ਬਿੱਲਾਂ ਦਾ ਭੁਗਤਾਨ ਕਰਨ ''ਚ ਮੋਬਿਕਵਿਕ ਐਪ ਕਰੇਗੀ ਮਦਦ
Thursday, Dec 29, 2016 - 12:21 PM (IST)

ਜਲੰਧਰ- ਭਾਰਤ ਦੀ ਈ-ਵਾਲੇਟ ਕੰਪਨੀ ਮੋਬਿਕਵਿਕ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਸ ਦੇ ਯੂਜ਼ਰਸ ਪੂਰੇ ਦੇਸ਼ ''ਚ ਯੂਟੀਲਿਟੀ ਅਤੇ ਹੋਰ ਬਿੱਲਾਂ ਦਾ ਭੁਗਤਾਨ ਉਸ ਦੇ ਐਪ ਦੇ ਰਾਹੀਂ ਕਰ ਸਕਣਗੇ। ਜਿਸ ਦੇ ਲਈ ਕੰਪਨੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆਂ (ਐੱਨ. ਪੀ. ਸੀ. ਆਈ) ਦੀ ਇੱਕ ਬਿਲ ਭੁਗਤਾਨ ਪ੍ਰਣਾਲੀ ਭਾਰਤ ਬਿਲ ਪੇਮੇਂਟ ਸਿਸਟਮ (ਬੀ. ਬੀ. ਪੀ. ਐੱਸ) ਦਾ ਸਹਾਰਾ ਲਵੇਂਗੀ ਅਤੇ ਆਪਣੇ ਏਜੇਂਟਸ ਦੇ ਨੈੱਟਵਰਕ ਦੇ ਰਾਹੀਂ ਯੂਜ਼ਰਸ ਨੂੰ ਸਹਿਜ-ਆਸਾਨ ਬਿੱਲ ਭੁਗਤਾਨ ਦੀਆਂ ਸੇਵਾਵਾਂ ਉਪਲੱਬਧ ਕਰਾਏਗੀ।
ਇਕ ਬਿਆਨ ਦੇ ਮੁਤਾਬਕ, ਮੋਬਿਕਵਿੱਕ ਦੇ ਸਹਿਯੋਗੀ ਸੰਸਥਾਪਕ ਬਿਪਿਨ ਪ੍ਰੀਤ ਸਿੰਘ ਨੇ ਕਿਹਾ, ਅਸੀਂ ਲੋਕਾਂ ਨੂੰ ਡਿਜ਼ੀਟਲ ਭੁਗਤਾਨ ਕਰਨ ਅਤੇ ਪੇਂਡੂ ਅਤੇ ਸ਼ਹਿਰੀ ਇਲਾਕੀਆਂ ਦੇ ਲੋਕਾਂ ਨੂੰ ਆਪਣੇ ਮੋਬਾਇਲ ਫੋਨ ਨਾਲ ਸੁਰੱਖਿਅਤ ਭੁਗਤਾਨ ਕਰਨ ''ਚ ਸਮਰੱਥ ਬਣਾ ਕੇ ਦੇਸ਼ ਦੀ ਸੇਵਾ ਕਰਨ ਨੂੰ ਵਚਨਬੱਧ ਹਾਂ।