Motorola ਦਾ ਗਾਹਕਾਂ ਨੂੰ ਵੱਡਾ ਝਟਕਾ ! ਸਮਾਰਟਫੋਨਾਂ ਦੀਆਂ ਵਧਾ'ਤੀਆਂ ਕੀਮਤਾਂ, ਜਾਣੋ ਕੀ ਹੈ ਨਵਾਂ Price

Wednesday, Apr 08, 2026 - 03:33 PM (IST)

Motorola ਦਾ ਗਾਹਕਾਂ ਨੂੰ ਵੱਡਾ ਝਟਕਾ ! ਸਮਾਰਟਫੋਨਾਂ ਦੀਆਂ ਵਧਾ'ਤੀਆਂ ਕੀਮਤਾਂ, ਜਾਣੋ ਕੀ ਹੈ ਨਵਾਂ Price

ਗੈਜੇਟ ਡੈਸਕ - OnePlus ਅਤੇ Xiaomi ਤੋਂ ਬਾਅਦ ਹੁਣ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ Motorola ਨੇ ਵੀ ਭਾਰਤੀ ਬਾਜ਼ਾਰ 'ਚ ਆਪਣੇ ਫੋਨ ਮਹਿੰਗੇ ਕਰ ਦਿੱਤੇ ਹਨ। ਕੰਪਨੀ ਨੇ ਆਪਣੇ ਤਿੰਨ ਪ੍ਰਸਿੱਧ ਸਮਾਰਟਫੋਨਾਂ ਦੀਆਂ ਕੀਮਤਾਂ 'ਚ 2,000 ਰੁਪਏ ਤੱਕ ਦਾ ਵਾਧਾ** ਕੀਤਾ ਹੈ। ਇਹ ਵਾਧਾ ਕੰਪਨੀ ਦੀ Edge ਅਤੇ G ਸੀਰੀਜ਼ ਦੇ ਉਨ੍ਹਾਂ ਫੋਨਾਂ 'ਤੇ ਕੀਤਾ ਗਿਆ ਹੈ ਜੋ ਪਿਛਲੇ ਸਾਲ ਲਾਂਚ ਕੀਤੇ ਗਏ ਸਨ। 

ਇਹ ਸਮਾਰਟਫੋਨ ਹੋਏ ਮਹਿੰਗੇ :-

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਟਿਪਸਟਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਕੰਪਨੀ ਨੇ ਇਹ ਸਮਾਰਟਫੋਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। 

Motorola Edge 60 Fusion
- ਇਸ ਮਿਡ-ਬਜਟ ਸਮਾਰਟਫੋਨ ਦੇ ਹਰ ਵੇਰੀਐਂਟ ਦੀ ਕੀਮਤ 'ਚ 2,000 ਰੁਪਏ ਦਾ ਵਾਧਾ ਹੋਇਆ ਹੈ। ਹੁਣ ਇਸਦਾ 8GB+128GB ਵੇਰੀਐਂਟ 22,999 ਰੁਪਏ, 8GB+256GB ਵੇਰੀਐਂਟ 24,999 ਰੁਪਏ ਅਤੇ 12GB+256GB ਵਾਲਾ ਟਾਪ ਵੇਰੀਐਂਟ 26,999 ਰੁਪਏ 'ਚ ਮਿਲੇਗਾ। ਦੱਸਣਯੋਗ ਹੈ ਕਿ ਇਹ ਫੋਨ 20,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋਇਆ ਸੀ। 

Moto G35
- ਇਸ ਐਂਟਰੀ-ਲੈਵਲ ਫੋਨ ਦੀ ਕੀਮਤ 'ਚ ਵੀ 1,000 ਰੁਪਏ ਤੱਕ ਦਾ ਵਾਧਾ ਹੋਇਆ ਹੈ। ਹੁਣ ਇਸਦੇ 4GB+128GB ਵੇਰੀਐਂਟ ਦੀ ਕੀਮਤ 11,999 ਰੁਪਏ ਤੋਂ ਵਧ ਕੇ 12,499 ਰੁਪਏ ਹੋ ਗਈ ਹੈ, ਜਦਕਿ 8GB+128GB ਵੇਰੀਐਂਟ ਹੁਣ 13,999 ਰੁਪਏ ਵਿੱਚ ਮਿਲੇਗਾ। 

Moto G57 Power
- ਇਸ ਫੋਨ ਦੀ ਕੀਮਤ 'ਚ ਵੀ 1,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸਦੇ 8GB+128GB ਵੇਰੀਐਂਟ ਦੀ ਕੀਮਤ ਹੁਣ 14,999 ਰੁਪਏ ਤੋਂ ਵਧ ਕੇ 15,999 ਰੁਪਏ ਹੋ ਗਈ ਹੈ। 

ਕਿਉਂ ਵਧੀਆਂ ਕੀਮਤਾਂ?

ਜਾਣਕਾਰੀ ਅਨੁਸਾਰ, ਮੈਮੋਰੀ ਕਾਰਡਾਂ ਦੀ ਸ਼ਾਰਟੇਜ (ਕਮੀ) ਅਤੇ ਸਪਲਾਈ ਚੇਨ 'ਚ ਆ ਰਹੀਆਂ ਦਿੱਕਤਾਂ ਕਾਰਨ ਸਮਾਰਟਫੋਨ ਕੰਪਨੀਆਂ ਆਪਣੇ ਡਿਵਾਈਸਾਂ ਦੀਆਂ ਕੀਮਤਾਂ ਵਧਾਉਣ ਲਈ ਮਜ਼ਬੂਰ ਹਨ। ਇਸ ਤੋਂ ਪਹਿਲਾਂ ਕਈ ਹੋਰ ਵੱਡੇ ਬ੍ਰਾਂਡ ਵੀ ਆਪਣੇ ਲੋਕਪ੍ਰਿਯ ਫੋਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਚੁੱਕੇ ਹਨ।


author

Sunaina

Content Editor

Related News