ਸ਼ਾਓਮੀ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਮੋਟੋਰੋਲਾ ਲਿਆ ਰਹੀ ਸਸਤਾ 5ਜੀ ਸਮਾਰਟਫੋਨ

Wednesday, Nov 03, 2021 - 12:10 PM (IST)

ਸ਼ਾਓਮੀ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਮੋਟੋਰੋਲਾ ਲਿਆ ਰਹੀ ਸਸਤਾ 5ਜੀ ਸਮਾਰਟਫੋਨ

ਗੈਜੇਟ ਡੈਸਕ– ਭਾਰਤ ’ਚ ਅਗਲੇ ਸਾਲ ਯਾਨੀ 2022 ਦੀ ਸ਼ੁਰੂਆਤ ’ਚ 5ਜੀ ਨੈੱਟਵਰਕ ਰੋਲਆਊਟ ਕੀਤਾ ਜਾ ਸਕਦਾ ਹੈ। ਅਜਿਹੇ ’ਚ ਸਮਾਰਟਫੋਨ ਕੰਪਨੀਆਂ ’ਚ ਭਾਰਤੀ ਬਾਜ਼ਾਰ ’ਚ ਕਿਫਾਇਤੀ ਯਾਨੀ ਸਸਤਾ 5ਜੀ ਸਮਾਰਟਫੋਨ ਲਾਂਚ ਕਰਨ ਦੀ ਮੁਕਾਬਲੇਬਜ਼ੀ ਚਲ ਰਹੀ ਹੈ। ਇਸ ਲਿਸਟ ’ਚ ਸੈਮਸੰਗ, ਸ਼ਾਓਮੀ ਅਤੇ ਰੀਅਲਮੀ ਵਰਗੀਆਂ ਕੰਪਨੀਆਂ ਦਾ ਨਾਂ ਸਾਹਮਣੇ ਆਇਆ ਹੈ। ਰੀਅਲਮੀ ਦੇ 5ਜੀ ਸਮਾਰਟਫੋਨ ਪਹਿਲਾਂ ਹੀ ਭਾਰਤ ’ਚ ਮੌਜੂਦ ਹਨ। ਉਥੇ ਹੀ ਸੈਮਸੰਗ ਵੀ ਜਲਦ ਹੀ ਆਪਣਾ ਸਸਤਾ 5ਜੀ ਫੋਨ ਗਲੈਕਸੀ ਏ13 5ਜੀ ਨਵੰਬਰ ’ਚ ਲਾਂਚ ਕਰਨ ਜਾ ਰਹੀ ਹੈ। ਜਦਕਿ ਸ਼ਾਓਮੀ ਵੀ ਸਸਤੇ 5ਜੀ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ। ਹਾਲਾਂਕਿ, ਸੈਮਸੰਗ, ਸ਼ਾਓਮੀ ਅਤੇ ਰੀਅਲਮੀ ਨੂੰ ਸਸਤੇ 5ਜੀ ਸਮਾਰਟਫੋਨ ਦੇ ਮਾਮਲੇ ’ਚ ਮੋਟੋਰੋਲਾ ਤੋਂ ਜ਼ਬਰਦਸਤ ਟੱਕਰ ਮਿਲਣ ਦੀ ਉਮੀਦ ਹੈ। ਮੋਟੋਰੋਲਾ ਵੀ ਜਲਦ ਭਾਰਤ ’ਚ ਆਪਣਾ ਸਸਤਾ 5ਜੀ ਸਮਾਰਟਫੋਨ ਲਾਂਚ ਕਰੇਗੀ। ਰਿਪੋਰਟ ਮੁਤਾਬਕ, ਮੋਟੋਰੋਲਾ ਭਾਰਤ ’ਚ ਨਵੰਬਰ ਮਹੀਨੇ ’ਚ ਸਸਤਾ 5ਜੀ ਫੋਨ Moto G51 5G ਲਾਂਚ ਕਰ ਸਕਦੀ ਹੈ। 

Motorola G51 ਦੇ ਸੰਭਾਵਿਤ ਫੀਚਰਜ਼
ਮੋਟੋਰਾਲ ਆਪਣੇ ਸਸਤੇ 5ਜੀ ਸਮਾਰਟਫੋਨ ਨੂੰ ਭਾਰਤ ’ਚ Moto G51 ਦੇ ਨਾਂ ਨਾਲ ਪੇਸ਼ ਕਰ ਸਕਦੀ ਹੈ। ਇਹ ਇਕ ਲੋ-ਬਜਟ 5ਜੀ ਸਮਾਰਟਫੋਨ ਹੋਵੇਗਾ। ਫੋਨ ਨੂੰ ਸਰਟੀਫਿਕੇਸ਼ੰਸ ਸਾਈਟ NBTC ’ਤੇ ਮਾਡਲ ਨੰਬਰ XT2171-2 ਨਾਲ ਸਪਾਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫੋਨ ਨੂੰ 3ਸੀ ਸਰਟੀਫਿਕੇਸ਼ੰਸ ’ਤੇ ਲਿਸਟ ਕੀਤਾ ਗਿਆ ਸੀ। ਲੀਕ ਰਿਪੋਰਟਾਂ ਦੀ ਮੰਨੀਏ ਤਾਂ Moto G51 ਸਮਾਰਟਫੋਨ ਨੂੰ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ। ਇਹ ਐਂਡਰਾਇਡ 11 ਆਪਰੇਟਿੰਗ ਸਿਸਟਮ ਵਾਲਾ ਸਮਾਰਟਫੋਨ ਹੋਵੇਗਾ, ਜਿਸ ਵਿਚ 2.2 ਗੀਗਾਹਰਟਜ਼ ਕਲਾਕ ਸਪੀਡ ਵਾਲਾ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 750ਜੀ ਚਿਪਸੈੱਟ ਦਿੱਤਾ ਜਾ ਸਕਦਾ ਹੈ। 

ਮਿਲੇਗਾ 50MP ਟ੍ਰਿਪਲ ਰੀਅਰ ਕੈਮਰਾ
Moto G51 5ਜੀ ਦੇ ਸ਼ੁਰੂਆਤੀ ਮਾਡਲ ਨੂੰ 4 ਜੀ.ਬੀ. ਰੈਮ ਸਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। Moto G51 ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਇਸ ਦਾ ਮੇਨ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਡੈੱਪਥ ਸੈਂਸਰ ਦਿੱਤਾ ਜਾ ਸਕਦਾ ਹੈ। ਸੈਲਫੀ ਲਈ ਫਰੰਟ ’ਚ 13 ਮੈਗਾਪਿਕਸਲ ਦਾ ਸੈਂਸਰ ਮਿਲਗਾ। Moto G51 5ਜੀ ਸਮਾਰਟਫੋਨ ਦੀ ਬੈਟਰੀ ਨੂੰ ਲੈ ਕੇ ਫਿਲਹਾਲ ਕੋਈ ਖੁਲਾਸਾ ਨਹੀਂ ਹੋਇਆ। 


author

Rakesh

Content Editor

Related News