ਮੋਟੋ ਜ਼ੈੱਡ ਦੀਆਂ ਤਸਵੀਰਾਂ ਲੀਕ, ਫਿੰਗਰਪ੍ਰਿੰਟ ਸੈਂਸਰ ਅਤੇ ਸਨੈਪਡ੍ਰੈਗਨ 835 ਪ੍ਰੋਸੈਸਰ ਹੋਣ ਦਾ ਖੁਲਾਸਾ
Tuesday, Mar 14, 2017 - 12:38 PM (IST)

ਜਲੰਧਰ- ਪਿਛਲੇ ਸਾਲ ਮੋਟੋਰੋਲਾ ਨੇ ਮੋਟੋ ਮੋਡਸ ਨਾਲ ਮੋਟੋ ਜ਼ੈੱਡ ਸਮਾਰਟਫੋਨ ਲਾਂਚ ਕੀਤਾ ਸੀ। ਮੋਟੋਰੋਲਾ ਹੁਣ ਆਪਣੇ ਪ੍ਰੀਮੀਅਮ ਸਮਾਰਟਫੋਨ ਦੇ ਅਗਲੀ ਜਨਰੇਸ਼ਨ ਨਾਲ ਤਿਆਰ ਹੈ। ਖਬਰ ਇਹ ਹੈ ਕਿ ਹਾਲ ''ਚ ਆਯੋਜਿਤ ਹੋਏ ਐੱਮ. ਡਬਲਯੂ. ਸੀ. 2017 ''ਚ ਕੰਪਨੀ ਨੇ ਨਵੇਂ ਮੋਟੋ ਮੋਡਸ ਨਾਲ ਮੋਟੋ ਜ਼ੈੱਡ (2017) ਦੇ ਬਾਰੇ ''ਚ ਮੁੱਖ ਗੱਲਾਂ ਦੱਸੀਆਂ ਅਤੇ ਵੀਰਵਾਰ ਨੂੰ ਸਪ੍ਰਿੰਟ ਦੇ ਗੀਗਾਬਿਟ ਕਲਾਸ ਐੱਲ. ਟੀ. ਈ. ਸਰਵਿਸ ਨਾਲ ਵੀਰਵਾਰ ਨੂੰ ਇਸ ਬਾਰ ''ਚ ਸੰਕੇਤ ਮਿਲੇ।
ਆਨਲਾਈਨ ਲੀਕ ਹੋਈਆਂ ਤਸਵੀਰਾਂ ''ਚ ਸਭ ਤੋਂ ਜ਼ਿਆਦਾ ਗੌਰ ਕੀਤਾ ਜਾਣ ਵਾਲਾ ਬਦਲਾਅ ਹੈ। ਨਵਾਂ ਅੰਡਾਕਾਰ ਫਿੰਗਰਪ੍ਰਿੰਟ ਸੈਂਸਰ। ਇਸ ਵਿਚਕਾਰ ਫੋਨ ਦਾ ਡਿਜ਼ਾਈਨ ਲਗਭਗ ਪੁਰਾਣਾ ਹੀ ਹੈ, ਕਿਉਂਕਿ ਫੋਨ ਦੇ ਮੌਜੂਦ ਅਤੇ ਆਉਣ ਵਾਲੇ ਮੋਟੋ ਮੋਡਸ ਨੂੰ ਸਪੋਰਟ ਕਰਨਾ ਹੈ। ਇਸ ਦਾ ਮਤਲਬ ਹੈ ਕਿ ਨਵੇਂ ਫਲੈਗਸ਼ਿਪ ਵੇਰਿਅੰਟ ''ਚ ਪਿਛਲੇ ਸਾਲ ਦੇ ਵੇਰਿਅੰਟ ਦੀ ਤਰ੍ਹਾਂ 5.5 ਇੰਚ ਡਿਸਪਲੇ ਹੋ ਸਕਦਾ ਹੈ। ਐੱਮ. ਡਬਲਯੂ. ਸੀ. ਈਵੈਂਟ ਤੋਂ ਆਈ ਇਕ ਤਸਵੀਰ ''ਚ ਇਕ ਗੇਮਪੈਡ ਮੋਡ ਦਾ ਵੀ ਪਤਾ ਚੱਲਿਆ, ਜਿਸ ਨੂੰ ਸਭ ਤੋਂ ਪਹਿਲਾਂ ਐਂਡਰਾਇਡ ਸੈਂਟ੍ਰਲ ਨੇ ਦੇਖਿਆ। ਇਸ ਤੋਂ ਇਲਾਵਾ ਸਪ੍ਰਿੰਟ ਦੇ ਲਾਂਚ ਤੋਂ ਮਿਲੀ ਇਕ ਦੂਜੀ ਤਸਵੀਰ ਨੂੰ ਵਾਇਰਲੈੱਸਵਰਲਡ ਦੇ ਸੰਪਾਦਕ ਡਿਆਨਾ ਗੂਵੇਟਰਸ ਨੇ ਟਵੀਟ ਕੀਤਾ। ਇਸ ਡਿਵਾਈਸ ਦੇ ਪ੍ਰੀਮੀਅਰ ਕੈਟੇਗਰੀ ''ਚ ਆਉਣ ਦੀ ਉਮੀਦ ਹੈ। ਆਉਣ ਵਾਲੇ ਫਲੈਗਸ਼ਿਪ ਡਿਵਾਈਸ ''ਚ ਟਾਪ ਦੇ ਸਪੈਸੀਫਿਕੇਸ਼ਨ ਹੋਣਗੇ, ਜਿੰਨ੍ਹਾਂ ''ਚ ਕਵਾਲਕਮ ਦਾ ਲੇਟੈਸਟ ਸਨੈਪਡ੍ਰਗੈਨ 835 ਪ੍ਰੋਸੈਸਰ ਵੀ ਸ਼ਾਮਲ ਹਨ। ਇਸ ਡਿਵਾਈਸ ''ਚ ਓਰਿਜ਼ਿਨਲ ਦੀ ਤਰ੍ਹਾਂ ਹੀ ਪਤਲੇ ਮੈਟਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਸਪ੍ਰਿੰਟ ਦੇ ਗੀਗਾਹਟਰਜ਼ ਐੱਲ. ਟੀ. ਈ. ਸਰਵਿਸ ''ਚ ਜਿਸ ਡਿਵਾਈਸ ਦੀ ਤਸਵੀਰ ਨਜ਼ਰ ਆਈ, ਸਨੈਪਡ੍ਰੈਗਨ 635 ''ਤੇ ਚੱਲਦਾ ਹੈ। ਮੋਟੋ ਜ਼ੈੱਡ (2017) ਸਮਾਰਟਫੋਨ ਦੇ ਕਿਨਾਰੇ ਢਕੇ ਹੋਏ ਸਨ, ਜਿਸ ਨਾਲ ਇਸ ਦੇ ਮੋਟੋ ਜ਼ੈੱਡ (2017) ਹੋਣ ਦੀ ਪੁਸ਼ਟੀ ਕਰਨਾ ਕਠਿਨ ਹੋ ਜਾਂਦਾ ਹੈ, ਜਦ ਕਿ ਸਪ੍ਰਿੰਟ ਨੇ ਕਿਹਾ ਹੈ ਕਿ ਜਿਸ ਡਿਵਾਈਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਕ ਆਉਣ ਵਾਲੇ ਫਲੈਗਸ਼ਿਪ ਫੋਨ ਹੈ।
ਪਿਛਲੇ ਸਾਲ ਲਾਂਚ ਹੋਏ ਮੋਟੋ ਜ਼ੈੱਡ ਮੋਟੋ ਜ਼ੈੱਡ, ''ਚ 5.5 ਇੰਚ ਕਵਾਡ. ਐੱਚ. ਡੀ. ਐਮੋਲੇਡ ਡਿਸਪਲੇ ਹੈ। ਇਸ ''ਚ ਕਵਾਲਕਮ ਸਨੈਪਡ੍ਰੈਗਨ 620 ਪ੍ਰੋਸੈਸਰ ਅਤੇ 4 ਜੀਬੀ ਰੈਮ ਹੈ। ਇਸ ਡਿਵਾਈਸ ਨੂੰ 5.2 ਮਿਲੀਮੀਟਰ ਮੋਟਾਈ ਨਾਲ ਦੁਨੀਆਂ ਦਾ ਸਭ ਤੋਂ ਪਤਲਾ ਸਮਾਰਟਫੋਨ ਦੱਸਿਆ ਗਿਆ ਸੀ। ਇਸ ਫਲੈਗਸ਼ਿਪ ਸਮਾਰਟਫੋਨ ''ਚ ਆਪਟੀਕਲ ਇਮੇਜ਼ ਸਟੇਬੀਲਾਈਜੇਸ਼ਨ ਅਤੇ ਲੇਜ਼ਰ ਆਟੋਫੋਕਸ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ ''ਚ ਵਾਈਡ ਐਂਗਲ ਲੈਂਸ ਅਤੇ ਇਕ ਫਰੰਟ ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ।