5 ਫੁੱਟ ਡੁੰਘੇ ਪਾਣੀ ’ਚ ਡਿੱਗਣ ’ਤੇ ਵੀ ਖ਼ਰਾਬ ਨਹੀਂ ਹੋਵੇਗਾ ਮੋਟੋਰੋਲਾ ਦਾ ਨਵਾਂ ਫੋਨ

Saturday, Jun 19, 2021 - 06:22 PM (IST)

5 ਫੁੱਟ ਡੁੰਘੇ ਪਾਣੀ ’ਚ ਡਿੱਗਣ ’ਤੇ ਵੀ ਖ਼ਰਾਬ ਨਹੀਂ ਹੋਵੇਗਾ ਮੋਟੋਰੋਲਾ ਦਾ ਨਵਾਂ ਫੋਨ

ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਇਕ ਅਜਿਹਾ ਸਮਾਰਟਫੋਨ ਲਾਂਚ ਕੀਤਾ ਹੈ ਜੋ 5 ਫੁੱਟ ਡੁੰਘੇ ਪਾਣੀ ’ਚ ਡਿੱਗਣ ’ਤੇ ਵੀ ਖ਼ਰਾਬ ਨਹੀਂ ਹੋਵੇਗਾ। ਮੋਟੋਰੋਲਾ ਨੇ ਦੱਸਿਆ ਹੈ ਕਿ Motorola Defy ਸਮਾਰਟਫੋਨ ਨੂੰ IP68 ਦੀ ਰੇਟਿੰਗ ਮਿਲੀ ਹੈ ਅਤੇ ਇਹ ਇਕ ਮਿਲਟਰੀ ਸਟੈਂਡਰਡ ਸਰਟੀਫਾਈਡ ਫੋਨ ਹੈ। ਇਹ ਫੋਨ ਡਿਊਲ ਸੀਲਡ ਹਾਊਸਿੰਗ ਨਾਲ ਲਿਆਇਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਪਾਣੀ, ਧੂੜ, ਲੂਣ ਅਤੇ ਨਮੀ ਇਸ ਫੋਨ ਦਾ ਕੁਝ ਨਹੀਂ ਵਿਗਾੜ ਸਕਦੇ।

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

Motorola Defy ਦੀ ਕੀਮਤ
ਇਸ ਸਮਾਰਟਫੋਨ ਦੀ ਕੀਮਤ 329 ਯੂਰੋ (ਕਰੀਬ 29,000 ਰੁਪਏ) ਹੈ। ਇਸ ਨੂੰ ਸਿਰਫ਼ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ। ਇਸ ਫੋਨ ’ਤੇ ਦੋ ਸਾਲ ਦੀ ਵਾਰੰਟੀ ਮਿਲੇਗੀ ਅਤੇ ਯੂਜ਼ਰਸ ਨੂੰ ਸਕਿਓਰਿਟੀ ਅਪਡੇਟ ਇਸ ਦੇ ਨਾਲ ਮਿਲਦੇ ਰਹਿਣਗੇ। 

ਇਹ ਵੀ ਪੜ੍ਹੋ– ਸੈਮਸੰਗ ਦਾ ਧਮਾਕੇਦਾਰ ਆਫਰ! TV ਖ਼ਰੀਦਣ ’ਤੇ ਮੁਫ਼ਤ ਮਿਲੇਗਾ 1 ਲੱਖ ਰੁਪਏ ਦਾ ਸਾਊਂਡਬਾਰ

Motorola Defy ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+
ਪ੍ਰੋਸੈਸਰ    - ਸਨੈਪਡ੍ਰੈਗਨ 662
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 48MP+2MP+2MP ਦਾ ਟ੍ਰਿਪਲ ਕੈਮਰਾ ਸੈੱਟਅਪ
ਫਰੰਟ ਕੈਮਰਾ    - 8MP
ਬੈਟਰੀ    - 5000mAh (20W ਦਾ ਟਰਬੋਪਾਵਰ ਚਾਰਜ)
ਕੁਨੈਕਟੀਵਿਟੀ    - USB ਟਾਈਪ-ਸੀ ਪੋਰਟ, ਬਲੂਟੂਥ V5, NFC, VoLTE ਅਤੇ 3.5mm ਹੈੱਡਫੋਨ ਜੈੱਕ

ਇਹ ਵੀ ਪੜ੍ਹੋ– ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ


author

Rakesh

Content Editor

Related News