Moto G7 Power ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ

Thursday, Jun 11, 2020 - 11:04 AM (IST)

Moto G7 Power ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ

ਗੈਜੇਟ ਡੈਸਕ– ਮੋਟੋ ਜੀ7 ਪਾਵਰ ਸਮਾਰਟਫੋਨ ਨੂੰ ਸਟੇਬਲ ਐਂਡਰਾਇਡ 10 ਐਂਡਰਾਇਡ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਫਿਲਹਾਲ, ਇਹ ਅਪਡੇਟ ਬ੍ਰਾਜ਼ੀਲ ’ਚ ਜਾਰੀ ਕੀਤੀ ਗਈ ਹੈ ਪਰ ਜਲਦੀ ਹੀ ਇਸ ਨੂੰ ਦੂਜੇ ਦੇਸ਼ਾਂ ’ਚ ਵੀ ਜਾਰੀ ਕੀਤਾ ਜਾਵੇਗਾ। ਮੋਟੋ ਜੀ7 ਪਾਵਰ ਲਈ ਐਂਡਰਾਇਡ 10 ਅਪਡੇਟ ਨੂੰ ਲੜੀਵਾਰ ਤਰੀਕੇ ਨਾਲ ਰੋਲ ਆਊਟ ਕੀਤਾ ਗਿਆਹੈ, ਜਿਵੇਂ ਹੀ ਉਪਭੋਗਤਾ ਦੇ ਡਿਵਾਈਸ ਲਈ ਇਹ ਅਪਡੇਟ ਮੁਹੱਈਆ ਹੋ ਜਾਵੇਗੀ, ਉਨ੍ਹਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ’ਚ ਮੋਟੋ ਜੀ7 ਸਮਾਰਟਫੋਨ ਨੂੰ ਸਟੇਬਲ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ ਹੋਈ ਸੀ। ਇਹ ਐਂਡਰਾਇਡ 10 ਅਪਡੇਟ ਨਵੇਂ ਇੰਟਰਫੇਸ ਡਿਜ਼ਾਈਨ, ਸਿਸਟਮ-ਵਾਈਡ ਡਾਰਕ ਮੋਡ, ਸਮਾਰਟ ਰਿਪਲਾਈ ਅਤੇ ਗੈਸਚਰ ਨੈਵੀਗੇਸ਼ਨ ਅਦਿ ’ਚ ਸੁਧਾਰ ਲੈ ਕੇ ਆਏਗੀ। 

ਬ੍ਰਾਜ਼ੀਲ ਦੇ ਇਕ ਰੈਡਿਟ ਯੂਜ਼ਰ ਨੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਮੋਟੋ ਜੀ7 ਪਾਵਰ ਸਮਾਰਟਫੋਨ ’ਚ ਐਂਡਰਾਇਡ 10 ਅਪਡੇਟ ਮਿਲੀ ਹੈ। ਮੋਟੋਰੋਲਾ ਬ੍ਰਾਜ਼ੀਲ ਦਾ ਟਵਿਟਰ ਹੈਂਡਲ ਵੀ ਐਂਡਰਾਇਡ 10 ਰੋਲ ਆਊਟ ਦੀ ਪੁਸ਼ਟੀ ਕਰਦੇ ਹੋਏ, ਉਪਭੋਗਤਾਵਾਂ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਹੈ। ਲੇਨੋਵੋ ਦੀ ਮਲਕੀਅਤ ਵਾਲੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਕਿਹਾ ਹੈ ਕਿ ਮੋਟੋ ਜੀ7 ਪਾਵਰ ਦੀ ਵਰਤੋਂ ਕਰਨ ਵਾਲਿਆਂ ਲਈ ਹੌਲੀ-ਹੌਲੀ ਐਂਡਰਾਇਡ 10 ਅਪਡੇਟ ਨੂੰ ਜਾਰੀ ਕੀਤਾ ਗਿਆ ਹੈ। ਜਿਵੇਂ ਹੀ ਇਹ ਅਪਡੇਟ ਯੂਜ਼ਰ ਦੇ ਡਿਵਾਈਸ ਤਕ ਪਹੁੰਚੇਗੀ, ਉਨ੍ਹਾਂ ਨੂੰ ਨੋਟੀਫਿਕੇਸ਼ਨ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਸੈਟਿੰਗਸ ’ਚ ਜਾ ਕੇ ਮੈਨੁਅਲੀ ਇਸ ਅਪਡੇਟ ਦੀ ਜਾਂਚ ਕਰ ਸਕਦੇ ਹੋ। ਐਂਡਰਾਇਡ 10 ਰੋਲ ਆਊਟ ਦੀ ਖ਼ਬਰ ਮੋਟੋਰੋਲਾ ਦੇ ਬ੍ਰਾਜ਼ੀਲ ਸਾਫਟਵੇਅਰ ਅਪਗ੍ਰੇਡ ਨਿਊਜ਼ ਪੇਜ ’ਤੇ ਫਿਲਹਾਲ ਨਹੀਂ ਪਾਈ ਗਈ ਪਰ ਜਲਦੀ ਹੀ ਇਹ ਖ਼ਬਰ ਵੀ ਅਪਡੇਟ ਕਰ ਦਿੱਤੀ ਜਾਵੇਗੀ। 

PunjabKesari

ਸਕਰੀਨਸ਼ਾਟ ਮੁਤਾਬਕ, ਮੋਟੋ ਜੀ7 ਪਾਵਰ ਦੀ ਐਂਡਰਾਇਡ 10 ਅਪਡੇਟ ਦਾ ਵਰਜ਼ਨ ਨੰਬਰ QPO30.52-29 ਹੈ, ਜੋ ਅਪ੍ਰੈਲ 2020 ਐਂਡਰਾਇਡ ਸਕਿਓਰਿਟੀ ਪੈਚ ਨਾਲ ਆਇਆ ਹੈ। ਧਿਆਨ ਰੱਖੋ ਕਿ ਆਪਣੇ ਮੋਟੋ ਜੀ7 ਪਾਵਰ ਸਮਾਰਟਫੋਨ ’ਚ ਐਂਡਰਾਇਡ 10 ਅਪਡੇਟ ਕਰਦੇ ਸਮੇਂ ਤੁਸੀਂ ਮਜਬੂਤ ਵਾਈ-ਫਾਈ ਕੁਨੈਕਸ਼ਨ ’ਚ ਹੋਵੋ ਅਤੇ ਤੁਹਾਡਾ ਫੋਨ ਵੀ ਪੂਰਾ ਚਾਰਜ ਹੋਵੇ। ਘੱਟੋ-ਘੱਟ 80 ਫੀਸਦੀ ਬੈਟਰੀ ’ਤੇ ਅਪਡੇਟ ਕਰਨਾ ਚਾਹੀਦਾ ਹੈ, ਤੁਸੀਂ ਚਾਰਜਿੰਗ ਦੌਰਾਨ ਵੀ ਆਪਣਾ ਫੋਨ ਅਪਡੇਟ ਕਰ ਸਕਦੇ ਹੋ।


author

Rakesh

Content Editor

Related News