Mivi ਦਾ ਸ਼ਾਨਦਾਰ ਬਲੂਟੂਥ ਸਪੀਕਰ ਭਾਰਤ ’ਚ ਲਾਂਚ, ਕੀਮਤ 800 ਰੁਪਏ ਤੋਂ ਵੀ ਘੱਟ

Sunday, Jun 13, 2021 - 03:49 PM (IST)

Mivi ਦਾ ਸ਼ਾਨਦਾਰ ਬਲੂਟੂਥ ਸਪੀਕਰ ਭਾਰਤ ’ਚ ਲਾਂਚ, ਕੀਮਤ 800 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਆਡੀਓ ਬ੍ਰਾਂਡ Mivi ਨੇ ਆਪਣਾ ਸ਼ਾਨਦਾਰ ਬਲੂਟੂਥ ਸਪੀਕਰ Mivi Play ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਵਾਇਰਲੈੱਸ ਸਪੀਕਰ 6 ਆਕਰਸ਼ਕ ਰੰਗਾਂ ’ਚ ਉਪਲੱਬਧ ਹੈ। ਇਸ ਸਪੀਕਰ ਦਾ ਸਾਈਜ਼ ਕੰਪੈਕਟ ਹੈ ਅਤੇ ਇਸ ਨੂੰ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮਿਵੀ ਪਲੇਅ ਸਪੀਕਰ ’ਚ ਡੀਪ ਬਾਸ ਸਮੇਤ 52mm ਦਾ ਡਰਾਈਵਰ ਦਿੱਤਾ ਗਿਆ ਹੈ, ਜੋ ਸ਼ਾਨਦਾਰ ਸਾਊਂਡ ਪ੍ਰੋਡਿਊਸ ਕਰਦਾ ਹੈ। ਨਾਲ ਹੀ ਇਸ ਵਿਚ ਪਾਵਰਫੁਲ ਬੈਟਰੀ ਮਿਲੇਗੀ।

Mivi Play ਬਲੂਟੂਥ ਸਪੀਕਰ ਦੀਆਂ ਖੂਬੀਆਂ
ਮਿਲੀ ਪਲੇਅ ਬਲੂਟੂਥ ਸਪੀਕਰ ਦਾ ਡਿਜ਼ਾਇਨ ਸ਼ਾਨਦਾਰ ਹੈ। ਇਸ ਸਪੀਕਰ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਵਾਟਰ ਪਰੂਫ ਹੈ। ਇਸ ਸਪੀਕਰ ’ਚ 52mm ਦਾ ਡਰਾਈਵਰ ਦਿੱਤਾ ਗਿਆ ਹੈ, ਜੋ ਸ਼ਾਨਦਾਰ ਸਾਊਂਡ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ ਮਿਵੀ ਪਲੇਅ ਸਪੀਕਰ ’ਚ ਦਮਦਾਰ ਬੈਟਰੀ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਇਕ ਵਾਰ ਚਾਰਜ ਕਰਕੇ 12 ਘੰਟਿਆਂ ਦਾ ਬੈਕਅਪ ਦਿੰਦੀ ਹੈ। 

Mivi Play ਬਲੂਟੂਥ ਸਪੀਕਰ ਦੀ ਕੀਮਤ
ਮਿਵੀ ਪਲੇਅ ਬਲੂਟੂਥ ਸਪੀਕਰ ਦੀ ਅਸਲ ਕੀਮਤ 899 ਰੁਪਏ ਹੈ ਪਰ ਇਸ ਵਾਇਰਲੈੱਸ ਸਪੀਕਰ ਨੂੰ ਇੰਟ੍ਰੋਡਕਟਰੀ ਆਫਰ ਤਹਿਤ ਸਿਰਫ 799 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਹ ਸਪੀਕਰ ਵਿਕਰੀ ਲਈ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਫਲਿਪਕਾਰਟ ਅਤੇ ਐਮਾਜ਼ੋਨ ਇੰਡੀਆ ’ਤੇ ਉਪਲੱਬਧ ਹੈ। 


author

Rakesh

Content Editor

Related News