ਟ੍ਰਿਪਲ ਕੈਮਰੇ ਵਾਲਾ Moto G8 ਲਾਂਚ, 40 ਘੰਟਿਆਂ ਤਕ ਚੱਲੇਗੀ ਬੈਟਰੀ

03/06/2020 1:30:09 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੀ ਪ੍ਰਸਿੱਧ G-Series ਤਹਿਤ ਨਵਾਂ ਸਮਾਰਟਫੋਨ G8 ਲਾਂਚ ਕਰ ਦਿੱਤਾ ਹੈ। ਡਿਜ਼ਾਈਨ ਦੇ ਮਾਮਲੇ ’ਚ ਇਹ ਕਾਫੀ ਹੱਦ ਤਕ ਇਸ ਸੀਰੀਜ਼ ਤਹਿਤ ਆਉਣ ਵਾਲੇ ਦੂਜੇ ਸਮਾਰਟਫੋਨਜ਼ ਵਰਗਾ ਹੀ ਹੈ। ਜੀ8 ਸੀਰੀਜ਼ ਤਹਿਤ ਕੰਪਨੀ ਇਸ ਤੋਂ ਪਹਿਲਾਂ ਜੀ8 ਪਲੱਸ, ਜੀ8 ਪਾਵਰ ਅਤੇ ਜੀ8 ਪਲੇਅ ਨੂੰ ਲਾਂਚ ਕਰ ਚੁੱਕੀ ਹੈ। ਨਵੇਂ ਮੋਟੋ ਜੀ8 ਨੂੰ ਮੋਟੋ ਜੀ7 ਦਾ ਸਕਸੈਸਰ ਦੱਸਿਆ ਜਾ ਰਿਹਾ ਹੈ। ਇਸ ਫੋਨ ’ਚ ਬਿਹਤਰ ਕੈਮਰਾ ਦੇ ਨਾਲ ਪਾਵਰਫੁਲ ਪ੍ਰੋਸੈਸਰ ਅਤੇ ਦਮਦਾਰ ਬੈਟਰੀ ਦਿੱਤੀ ਗਈ ਹੈ। 

PunjabKesari

ਕੀਮਤ
ਕੰਪਨੀ ਨੇ ਇਸ ਫੋਨ ਨੂੰ ਅਜੇ ਸਿਰਫ ਬ੍ਰਾਜ਼ੀਲ ’ਚ ਲਾਂਚ ਕੀਤਾ ਹੈ ਅਤੇ ਇਸ ਦੀ ਕੀਮਤ BLR 1,299 (ਕਰੀਬ 21 ਹਜ਼ਾਰ ਰੁਪਏ) ਹੈ। ਕੰਪਨੀ ਨੇ ਇਕ ਬਲਾਗ ਪੋਸਟ ’ਚ ਕਿਹਾ ਹੈ ਕਿ ਮੋਟੋ ਜੀ8 ਨੂੰ ਜਲਦ ਹੀ ਏਸ਼ੀਆ, ਆਸਟ੍ਰੇਲੀਆ, ਯੂਰਪ ਅਤੇ ਲੈਟਿਨ ਅਮਰੀਕਾ ’ਚ ਲਾਂਚ ਕਰ ਦਿੱਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮੋਟੋ ਜੀ8 ਦੀ ਭਾਰਤ ’ਚ ਵੀ ਜਲਦ ਐਂਟਰੀ ਹੋਵੇਗੀ। 

Moto G8 ਦੇ ਫੀਚਰਜ਼
ਫੋਨ ’ਚ 720x1560 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.4 ਇੰਚ ਦੀ ਮੈਕਸ ਵਿਜ਼ਨ ਐੱਚ.ਡੀ. ਪਲੱਸ ਡਿਸਪਲੇਅ ਦਿੱਤੇ ਗਈ ਹੈ। ਡਿਸਪਲੇਅ ਦੇ ਉਪਰ ਖੱਬੇ ਪਾਸੇ ਪੰਚ-ਹੋਲ ਦਿੱਤਾ ਗਿਆ ਹੈ। 4 ਜੀ.ਬੀ. ਰੈਮ ਨਾਲ ਲੈਸ ਇਹ ਫੋਨ ਸਨੈਪਡ੍ਰੈਗਨ 665 ਪ੍ਰੋਸੈਸਰ ਦੇ ਨਾਲ ਆਉਂਦਾ ਹੈ। 

PunjabKesari

ਫੋਟੋਗ੍ਰਾਫੀ ਲਈ ਫੋਨ ’ਚ ਲੇਜ਼ਰ ਆਟੋਫੋਕਸ ਮਡਿਊਲ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 16 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਦੇ ਨਾਲ 8 ਮੈਗਾਪਿਕਸਲ ਦਾ ਵਾਈ-ਐਂਗਲ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਫੋਨ ਦਾ ਮੇਨ ਕੈਮਰਾ 4ਕੇ ਵੀਡੀਓ ਰਿਕਾਰਡਿੰਗ ਸੁਪੋਰਟ ਕਰਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ ਜੋ ਪੋਟਰੇਟ ਮੋਡ ਅਤੇ ਸਿਨੇਮਾਗ੍ਰਾਫ ਵਰਗੇ ਮੋਡਸ ਦੇ ਨਾਲ ਆਉਂਦਾ ਹੈ। 

ਫੋਨ ਦੀ ਇੰਟਰਨਲ ਸਟੋਰੇਜ 64 ਜੀ.ਬੀ. ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਦੇ ਚਾਰਜ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਇਕ ਵਾਰ ਚਾਰਜ ਹੋਣ ’ਤੇ 40 ਘੰਟਿਆਂ ਤਕ ਚੱਲੇਗੀ। 


Related News