ਸਮਾਰਟਫੋਨ ਕਾਰਨ ਬੱਚਿਆਂ ''ਚ ਵੱਧ ਰਹੀ ਹੈ ਅੱਖਾਂ ''ਚ ਸੁੱਕੇਪਨ ਦੀ ਮਸੱਸਿਆ

Tuesday, Jan 10, 2017 - 12:43 PM (IST)

ਸਮਾਰਟਫੋਨ ਕਾਰਨ ਬੱਚਿਆਂ ''ਚ ਵੱਧ ਰਹੀ ਹੈ ਅੱਖਾਂ ''ਚ ਸੁੱਕੇਪਨ ਦੀ ਮਸੱਸਿਆ
ਜਲੰਧਰ- ਵਿਗਿਆਨੀਆਂ ਨੇ ਚੁਣੌਤੀ ਦਿੱਤੀ ਹੈ ਕਿ ਆਪਣੇ ਸਮਾਰਟਫੋਨ ਜਾਂ ਕੰਪਿਊਟਰ ਡਿਵਾਈਸ ''ਤੇ ਵੱਧ ਸਮਾਂ ਬਿਤਾਉਣ ਵਾਲੇ ਬੱਚਿਆਂ ਨੂੰ ਡ੍ਰਾਈ ਆਈ ਮਤਲਬ ਅੱਖਾਂ ਵਿਚ ਸੁੱਕੇਪਨ ਦੀ ਸਮੱਸਿਆ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਦੱਖਣੀ ਕੋਰੀਆ ਦੀ ਚੁੰਗ ਆਂਗ ਯੂਨੀਵਰਸਿਟੀ ਹਸਪਤਾਲ ਦੇ ਖੋਜਕਾਰਾਂ ਮੁਤਾਬਕ ਵੀਡੀਓ ਡਿਸਪਲੇ ਟਰਮੀਨਲ ''ਵੀ. ਡੀ. ਟੀ.'' ਮਸਲਨ ਸਮਾਰਟਫੋਨ ਜਾਂ ਕੰਪਿਊਟਰ ਦੀ ਵੱਧ ਵਰਤੋਂ ਦਾ ਸਬੰਧ ਬੱਚਿਆਂ ਵਿਚ ਆਕਯੂਲਰ ਸਰਫੇਸ ਸਿੰਪਟਮਸ (ਅੱਖਾਂ ਸਬੰਧੀ ਸਮੱਸਿਆ) ਦੇ ਦੁਹਰਾਅ ਨਾਲ ਪਾਇਆ ਗਿਆ ਹੈ।
ਖੋਜਕਾਰਾਂ ਨੇ ਕਿਹਾ ਕਿ ਅਸੀਂ 916 ਬੱਚਿਆਂ ਦੀਆਂ ਅੱਖਾਂ ਦਾ ਪਰੀਖਣ ਕੀਤਾ ਸੀ। ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਸ਼ਨਾਵਲੀ ਦਿੱਤੀ ਗਈ ਸੀ, ਜਿਸ ਵਿਚ ਵੀ. ਡੀ. ਟੀ. ਦੀ ਵਰਤੋਂ, ਖੇਡਣ ਦੀ ਸਰਗਰਮੀ, ਸਿੱਖਣ ਅਤੇ ਆਕਯੂਲਰ ਸਰਫੇਸ ਡਿਸੀਜ਼ ਇਨਡੈਕਸ ਵਿਚ ਬਦਲਾਅ ਨਾਲ ਸੰਬੰਧਿਤ ਸਕੋਰ ਸ਼ਾਮਲ ਸੀ। ਮੁਕਾਬਲੇਬਾਜ਼ਾਂ ਨੂੰ ਦੋ ਸਮੂਹਾਂ ਵਿਚ ਵੰਡਿਆ ਗਿਆ ਸੀ, ਜਿਸ ਵਿਚ 630 ਬੱਚੇ ਸ਼ਹਿਰੀ ਇਲਾਕਿਆਂ ਦੇ ਅਤੇ 286 ਗ੍ਰਾਮੀਣ ਇਲਾਕਿਆਂ ਤੋਂ ਸਨ। ਸ਼ਹਿਰੀ ਸਮੂਹ ਦੇ ਕੁਲ 8.3 ਫੀਸਦੀ ਬੱਚਿਆਂ ਵਿਚ ਡ੍ਰਾਈ ਆਈ ਡਿਸੀਜ਼ (ਡੀ. ਈ. ਡੀ.) ਦੀ ਸਮੱਸਿਆ ਮਿਲੀ ਜਦੋਂ ਕਿ ਗ੍ਰਾਮੀਣ ਸਮੂਹ ਵਿਚ ਅਜਿਹੇ ਬੱਚਿਆਂ ਦਾ ਅੰਕੜਾ 2.8 ਫੀਸਦੀ ਸੀ। ਸ਼ਹਿਰੀ ਸਮੂਹ ਵਿਚ ਸਮਾਰਟਫੋਨ ਦੀ ਵਰਤੋਂ ਦੀ ਦਰ 61.3 ਫੀਸਦੀ ਅਤੇ ਗ੍ਰਾਮੀਣ ਸਮੂਹ ਵਿਚ 51 ਫੀਸਦੀ ਸੀ। ਬੱਚਿਆਂ ਵਿਚ ਸਮਾਰਟਫੋਨ ਦੀ ਵਰਤੋਂ ਦਾ ਸਬੰਧ ਬਾਲ ਅਵਸਥਾ ਡੀ. ਈ. ਡੀ. ਨਾਲ ਹੈ। ਇਹ ਖੋਜ ਜਨਰਲ ਬੀ. ਐੱਮ. ਸੀ. ਆਪਥੇਲਮੋਲਾਜੀ ਵਿਚ ਪ੍ਰਕਾਸ਼ਿਤ ਹੋਈ ਹੈ।

Related News