Android Nougat ਅਤੇ 4GB ਰੈਮ ਨਾਲ ਭਾਰਤ 'ਚ ਲਾਂਚ ਹੋਇਆ Moto Z2 Play
Thursday, Jun 08, 2017 - 01:24 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲੇਨੋਵੋ-ਮੋਟੋਰੋਲਾ ਨੇ ਅੱਜ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Moto Z2 Play ਨੂੰ ਲਾਂਚ ਕਰ ਦਿੱਤਾ ਹੈ । Moto Z2 Play ਸਮਾਰਟਫੋਨ ਦੀ ਕੀਮਤ 27,999 ਰੁਪਏ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਦੋ ਕਲਰ ਵੇਰਿਅੰਟ 'ਚ ਪੇਸ਼ ਕੀਤਾ ਹੈ। ਉਥੇ ਹੀ, ਯੂਜ਼ਰਸ ਇਸ ਸਮਾਰਟਫੋਨ ਨੂੰ ਕੰਪਨੀ ਦੇ ਆਧਿਕਾਰਕ ਵੈੱਬਸਾਈਟ ਅਤੇ ਫਲਿੱਪਕਾਰਟ 'ਤੇ ਪ੍ਰੀ -ਬੁੱਕ ਵੀ ਕਰ ਸਕਦੇ ਹੈ।
Moto Z2 Play 'ਚ 5.5-ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ, ਜਿਸ 'ਤੇ ਕਾਰਿਨੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਸਮਾਰਟਫੋਨ 'ਚ 2.2 ਗੀਗਾਹਰਟਜ਼ ਸਨੈਪਡਰੈਗਨ 626 ਆਕਟਾ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। Moto Z2 Play ਸਮਾਰਟਫੋਨ 'ਚ 4ਜੀ. ਬੀ ਰੈਮ ਦੇ ਨਾਲ 64ਜੀ. ਬੀ ਸਟੋਰੇਜ ਦਿੱਤੀ ਹੈ। ਇਸ 'ਚ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 2ਟੀ. ਬੀ ਤੱਕ ਸਟੋਰੇਜ ਨੂੰ ਵਧਾਈ ਜਾ ਸਕਦੀ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਫੋਟੋਗਰਾਫੀ ਲਈ 12 ਮੈਗਾਪਿਕਸਲ ਦਾ ਰਿਅਰ ਸੈਂਸਰ ਕੈਮਰਾ ਦਿੱਤਾ ਗਿਆ ਹੈ। ਇਹ ਲੇਜ਼ਰ ਅਤੇ ਡਿਊਲ ਆਟੋ-ਫੋਕਸ ਲੈਨਜ਼ ਦੇ ਨਾਲ ਆਉਂਦਾ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਇਸ ਦੇ ਨਾਲ ਪਹਿਲੀ ਵਾਰ Moto ਨੇ ਡਿਊਲ ਸੀ.ਸੀ. ਟੀ ਫਲੈਸ਼ ਦਿੱਤਾ ਹੈ। Moto Z2 Play ਐਂਡ੍ਰਾਇਡ 7.1.1 ਨੂਗਟ 'ਤੇ ਅਧਾਰਿਤ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,000ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।