ਫੇਸਬੱਕ ਦੇ ਇਸ ਅਭਿਆਨ ''ਚ ਜੁੜੇ 60 ਲੱਖ ਤੋਂ ਜ਼ਿਆਦਾ ਭਾਰਤੀ

Thursday, Jan 18, 2018 - 09:59 PM (IST)

ਫੇਸਬੱਕ ਦੇ ਇਸ ਅਭਿਆਨ ''ਚ ਜੁੜੇ 60 ਲੱਖ ਤੋਂ ਜ਼ਿਆਦਾ ਭਾਰਤੀ

ਨਵੀਂ ਦਿੱਲੀ—ਕੁਝ ਮਹੀਨੇ ਪਹਿਲਾਂ ਸ਼ੁਰੂ ਹੋਏ ਫੇਸਬੁੱਕ ਦੇ 'ਬਲੱਡ ਡੋਨੇਟ' ਅਭਿਆਨ ਤੋਂ ਹੁਣ ਤਕ ਦੇਸ਼ 'ਚ 60 ਲੱਖ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਹਨ। ਕੰਪਨੀ ਦੇ ਇਕ ਕਰਮਚਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ 'ਚ ਬਹੁਤ ਸਾਰੇ ਲੋਕਾਂ ਨੇ ਖੂਨ ਦਾਨ 'ਚ ਆਪਣੀ ਰੂਚੀ ਦਿਖਾਈ ਹੈ। ਫੇਸਬੁੱਕ ਵੱਲੋਂ ਚੱਲਾਏ ਗਏ 'ਬਲੱਡ ਡੋਨੇਸ਼ਨ' ਫੀਚਰ ਲਈ ਲਗਭਗ 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਾਈਨ ਅਪ ਕੀਤਾ ਹੈ।
ਫੇਸਬੁੱਕ ਦੇ ਪ੍ਰੋਡਕਟ ਮੈਨੇਜਰ ਹੇਮਾ ਬੁਦਾਰਾਜੂ ਨੇ ਦੱਸਿਆ ਕਿ ਅਸੀਂ ਫੇਸਬੁੱਕ 'ਚ ਉਸ ਟੀਮ ਦਾ ਹਿੱਸਾ ਹਨ ਜੋ ਲੋਕਾਂ ਲਈ ਸੁਰੱਖਿਅਤ ਅਤੇ ਸਹਿਯੋਗੀ ਸਮਾਜ ਬਣਾਉਣ 'ਚ ਲੱਗੀ ਹੋਈ ਹੈ। ਅਸੀਂ ਵੈੱਬਸਾਈਟ 'ਤੇ ਕਈ ਲੋਕਾਂ ਨੂੰ ਬਲੱਡ ਡੋਨੇਟ ਲਈ ਅਪੀਲ ਕਰਦੇ ਹੋਏ ਦੇਖਿਆ ਜਿਸ ਤੋਂ ਬਾਅਦ ਅਸੀਂ ਇਹ ਕਦਮ ਚੁੱਕਿਆ ਹੈ।
ਵੀਰਵਾਰ ਨੂੰ ਫੇਸਬੁੱਕ ਨੇ Legendary Blood Donation Event ਦਾ ਆਯੋਜਨ ਨਾਨ ਪ੍ਰਾਫਿਟ ਐੱਨ.ਟੀ.ਆਰ. ਟਰਸੱਟ ਨਾਲ ਮਿਲ ਕੇ ਹੈਦਰਾਬਾਦ 'ਚ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਖੋਜ 'ਚ ਪਤਾ ਚੱਲਿਆ ਹੈ ਕਿ ਬਿਹਤਰ ਤਕਨੀਕ ਅਤੇ ਸੂਚਨਾ ਦੇ ਜ਼ਰੀਏ ਜ਼ਿਆਦਾ ਲੋਕਾਂ ਦੀ ਮਦਦ ਹੋ ਸਕੇਗੀ।
ਦੱਸਣਯੋਗ ਹੈ ਕਿ ਫੇਸਬੁੱਕ ਨੇ ਪਿਛਲੇ ਸਾਲ ਅਕਤੂਬਰ 'ਚ ਇਹ ਫੀਚਰ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਐੱਨ.ਟੀ.ਆਰ. ਟਰਸੱਟ ਨੇ ਫੇਸਬੁੱਕ ਨਾਲ ਹੱਥ ਮਿਲਾਇਆ, ਜਿਸ ਨਾਲ ਜ਼ਰੂਰਮੰਦ ਅਤੇ ਬਲੱਡ ਡੋਨੇਟਰ ਵਿਚਾਲੇ ਦੂਰੀ ਨੂੰ ਘਟ ਕੀਤਾ ਜਾ ਸਕੇ।


Related News