ਰੀਅਲਮੀ 7 ਦੀ ਪਹਿਲੀ ਸੇਲ ’ਚ ਵਿਕੇ 1.8 ਲੱਖ ਤੋਂ ਵੀ ਵਧੇਰੇ ਫੋਨ, ਕੰਪਨੀ ਨੇ ਦਿੱਤੀ ਜਾਣਕਾਰੀ

09/11/2020 9:22:20 PM

ਗੈਜੇਟ ਡੈਸਕ—ਰੀਅਲਮੀ 7 ਨੂੰ ਵੀਰਵਾਰ 10 ਸਤੰਬਰ ਨੂੰ ਪਹਿਲੀ ਵਾਰ ਸੇਲ ਲਈ ਉਪਲੱਬਧ ਕਰਵਾਇਆ ਗਿਆ ਸੀ। ਸੇਲ ਤੋਂ ਬਾਅਦ ਹੁਣ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲੀ ਸੇਲ ’ਚ ਇਸ ਸਮਾਰਟਫੋਨ ਦੇ 1,80,000 ਤੋਂ ਵੀ ਜ਼ਿਆਦਾ ਯੂਨਿਟਸ ਦੀ ਵਿਕਰੀ ਹੋਈ। ਪਿਛਲੇ ਹਫਤੇ ਇਸ ਸਮਾਰਟਫੋਨ ਨੂੰ ਭਾਰਤ ’ਚ ਰੀਅਲਮੀ 7 ਪ੍ਰੋ ਦੇ ਨਾਲ ਲਾਂਚ ਕੀਤਾ ਗਿਆ ਸੀ।

ਇਹ ਸਮਾਰਟਫੋਨ 14,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ ’ਚ Helio G95 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਅਗਲੀ ਸੇਲ 17 ਸਤੰਬਰ ਨੂੰ ਹੋਵੇਗੀ। ਉੱਥੇ, ਰੀਅਲਮੀ 7 ਪ੍ਰੋ ਦੀ ਅਗਲੀ ਸੇਲ ਦੁਪਹਿਰ 12 ਤੋਂ 14 ਸਤੰਬਰ ਨੂੰ ਕੀਤੀ ਜਾਵੇਗੀ।

PunjabKesari

ਰੀਅਲਮੀ ਨੇ ਆਪਣੇ @realmemobiles ਅਕਾਊਂਟ ਰਾਹੀਂ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੇ ਨਵੇਂ ਰੀਅਲਮੀ 7 ਦੇ 1.8 ਲੱਖ ਤੋਂ ਵੀ ਜ਼ਿਆਦਾ ਯੂਨਿਟਸ ਦੀ ਵਿਕਰੀ ਕੀਤੀ ਹੈ। ਇਸ ਨੂੰ ਵੀਰਵਾਰ ਨੂੰ ਪਹਿਲੀ ਸੇਲ ’ਚ ਉਪਲੱਬਧ ਕਰਵਾਇਆ ਗਿਆ ਸੀ ਅਤੇ ਸਟਾਕ ਤੁਰੰਤ ਖਾਲੀ ਹੋ ਗਿਆ। ਸਾਨੂੰ ਉਮੀਦ ਹੈ ਕਿ ਇਹ ਅੰਕੜੇ ਫਲਿੱਪਕਾਰਟ ਅਤੇ ਰੀਅਲਮੀ ਦੀ ਵੈੱਬਸਾਈਟ ਦੋਵਾਂ ਨੂੰ ਮਿਲਾ ਕੇ ਜਾਰੀ ਕੀਤੇ ਗਏ।

PunjabKesari

ਰੀਅਲਮੀ 7 ਦੇ 6GB + 64GB ਵੇਰੀਐਂਟ ਦੀ ਕੀਮਤ ਭਾਰਤ ’ਚ 14,999 ਰੁਪਏ ਅਤੇ 8ਜੀ.ਬੀ.+128ਜੀ.ਬੀ. ਵੇਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਮਿਸਟ ਬਲੂ ਅਤੇ ਮਿਸਟ ਬਲੂ ਵ੍ਹਾਈਟ ਕਲਰ ਆਪਸ਼ਨ ’ਚ ਖਰੀਦ ਸਕਣਗੇ। ਰੀਅਲਮੀ 7 ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ’ਚ ਐਂਡ੍ਰਾਇਡ 10 ਬੇਸਡ Realme UI, 6.5 ਇੰਚ ਫੁਲ ਐੱਚ.ਡੀ.+( ਪਿਕਸਲ) ਡਿਸਪਲੇਅ, ਆਕਟਾ-ਕੋਰ MediaTek Helio G95 ਪ੍ਰੋਸੈਸਰ, 64 ਮੈਗਾਪਿਕਸਲ ਕਵਾਡ ਕੈਮਰਾ ਸੈਟਅਪ, ਸੈਲਫੀ ਲਈ 16 ਮੈਗਾਪਿਕਸਲ ਕੈਮਰਾ, ਸਾਇਡ ਮਾਊਂਟੇਡ ਫਿਗਰਪਿ੍ਰੰਟ ਸੈਂਸਰ ਅਤੇ 30ਵਾਟ ਫਾਸਟ ਚਾਰਜਿੰਗ ਨਾਲ 5,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ।


Karan Kumar

Content Editor

Related News