pOLED ਡਿਸਪਲੇਅ ਨਾਲ Moto G52 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

04/25/2022 3:02:51 PM

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ Moto G52 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Moto G52, ਪਿਛਲੇ ਸਾਲ ਲਾਂਚ ਹੋਏ Moto G51 5G ਦਾ ਅਪਗ੍ਰੇਡਿਡ ਵਰਜ਼ਨ ਹੈ। Moto G52 ਦੇ ਨਾਲ 90hz ਰਿਫ੍ਰੈਸ਼ ਰੇਟ ਵਾਲੀ pOLED ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਫੋਨ ’ਚ ਤਿੰਨ ਰੀਅਰ ਕੈਮਰੇ ਹਨ। Moto G52 ਦੇ ਨਾਲ ਡਿਊਲ ਸਟੀਰੀਓ ਸਪੀਕਰ ਹੈ ਜਿਸਦੇ ਨਾਲ ਡਾਲਬੀ ਐਡਮਾਸ ਦਾ ਸਪੋਰਟ ਹੈ। ਮੋਟੋਰੋਲਾ ਦੇ ਇਸ ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦਿੱਤਾ ਗਿਆ ਹੈ।

Moto G52 ਦੀ ਕੀਮਤ
Moto G52 ਦੇ 4 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,499 ਰੁਪਏ ਹੈ। ਉੱਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,499 ਰੁਪਏ ਰੱਖੀ ਗਈ ਹੈ, ਹਾਲਾਂਕਿ ਇਹ ਕੀਮਤ ਲਾਂਚਿੰਗ ਵਾਲੀ ਹੈ। ਬਾਅਦ ’ਚ ਕੀਮਤ ’ਚ ਵਾਧਾ ਹੋ ਸਕਦਾ ਹੈ। ਫੋਨ ਨੂੰ 27 ਅਪ੍ਰੈਲ ਤੋਂ ਖਰੀਦਿਆ ਜਾ ਸਕੇਗਾ। 

Moto G52 ਦੇ ਫੀਚਰਜ਼
ਫੋਨ ਐਂਡਰਾਇਡ 12 ’ਤੇ ਚਲਦਾ ਹੈ। ਇਸ ਵਿਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ pOLED ਡਿਸਪਲੇਅ ਹੈ। ਇਸ ਵਿਚ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦੀ ਸਟਾਈਲ ਪੰਚਹੋਲ ਹੈ। ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ ਐਂਡਰੀਨੋ 610 ਜੀ.ਪੀ.ਯੂ. ਅਤੇ 6 ਜੀ.ਬੀ. PLDDR4X ਰੈਮ ਦੇ ਨਾਲ 128 ਜੀ.ਬੀ. ਤਕ ਦੀ ਸਟੋਰੇਜ ਹੈ।

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੈਮਰੇ ਦੇ ਨਾਲ ਡਿਊਲ ਕੈਪਚਰ, ਸਮਾਰਟ ਕੰਪੋਜੀਸ਼ਨ ਅਤੇ ਪ੍ਰੋ ਮੋਸ਼ਨ ਵਰਗੇ ਕਈ ਫੀਚਰਜ਼ ਹਨ।

ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11ac, ਬਲੂਟੁੱਥ v5.0, FM ਰੇਡੀਓ, GPS/A-GPS, USB ਟਾਈਪ-ਸੀ ਪੋਰਟ, NFC ਅਤੇर 3.5mm ਦਾ ਹੈੱਡਫੋਨ ਜੈੱਕ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਟਰਬੋ ਪਾਵਰ ਫਾਸਟ ਚਾਰਜਿੰਗ ਹੈ।


Rakesh

Content Editor

Related News