ਸਾਲ 2021 ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਗਏ ਇਹ ਇਮੋਜੀ

Sunday, Dec 05, 2021 - 04:26 PM (IST)

ਸਾਲ 2021 ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਗਏ ਇਹ ਇਮੋਜੀ

ਗੈਜੇਟ ਡੈਸਕ– ਮੈਸੇਜ ਕਰਦੇ ਸਮੇਂ ਲੋਕ ਟੈਸਕਟ ਦੇ ਨਾਲ-ਨਾਲ ਹੁਣ ਇਮੋਜੀ ਦਾ ਵੀ ਕਾਫੀ ਇਤੇਮਾਲ ਕਰਨ ਲੱਗੇ ਹਨ। ਹਰ ਸਾਲ ਦੇ ਅਖੀਰ ’ਚ ਪੂਰੇ ਸਾਲ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੇ ਇਮੋਜੀ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਅਜਿਹੇ ’ਚ ਸਾਲ 2021 ਦੀ ਬੈਸਟ ਇਮੋਜੀ ਦੀ ਲਿਸਟ ਵੀ ਆ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਲਿਸਟ ’ਚ ਕਿਹੜੇ ਇਮੋਜੀ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੋਇਆ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ, ਇਸ ਐਪ ਨੂੰ ਮਿਲਿਆ ਨੰਬਰ 1 ਦਾ ਖ਼ਿਤਾਬ

ਕੈਲੀਫੋਰਨੀਆ ਦੇ ਗੈਰ ਲਾਭਕਾਰੀ ਸੰਗਠਨ ਯੂਨੀਕੋਡ ਕੰਸੋਰਟਿਅਮ ਨੇ ਸਾਲ 2021 ਦੇ ਲੋਕਪ੍ਰਸਿੱਧ ਇਮੋਜੀ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ’ਚ 92 ਫੀਸਦੀ ਆਬਾਦੀ ਇਮੋਜੀ ਦਾ ਇਸਤੇਮਾਲ ਕਰਦੀ ਹੈ। ਇਸ ਤੋਂ ਪਹਿਲਾਂ ਇਹ ਲਿਸਟ ਸਾਲ 2019 ’ਚ ਜਾਰੀ ਕੀਤੀ ਗਈ ਸੀ ਅਤੇ ਪਿਛਲੇ ਸਾਲ ਇਹ ਰਿਪੋਰਟ ਜਾਰੀ ਨਹੀਂ ਹੋਈ ਸੀ। 

2021 ਦੇ ਟਾਪ-9 ਲੋਕਪ੍ਰਸਿੱਧ ਇਮੋਜੀ

1.😂

2.❤️

3.👍

4.🤣

5.😭

6.🙏

7.😘

8.😍

9.😊


ਇਹ ਵੀ ਪੜ੍ਹੋ– ਐਪਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ

2019 ਦੇ ਟਾਪ-9 ਲੋਕਪ੍ਰਸਿੱਧ ਇਮੋਜੀ

1.😂

2.❤️

3.😍

4.🤣

5.😊

6.🙏

7.💕

8.😭

9.😘

ਸਾਲ 2019 ਤੋਂ ਬਾਅਦ ਹੁਣ ਸਾਲ 2021 ’ਚ ਵੀ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇਮੋਜੀ ਟਿਅਰਜ਼ ਆਫ ਜੌਏ .😂 ਹੀ ਰਿਹਾ ਹੈ। ਇਸ ਤੋਂ ਇਲਾਵਾ ਦੂਜਾ ਇਮੋਜੀ ਵੀ ਉਹੀ ਹੈ ਜੋ ਸਾਲ 2019 ’ਚ ਦੂਜੇ ਸਥਾਨ ’ਤੇ ਸੀ ਪਰ ਤੀਜੇ ਸਥਾਨ ਨੂੰ ਲੈ ਕੇ 9ਵੇਂ ਨੰਬਰ ਤਕ ਦੇ ਇਮੋਜੀ ’ਚ ਬਦਲਾਅ ਹੋਇਆ ਹੈ। ਲੋਕਪ੍ਰਸਿੱਧ ਇਮੋਜੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਉਹ ਫਲੈਗ ਰਿਹਾ ਹੈ। 

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ


author

Rakesh

Content Editor

Related News