ਮੋਬਾਇਲ ''ਤੇ ਆ ਰਿਹਾ ''ਅਜੀਬ'' ਮੈਸੇਜ'', ਕ੍ਰੈਸ਼ ਹੋ ਰਿਹਾ ਫੋਨ

04/24/2020 6:39:15 PM

ਗੈਜੇਟ ਡੈਸਕ-ਸਮਾਰਟਫੋਨ 'ਤੇ ਹੈਕਿੰਗ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਉੱਥੇ, ਐਪਲ ਦੇ ਡਿਵਾਈਸ ਅੱਜ-ਕੱਲ ਹੈਕਰਸ ਦਾ ਫੈਰਵਿਟ ਟਾਰਗੇਟ ਬਣੇ ਹੋਏ ਹਨ। ਹੈਕਰਸ ਨੇ ਐਪਲ ਡਿਵਾਈਸੇਜ ਨੂੰ ਇਕ ਵਾਰ ਫਿਰ ਤੋਂ ਕੈਰੇਕਟਰ-ਬਗਸ (ਅਜੀਬ ਮੈਸੇਜ) ਨਾਲ ਅਟੈਕ ਕੀਤਾ ਹੈ। ਮੈਕ ਰੂਮਰਸ ਦੀ ਰਿਪੋਰਟ ਮੁਤਾਬਕ ਹੈਕਰਸ ਐਪਲ ਯੂਜ਼ਰਸ ਦੇ ਡਿਵਾਈਸ 'ਚ ਇਕ ਖਾਸ ਟੈਕਸਟ ਮੈਸੇਜ ਰਾਹੀਂ ਵਾਇਰਸ ਪਹੁੰਚ ਰਹੇ ਹਨ। ਇਸ ਵਾਇਰਸ ਇੰਫੈਕਟਡ ਟੈਕਸਟ ਮੈਸੇਜ 'ਚ ਇਟਲੀ ਦੇ ਝੰਡੇ ਦੇ ਇਮੋਜੀ ਨਾਲ ਸਿੰਧੀ ਭਾਸ਼ਾ 'ਚ ਕੁਝ ਲਿਖਿਆ ਹੋਇਆ ਹੈ। ਰਿਸਰਚਰਸ ਦਾ ਦਾਅਵਾ ਹੈ ਕਿ ਇਹ ਬਗ iPhone,MacBook, Apple Watch ਅਤੇ ਐਪਲ ਟੀ.ਵੀ. ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਵਟਸਐਪ ਟਵਿਟਰ ਨਾਲ ਹੋ ਰਿਹਾ ਸਰਕੁਲੇਟ
ਇਕ ਰੈੱਡਿਟ ਪੋਸਟ 'ਤੇ ਕਿਹਾ ਗਿਆ ਹੈ ਕਿ ਇਹ ਬਗ ਸਭ ਤੋਂ ਪਹਿਲਾਂ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਵੱਡੀ ਤੇਜ਼ੀ ਨਾਲ ਇਹ ਦੂਜੀਆਂ ਐਪਸ ਜਿਵੇਂ ਟਵਿਟਰ, ਵਟਸਐਪ ਅਤੇ iMessage ਨਾਲ ਸਰਕੁਲੇਟ ਕੀਤੇ ਜਾਣ ਲੱਗੇ।

PunjabKesari

ਫਲੈਗ ਵਾਲੇ ਇਮੋਜੀ ਦੇ ਬਿਨਾਂ ਵੀ ਕਰਦਾ ਹੈ ਕੰਮ
EverythingApplePro ਨਾਂ ਦੇ ਇਕ ਟਵਿਟਰ ਯੂਜ਼ਰ ਨੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਹ ਬਗ ਬਿਨਾਂ ਇਟੈਲੀਅਨ ਫਲੈਗ ਦੇ ਵੀ ਕੰਮ ਕਰਦਾ ਹੈ ਅਤੇ ਸਿਸਟਮ ਨੂੰ ਖਰਾਬ ਕਰ ਸਕਦਾ ਹੈ। ਐਕਸਪਰਟਸ ਨੇ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਯੂਜ਼ਰਸ ਦੇ ਐਪਲ ਆਈਫੋਨ 'ਤੇ ਪਹੁੰਚਦਾ ਹੈ ਤਾਂ ਇਸ ਗੱਲ ਦਾ ਕਾਫੀ ਸ਼ੱਕ ਹੈ ਕਿ ਫੋਨ ਕ੍ਰੈਸ਼ ਹੋ ਕੇ ਰੀਸਟਾਰਟ ਹੋ ਜਾਵੇਗਾ।

ਪਹਿਲਾਂ ਵੀ ਹੋ ਚੁੱਕਿਆ ਹੈ ਅਜਿਹਾ ਵਾਇਰਸ ਅਟੈਕ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਜਦ ਕਿਸੇ ਕੈਰੇਕਟਰ ਬਗ ਨਾਲ ਐਪਲ ਡਿਵਾਈਸ ਨੂੰ ਅਟੈਕ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲ ਵੀ ਇਕ ਖਤਰਨਾਕ 'Telugu Bug' ਆ ਚੁੱਕਿਆ ਹੈ ਜੋ ਕਿ ਬਿਲਕੁਲ ਏਸੇ ਪੈਟਰਨ 'ਤੇ ਐਪਲ ਦੇ ਡਿਵਾਈਸੇਜ ਨੂੰ ਨੁਕਸਾਨ ਪਹੁੰਚਾਉਂਦਾ ਸੀ। ਕੈਰੇਕਟਰ ਬਗ ਨਾਲ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਨ੍ਹਾਂ ਨੂੰ ਰੋਕਨ ਦਾ ਫਿਲਹਾਲ ਕੋਈ ਤਰੀਕਾ ਨਹੀਂ ਹੈ। ਇਸ ਕਾਰਣ ਇਹ ਬਗ ਅੱਜ ਵੀ ਐਪਲ ਯੂਜ਼ਰਸ ਨੂੰ ਡਿਵਾਈਸ ਕ੍ਰੈਸ਼ ਕਰਕੇ ਪ੍ਰੇਸ਼ਾਨ ਕਰ ਰਹੇ ਹਨ।

ਐਪਲ ਨੂੰ ਰਿਲੀਜ਼ ਕਰਨੀ ਹੋਵੇਗੀ ਅਪਡੇਟ
ਉਮੀਦ ਹੈ ਕਿ ਐਪਲ ਇਸ ਬਗ ਨੂੰ ਫਿਕਸ ਕਰਨ ਲਈ ਜਲਦ ਹੀ ਕੋਈ ਸਾਫਟਵੇਅਰ ਅਪਡੇਟ ਰਿਲੀਜ਼ ਕਰੇਗੀ। ਉਸ ਵੇਲੇ ਤਕ ਯੂਜ਼ਰਸ ਲਈ ਬਿਹਤਰ ਹੋਵੇਗਾ ਕਿ ਉਹ ਕੋਈ ਸਪੈਸ਼ਲ ਕੈਰੇਕਟਰ ਵਾਲੇ ਨੋਟੀਫਿਕੇਸ਼ਨ ਨੂੰ ਓਪਨ ਨਾ ਕਰਨ।


Karan Kumar

Content Editor

Related News