ਮੋਟੋਰੋਲਾ ਦੇ ਇਸ ਸਮਾਰਟਫੋਨ ''ਚ ਹੋਵੇਗੀ 2,730 mAh ਦੀ ਬੈਟਰੀ, ਸਪੈਸੀਫਿਕੈਸ਼ਨਸ ਹੋਏ ਲੀਕ

07/22/2017 2:21:44 AM

ਜਲੰਧਰ— ਮੋਟੋਰੋਲਾ ਮੋਟੋ ਜੈੱਡ 2 ਫੋਰਸ ਦੇ ਬਾਰੇ 'ਚ ਅਜੇ ਤਕ ਤੁਸੀਂ ਕਈ ਲੀਕ ਖਬਰਾਂ ਪੜ੍ਹ ਚੁੱਕੇ ਹੋਵੋਗੇ, ਜਿਸ 'ਚ ਇਸ ਸਮਾਰਟਫੋਨ ਦੇ ਡਿਜ਼ਾਈਨ ਨੂੰ ਲੈ ਕੇ ਸਪੈਸੀਫਿਕੈਸ਼ਨ ਤਕ ਦੀ ਜਾਣਕਾਰੀਆਂ ਸ਼ਾਮਲ ਹਨ। ਪਿੱਛਲੇ ਦਿਨਾਂ ਇਹ ਸਮਾਰਟਫੋਨ ਗੀਕਬੈਂਚ 'ਤੇ ਲਿਸਟ ਹੋਇਆ ਸੀ, ਉੱਥੇ ਹੁਣ ਇਸ ਦੇ ਸਪੈਸੀਫਿਕੈਸ਼ਨ ਨਾਲ ਜੁੜੀਆਂ ਕੁਝ ਹੋਰ ਜਾਣਕਾਰੀਆਂ ਸਾਹਮਣੇ ਆਈਆਂ ਹਨ। ਨਵੇਂ ਲੀਕ 'ਚ ਮੋਟੋ ਜੈੱਡ2 ਫੋਰਸ ਸਮਾਰਟਫੋਨ ਦੇ ਡਿਜ਼ਾਈਨ, ਸਲੀਕ ਬਾਡੀ ਦੇ ਨਾਲ ਬੈਟਰੀ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਮੋਟੋ ਜੈੱਡ 2 ਫੋਰਸ 'ਚ 2,730 mAh ਦੀ ਬੈਟਰੀ ਦਿੱਤੀ ਗਈ ਹੈ। ਟਵੀਟਰ 'ਤੇ Evan Blass ਦੁਆਰਾ ਮੋਟੋ ਜੈੱਡ 2 ਫੋਰਸ ਸਮਾਰਟਫੋਨ ਦੀ ਬੈਟਰੀ ਹੀ ਨਹੀ ਬਲਕਿ ਕੁਝ ਹੋਰ ਵੀ ਸਪੈਸੀਫਿਕੈਸ਼ਨ ਦੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਟਵੀਟਰ 'ਤੇ ਪੋਸਟ ਹੋਏ ਸੈਪੀਸੀਫਿਕੈਸ਼ਨ ਦੀ ਜਾਣਕਾਰੀ 'ਚ ਮੋਟੋ ਜੈੱਡ 2 ਫੋਰਸ 'ਚ 20 ਪ੍ਰਤੀਸ਼ਤ ਬੈਟਰੀ ਕਟੌਤੀ ਦੇ ਬਾਰੇ 'ਚ ਦੱਸਿਆ ਗਿਆ ਹੈ। ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਵਰਜ਼ਨ USB ਲਈ ਉਪਲੱਬਧ ਹੋਵੇਗਾ।
ਕੰਪਨੀ ਮੋਟੋਰੋਲਾ ਨੇ ਨਿਊਯਾਰਕ 'ਚ 25 ਜੁਲਾਈ ਨੂੰ ਹੋਣ ਵਾਲੇ ਇਕ ਇਵੈਂਟ ਦਾ ਮੀਡੀਆ ਇਨਵਾਇਟ ਭੇਜਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਨਵਾਇਟ 'ਚ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਕੰਪਨੀ ਕਿਹੜਾ ਡਿਵਾਇਸ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਦੇ ਪਿਛਲੇ ਡਿਜ਼ਾਈਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੰਪਨੀ 'Shatterproof' ਤਕਨੀਕ ਨਾਲ ਕੁਝ ਲਾਂਚ ਕਰੇਗੀ। ਖਬਰਾਂ ਮੁਤਾਬਕ ਇਸ ਇਵੈਂਟ 'ਚ ਮੋਟੋ ਜੈੱਡ 2 ਫੋਰਸ ਸਮਾਰਟਫੋਨ ਲਾਂਚ ਕੀਤਾ ਜਾ ਸਕਦਾ ਹੈ। ਮੋਟੋ ਜੈੱਡ 2 ਫੋਰਸ ਐਂਡ੍ਰਾਇਡ ਓ.ਐੱਸ 'ਤੇ ਆਧਾਰਿਤ ਹੋਵੇਗਾ। ਉੱਥੇ, ਕੰਪਨੀ ਇਸ ਨੂੰ ਕਵਾਲਕਾਮ ਸਨੈਪਡਰੈਨਗ 835 ਚਿਪਸੈੱਟ ਨਾਲ ਪੇਸ਼ ਕਰ ਸਕਦੀ ਹੈ। ਇਸ ਫੋਨ ਦੋ ਰੈਮ ਅਤੇ ਇੰਟਰਨਲ ਸਟੋਰੇਜ ਨਾਲ ਉਪਲੱਬਧ ਹੋਵੇਗਾ। ਜਿਸ 'ਚ ਇਕ ਵੇਰੀਅੰਟ 'ਚ 6 ਜੀ.ਬੀ ਰੈਮ ਅਤੇ 128 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਜਦਕਿ ਦੂਜਾ ਵੇਰੀਅੰਟ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਨਾਲ ਲਾਂਚ ਹੋ ਸਕਦਾ ਹੈ। ਕੰਪਨੀ 6 ਜੀ.ਬੀ ਰੈਮ ਅਤੇ 128 ਜੀ.ਬੀ ਇੰਟਰਨਲ ਸਟੋਰੇਜ ਵਾਲੇ ਵੇਰੀਅੰਟ ਨੂੰ ਅਮਰੀਕਾ 'ਚ ਲਾਂਚ ਕਰੇਗੀ। ਫੋਟੋਗ੍ਰਾਫੀ ਲਈ ਇਸ 'ਚ ਡਿਊਰ ਰਿਅਰ ਕੈਮਰੇ ਸੈਟਅਪ ਲਈ ਡਿਊਲ ਐੱਲ.ਈ.ਡੀ ਫਲੈਸ਼ ਹੋਵੇਗੀ। ਜਿਸ 'ਚ ਦੋ 12 ਮੈਗਾਪਿਕਸਲ Resolution ਸੈਂਸਰ ਹੋਣਗੇ। ਉੱਥੇ, led ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਉਮੀਦ ਹੈ ਕਿ ਇਹ ਸਮਾਰਟਫੋਨ ਭਾਰਤ 'ਚ ਅਗਸਤ ਮਹੀਨੇ ਲਾਂਚ ਹੋ ਸਕਦਾ ਹੈ।


Related News