਪਿਕਸਲ ਹੈ। ਸਕਰੀਨ ਗੋਰਿਲਾ ਗਲਾਸ 3 ਕੋਟਿਡ ਹੈ। ਇਸ ਦੇ ਨਾਲ ਹੀ ਇਹ ਆਈ.ਪੀ.ਐਸ. ਤਕਨੀਕ ਨਾਲ ਵੀ ਲੈਸ ਹੈ। ਫੋਨ ''ਚ ਕਵਾਲਕਾਮ ਸਨੈਪਡਰੈਗਨ 410 ਚਿਪਸੈਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 1.4 ਗੀਗਾਹਾਰਟਜ਼ ਦਾ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਧੀਆ ਗ੍ਰਾਫਿਕਸ ਲਈ ਐਡਰਿਨੋ 306 400 ਮੈਗਾਹਾਰਟਜ਼ ਦਾ ਜੀ.ਪੀ.ਯੂ. ਵੀ ਹੈ। 8 ਜੀ.ਬੀ. ਮਾਡਲ ਦੇ ''ਚ 1 ਜੀ.ਬੀ. ਰੈਮ ਉਥੇ 16 ਜੀ.ਬੀ. ਮਾਡਲ ''ਚ 2 ਜੀ.ਬੀ. ਰੈਮ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਡਿਵਾਈਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜਦਕਿ ਫਰੰਟ ਕੈਮਰਾ 5 ਮੈਗਾਪਿਕਸਲ ਦਿੱਤਾ ਗਿਆ ਹੈ। ਫੋਨ 5.1 ਲਾਲੀਪਾਪ ''ਤੇ ਚੱਲਦਾ ਹੈ। ਪਾਵਰ ਬੈਕਅਪ ਲਈ ਇਸ ''ਚ 2470 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਉਥੇ ਇਸ ''ਚ 3ਜੀ, ਵਾਈ-ਫਾਈ ਤੇ 4ਜੀ ਐਲ.ਟੀ.ਈ. ਵੀ ਮਿਲੇਗਾ।


Related News