ਬਿਨਾਂ ਆਵਾਜ਼ ਦੇ ਕੰਮ ਕਰੇਗਾ ਸਾਈਲੈਂਟ ਮਿੰਨੀ ਕੰਪਿਊਟਰ
Monday, Jul 02, 2018 - 11:18 AM (IST)
ਜਲੰਧਰ— ਇਸਰਾਈਲ ਦੀ ਕੰਪਿਊਟਰ ਨਿਰਮਾਤਾ ਕੰਪਨੀ ਕੋਂਪਯੂ ਲੈਬ ਨੇ ਲਾਈਨੈਕਸ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲਾ ਅਜਿਹਾ ਸਾਈਲੈਂਟ ਮਿੰਨੀ ਕੰਪਿਊਟਰ ਪੇਸ਼ ਕੀਤਾ ਹੈ, ਜੋ ਚੱਲਣ ਵੇਲੇ ਬਿਲਕੁੱਲ ਆਵਾਜ਼ ਨਹੀਂ ਕਰੇਗਾ। MintBoX Mini 2 ਸਿਸਟਮ 'ਚ ਕੋਈ ਪੱਖਾ ਨਹੀਂ ਲੱਗਾ ਮਤਲਬ ਇਹ ਸਾਈਲੈਂਟ ਤਰੀਕੇ ਨਾਲ ਕੰਮ ਕਰਦਾ ਹੈ।
ਛੋਟਾ ਪਰ ਮਜ਼ਬੂਤ ਹੈ ਇਹ ਸਿਸਟਮ
- ਇਸ ਵਿਚ ਕੁਆਡ ਕੋਰ ਇਨਟੈੱਲ ਸੈਲਰੋਨ (ਅਪੋਲੋ ਲੇਕ) J3455 ਪ੍ਰੋਸੈਸਰ ਲੱਗਾ ਹੈ, ਜੋ 2.3 GHz ਦੀ ਕਲਾਕ ਸਪੀਡ 'ਤੇ ਕੰਮ ਕਰਦਾ ਹੈ।
- ਇਸ ਵਿਚ ਇਨਟੈੱਲ HD 500 ਗ੍ਰਾਫਿਕਸ ਦੀ ਵੀ ਸੁਪੋਰਟ ਦਿੱਤੀ ਗਈ ਹੈ।
- ਇਸ ਵਿਚ 4GB ਰੈਮ ਨਾਲ 64GB ਸਟੋਰੇਜ ਮਿਲੇਗੀ।
- ਮੈਟਲ ਡਿਜ਼ਾਈਨ ਨਾਲ ਤਿਆਰ ਇਸ ਸਿਸਟਮ ਦਾ ਭਾਰ ਸਿਰਫ 350 ਗ੍ਰਾਮ ਹੈ।

ਯੂਜ਼ਰਸ ਨੂੰ ਮਿਲਣਗੇ ਸਾਰੇ ਜ਼ਰੂਰੀ ਪੋਰਟਸ
- ਇਸ ਵਿਚ ਦੋ USB 3.0 ਪੋਰਟਸ ਤੇ ਦੋ USB 2.0 ਪੋਰਟ ਦੀ ਸੁਪੋਰਟ ਮਿਲੇਗੀ।
- 2 ਮਿੰਨੀ ਡਿਸਪਲੇਅ ਪੋਰਟ ਤੇ HDMI 1.4 ਪੋਰਟਸ ਇਸ ਵਿਚ ਦਿੱਤੇ ਗਏ ਹਨ। ਦੋਵੇਂ ਪੋਰਟਸ 4K ਮਾਨੀਟਰ ਨੂੰ ਸੁਪੋਰਟ ਕਰਦੇ ਹਨ।
- 2 ਗੀਗਾਬਾਈਟ ਇਥਰਨੈੱਟ ਪੋਰਟ ਤੇ ਇਕ ਮਾਈਕ੍ਰੋ ਐੱਸ. ਡੀ. ਸਲਾਟ, ਇਕ ਸੀਰੀਅਲ ਪੋਰਟ, ਬਲੂਟੁੱਥ 4.2 ਤੇ Wi-Fi 802.11ac ਦੀ ਇਸ ਵਿਚ ਸੁਪੋਰਟ ਮਿਲੇਗੀ।

ਇਸ ਸਿਸਟਮ 'ਚ ਕੂਲਿੰਗ ਲਈ ਮੈਟਲ ਹਾਊਸਿੰਗ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ 0 ਤੋਂ 45 ਡਿਗਰੀ ਤਾਪਮਾਨ ਹੇਠ ਕੰਮ ਕਰਨ 'ਚ ਇਸ ਨੂੰ ਮਦਦ ਕਰਦੀ ਹੈ। ਆਸ ਹੈ ਕਿ ਇਸ ਦਾ ਸਟੈਂਡਰਡ ਮਾਡਲ 299 ਡਾਲਰ (ਲਗਭਗ 20 ਹਜ਼ਾਰ ਰੁਪਏ) ਵਿਚ ਮੁਹੱਈਆ ਕਰਵਾਇਆ ਜਾਵੇਗਾ। ਇਸ ਦਾ ਪ੍ਰੋ-ਮਾਡਲ 349 ਡਾਲਰ (ਲਗਭਗ 23,900 ਰੁਪਏ) ਵਿਚ ਅਗਲੇ ਮਹੀਨੇ ਦੇ ਅੱਧ ਤੋਂ ਮੁਹੱਈਆ ਹੋਵੇਗਾ।
