ਮਿਲਾਗ੍ਰੋ ਨੇ ਪੇਸ਼ ਕੀਤਾ ਫਰਸ਼ ਦੀ ਸਫਾਈ ਕਰਨ ਵਾਲਾ ਰੋਬੋਟ

Thursday, Sep 29, 2016 - 11:33 AM (IST)

ਮਿਲਾਗ੍ਰੋ ਨੇ ਪੇਸ਼ ਕੀਤਾ ਫਰਸ਼ ਦੀ ਸਫਾਈ ਕਰਨ ਵਾਲਾ ਰੋਬੋਟ
ਜਲੰਧਰ- ਮਿਲਾਗ੍ਰੋ ਨੇ ਦੇਸ਼ ਦਾ ਪਹਿਲਾ ਸਮਾਰਟ ਹੈਲਥ ਕੇਅਰ ਫਲੋਰ ਵੈਕਿਊਮਿੰਗ ਰੋਬੋਟ ਪੇਸ਼ ਕੀਤਾ ਹੈ। ਕੰਪਨੀ ਨੇ ਫਰਸ਼ ਦੀ ਸਫਾਈ ਕਰਨ ਵਾਲੇ ਐਗਵਾਬੋਟ 5.0 ਰੋਬੋਵੈਕ ਨੂੰ ਵਾਈ-ਫਾਈ ਤੇ ਹੈਲਥ ਇਆਨ ਜਨਰੇਟਰ ਨਾਲ ਪੇਸ਼ ਕੀਤਾ ਹੈ।
ਮਿਲਾਗ੍ਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇਵਾਸ਼ੀਸ਼ ਦਾਸ ਨੇ ਕਿਹਾ ਕਿ ਮਿਲਾਗ੍ਰੋ ਐਗਵਾਬੋਟ 5.0 ਹੁਣ ਜ਼ਿਆਦਾ ਸਮਾਰਟ ਹੋ ਗਿਆ ਹੈ ਤੇ ਇਹ ਆਪਣੀ ਸਿਹਤ ਦੀ ਵੀ ਚਿੰਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਐਗਵਾਬੋਟ 5.0 ਵਾਈ-ਫਾਈ ਰਾਹੀਂ ਵੀ ਚਲ ਸਕਦਾ ਹੈ। 150 ਮੀਟਰ ਦੇ ਘੇਰੇ ''ਚ ਇਸ ਨੂੰ ਮੋਬਾਇਲ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ ਹੈ। ਇਕ ਸਮੇਂ 3 ਮੋਬਾਇਲ ਉਪਕਰਨਾਂ ਨਾਲ ਇਸ ਰੋਬੋਟ ਨੂੰ ਚਲਾਇਆ ਜਾ ਸਕਦਾ ਹੈ। 

Related News