ਸਨੈਪਡ੍ਰੈਗਨ 680 ਪ੍ਰੋਸੈਸਰ ਤੇ ਐਮੋਲੇਡ ਡਿਸਪਲੇਅ ਨਾਲ ਭਾਰਤ ’ਚ ਲਾਂਚ ਹੋਇਆ Moto G42
Monday, Jul 04, 2022 - 01:18 PM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਫੋਨ Moto G42 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Moto G42, ਮੋਟੋ ਜੀ ਸੀਰੀਜ਼ ਦਾ ਨਵਾਂ ਫੋਨ ਹੈ ਅਤੇ ਇਹ ਪਿਛਲੇ ਸਾਲ ਯੂਰਪ ’ਚ ਲਾਂਚ ਹੋਏ Moto G41 ਦਾ ਅਪਗ੍ਰੇਡਿਡ ਵਰਜ਼ਨ ਹੈ। Moto G42 ’ਚ ਸਨੈਪਡ੍ਰੈਗਨ ਸੀਰੀਜ਼ ਦਾ ਆਕਟਾਕੋਰ ਪ੍ਰੋਸੈਸਰ ਵੀ ਹੈ।
Moto G42 ਦੀ ਕੀਮਤ
Moto G42 ਦੇ 4 ਜੀ.ਬੀ. ਰੈਮ+61 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। Moto G42 ਨੂੰ ਅਟਲਾਂਟਿਕ ਗ੍ਰੀਨ ਅਤੇ ਮੈਟੇਲਿਕ ਰੋਜ ਰੰਗ ’ਚ 11 ਜੁਲਾਈ ਤੋਂ ਫਲਿਪਕਾਰਟ ਅਤੇ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕੇਗਾ। ਲਾਂਚਿੰਗ ਆਫਰ ਤਹਿਤ ਫੋਨ ਦੇ ਨਾਲ 1,000 ਰੁਪਏ ਦ ਛੋਟ ਮਿਲ ਰਹੀ ਹੈ, ਹਾਲਾਂਕਿ, ਇਸ ਲਈ ਐੱਸ.ਬੀ.ਆਈ. ਦੇ ਕਾਰਡ ਰਾਹੀਂ ਭੁਗਤਾਨ ਕਰਨਾ ਹੋਵੇਗਾ।
Moto G42 ਦੇ ਫੀਚਰਜ਼
ਫੋਨ ’ਚ ਐਂਡਰਾਇਡ 12 ਦੇ ਨਾਲ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080X2400 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 60Hz ਹੈ। ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ Adreno 610 ਜੀ.ਪੀ.ਯੂ., 4 ਜੀ.ਬੀ. LPDDR4x ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਮਿਲੇਗੀ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11ac, ਬਲੂਟੁੱਥ v5.0, FM ਰੇਡੀਓ GPS/A-GPS, NFC, USB ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਸ ਵਿਚ ਡਾਲਬੀ ਐਟਮਾਸ ਦੇ ਨਾਲ ਡਿਊਲ ਸਟੀਰੀਓ ਸਪੀਕਰ ਹੈ ਅਤੇ ਵਾਟਰ ਰੈਸਿਸਟੈਂਟ ਲਈ IP52 ਦੀ ਰੇਟਿੰਗ ਮਿਲੀ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ 20 ਵਾਟ ਟਰਬੋ ਪਾਵਰ ਚਾਰਜਿੰਗ ਦਾ ਸਪੋਰਟ ਹੈ।