ਭਾਰਤ ''ਚ ਅੱਜ ਲਾਂਚ ਹੋਵੇਗਾ Moto G7, ਜਾਣੋ ਕੀਮਤ ਤੇ ਫੀਚਰਸ

03/25/2019 1:49:17 AM

ਗੈਜੇਟ ਡੈਸਕ—ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਅੱਜ ਭਾਰਤ 'ਚ ਆਪਣਾ ਮੋਟੋ ਜੀ7 ਸਮਾਰਟਫੋਨ ਲਾਂਚ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਮੋਟੋ ਜੀ7 ਪਾਵਰ ਭਾਰਤ 'ਚ ਲਾਂਚ ਕਰ ਚੁੱਕੀ ਹੈ। ਸਮਾਰਟਫੋਨ ਡਿਊਲ ਕੈਮਰਾ ਸੈਟਅਪ, ਸਨੈਪਡਰੈਗਨ 632 ਚਿਪਸੈੱਟ ਅਤੇ 3,000 ਐੱਮ.ਏ.ਐੱਚ. ਬੈਟਰੀ ਨਾਲ ਲੈਸ ਹੈ। ਇਸ ਸਮਾਰਟਫੋਨ ਨੂੰ ਬ੍ਰਾਜ਼ੀਲ 'ਚ ਪਹਿਲੇ ਹੀ ਲਾਂਚ ਕੀਤਾ ਜਾ ਚੁੱਕਿਆ ਹੈ।

ਸਪੈਸੀਫਿਕੇਸ਼ਨਸ
ਮੋਟੋ ਜੀ7 ਸਮਾਰਟਫੋਨ 'ਚ 6.24 ਇੰਚ ਦੀ ਫੁਲ ਐੱਚ.ਡੀ.+ਮੈਕਸ ਵਿਜ਼ਨ ਐੱਲ.ਟੀ.ਪੀ.ਐੱਸ. ਐੱਲ.ਸੀ.ਡੀ.ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜੋਲਿਊਸ਼ਨ 1080x2270 ਪਿਕਸਲ ਹੈ। ਫੋਨ 'ਚ 1.8 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 632 ਪ੍ਰੋਸੈਸਰ ਨਾਲ 4ਜੀ.ਬੀ.ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਡਿਊਲ ਸਿਮ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਐੱਫ/1.8 ਅਪਰਚਰ ਵਾਲਾ 12 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਸੈਂਸਰ ਅਤੇ ਐੱਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਐੱਫ/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕੀਵਿਟੀ ਲਈ ਇਸ 'ਚ 4g volte, ਬਲੂਟੁੱਥ, ਜੀ.ਪੀ.ਐੱਸ., 3.5 ਐੱਮ.ਐੱਮ.ਹੈੱਡਫੋਨ ਜੈਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਗਏ ਹਨ।

ਕੀਮਤ
ਕੰਪਨੀ ਨੇ ਪਿਛਲੇ ਮਹੀਨੇ ਬ੍ਰਾਜ਼ੀਲ 'ਚ ਆਯੋਜਿਤ ਇਕ ਈਵੈਂਟ 'ਚ ਮੋਟੋ ਜੀ7 ਲਾਂਚ ਕੀਤਾ ਗਿਆ ਸੀ, ਜਿਥੇ ਇਸ ਦੀ ਕੀਮਤ 299 ਡਾਲਰ (ਕਰੀਬ 20,700 ਰੁਪਏ) ਰੱਖੀ ਗਈ ਸੀ। ਕੰਪਨੀ ਨੇ ਭਾਰਤ 'ਚ ਇਸ ਦੀ ਕੀਮਤ ਦੀ ਕੋਈ ਆਧਿਕਾਰਿਤ ਘੋਸ਼ਣਾ ਨਹੀਂ ਕੀਤੀ ਹੈ ਪਰ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਕਰੀਬ 20,000 ਰੁਪਏ 'ਚ ਲਾਂਚ ਕੀਤਾ ਜਾਵੇਗਾ।


Karan Kumar

Content Editor

Related News