ਚੰਡੀਗੜ੍ਹ ਏਅਰਪੋਰਟ ਖੋਲ੍ਹਣ ਬਾਰੇ ਵੱਡੀ ਅਪਡੇਟ, ਧਿਆਨ ਦੇਣ ਯਾਤਰੀ

Monday, May 12, 2025 - 11:56 AM (IST)

ਚੰਡੀਗੜ੍ਹ ਏਅਰਪੋਰਟ ਖੋਲ੍ਹਣ ਬਾਰੇ ਵੱਡੀ ਅਪਡੇਟ, ਧਿਆਨ ਦੇਣ ਯਾਤਰੀ

ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ 'ਤੇ ਉਡਾਣਾਂ ਸ਼ੁਰੂ ਹੋਣ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਗਈ ਹੈ। ਹਵਾਈ ਅੱਡੇ ਤੋਂ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸ਼ਹੀਦ ਭਗਤ ਸਿੰਘ ਕੌਮਾਂਥਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਉਡਾਣ ਸੇਵਾਵਾਂ 12 ਮਈ ਨੂੰ ਸਵੇਰੇ 10.30 ਵਜੇ ਤੋਂ ਮੁੜ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ : ਪ੍ਰੀਖਿਆਵਾਂ ਦੀਆਂ ਬਦਲ ਗਈਆਂ ਤਾਰੀਖ਼ਾਂ! ਵਿਦਿਆਰਥੀ ਪੜ੍ਹ ਲੈਣ ਇਹ ਜ਼ਰੂਰੀ ਖ਼ਬਰ

ਹਵਾਈ ਅੱਡਾ ਅਥਾਰਟੀ ਵਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਪਡੇਟ ਕੀਤੇ ਸਮਾਂ-ਸਾਰਣੀਆਂ ਲਈ ਆਪਣੀਆਂ ਸਬੰਧਿਤ ਏਅਰਲਾਈਨਾਂ ਨਾਲ ਸੰਪਰਕ ਕਰਨ। ਦੱਸਣਯੋਗ ਹੈ ਕਿ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਵਾਈ ਅੱਡੇ ਤੋਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕਲਯੁਗੀ ਪੁੱਤ ਨੇ ਕਤਲ ਕਰ 'ਤਾ ਚੋਣਾਂ ਲੜ ਚੁੱਕਾ ਪਿਓ

ਹੁਣ ਕਰੀਬ 7 ਦਿਨਾਂ ਬਾਅਦ ਸਥਿਤੀ ਆਮ ਹੋ ਗਈ ਹੈ। ਹਵਾਈ ਅੱਡੇ ਤੋਂ ਰੋਜ਼ਾਨਾ ਕਰੀਬ 50 ਘਰੇਲੂ ਤੇ 2 ਕੌਮਾਂਤਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਉਡਾਣਾਂ ਕਾਰਨ ਯਾਤਰੀਆਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਕਰੀਬ 15 ਹਜ਼ਾਰ ਯਾਤਰੀ ਪਹੁੰਚ ਰਹੇ ਹਨ, ਜਿਸ ’ਚ ਕੌਮਾਂਤਰੀ ਯਾਤਰੀ ਵੀ ਸ਼ਾਮਲ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News