ਵਨਪਲਸ ਦਾ Midnight Black ਇਕ ਵਾਰ ਫਿਰ ਸੇਲ ਲਈ ਹੋਇਆ ਉਪਲੱਬਧ

Tuesday, Jul 25, 2017 - 01:32 PM (IST)

ਵਨਪਲਸ ਦਾ Midnight Black ਇਕ ਵਾਰ ਫਿਰ ਸੇਲ ਲਈ ਹੋਇਆ ਉਪਲੱਬਧ

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਨੇ ਹਾਲ ਹੀ 'ਚ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਵਨਪਲਸ 5 ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਸਮਾਰਟਫੋਨ ਨੂੰ ਦੋ ਵੇਰਿਅੰਟ 'ਚ ਲਾਂਚ ਕੀਤਾ ਹੈ। ਪਹਿਲਾਂ ਵੇਰਿਅੰਟ 'ਚ ਕੰਪਨੀ ਨੇ ਇਸ ਸਮਾਰਟਫੋਨ 'ਚ 6ਜੀ. ਬੀ ਰੈਮ  ਦੇ ਨਾਲ 64ਜੀ. ਬੀ ਇੰਟਰਨਲ ਸਟੋਰਜ ਦਿੱਤੀ ਹੈ, ਜਿਸ ਦੀ ਕੀਮਤ 32,999 ਰੁਪਏ ਹੈ। ਦੂੱਜੇ ਵੇਰਿਅੰਟ 'ਚ 8ਜੀ. ਬੀ ਰੈਮ ਦੇ ਨਾਲ 128 ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਦੀ ਕੀਮਤ 37,999 ਰੁਪਏ ਹੈ। ਇਹ ਸਮਾਰਟਪੋਨ ਸਲੇਟ ਗਰੇ ਅਤੇ ਮਿਡਨਾਈਟ ਬਲੈਕ ਕਲਰ ਵੇਰਿਅੰਟ 'ਚ ਪੇਸ਼ ਕੀਤਾ ਗਿਆ ਹੈ। 

PunjabKesari

ਦੱਸ ਦਈਏ ਕਿ ਵਨਪਲਸ 5 ਸਮਾਰਟਫੋਨ ਤਿੰਨ ਹਫਤਿਆਂ ਤੋਂ ਮਿਡਨਾਈਟ ਬਲੈਕ ਕਲਰ 'ਚ ਆਊਟ ਆਫ ਸਟਾਕ ਸ਼ੋਅ ਹੋ ਰਿਹਾ ਸੀ। ਹਾਲਾਂਕਿ, ਵਨਪਲਸ ਨੇ ਇਹ ਨਹੀਂ ਕਿਹਾ ਕਿ ਮਿਡਨਾਈਟ ਬਲੈਕ ਵੇਰਿਅੰਟ ਆਊਟ ਆਫ ਸਟਾਕ ਹੈ। ਕੰਪਨੀ ਨੇ ਇਹ ਕਿਹਾ ਸੀ ਕਿ ਸਲੇਟ ਗਰੇ ਬੇਸ ਮਾਡਲ ਅਜੇ ਜਲਦ ਸ਼ਿਪਿੰਗ ਲਈ ਉਪਲੱਬਧ ਹੈ। ਵਨਪਲਸ 5 ਮਿਡਨਾਈਟ ਬਲੈਕ ਨੂੰ 4 ਹਫਤਿਆਂ ਦੇ ਅੰਦਰ ਸ਼ਿਪਿੰਗ ਕੀਤਾ ਜਾਵੇਗਾ।

PunjabKesari

8ਜੀ. ਬੀ ਰੈਮ ਦੇ ਨਾਲ 128 ਜੀ. ਬੀ ਇੰਟਰਨਲ ਸਟੋਰੇਜ ਵਾਲਾ ਮਾਡਲ ਹੁਣ ਸ਼ਿਪਿੰਗ ਲਈ ਉਪਲੱਬਧ ਹੈ। ਨਾਲ ਹੀ ਪੇਜ਼ ਦੇ ਟਾਪ 'ਤੇ ਇਕ ਬੈਨਰ ਵੀ ਹੈ ਜੋ ਤੁਹਾਨੂੰ ਦੱਸਦਾ ਹੈ ਕਿ ਇਹ ਹੁਣ ਮਿਡਨਾਈਟ ਕਲਰ ਵੇਰਿਅੰਟ ਸਟਾਕ 'ਚ ਹੈ ਜਿਸ ਦੀ ਕੀਮਤ ਹੁਣੇ ਵੀ $539 ਹੈ। ਵਨਪਲਸ  ਮੁਤਾਬਕ ਉਨ੍ਹਾਂ ਦਾ ਨਵਾਂ ਫਲੈਗਸ਼ਿਪ ਡਿਵਾਇਸ ਸਭ ਤੋਂ ਜਲਦੀ ਸੇਲ ਹੋਣ ਵਾਲਾ ਸਮਾਰਟਫੋਨ ਹੈ। ਜਿਸ ਤੋਂ ਨਾਲ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਇਨ੍ਹੇ ਜਲਦੀ ਆਊਟ ਆਫ ਸਟਾਕ ਕਿਊ ਹੋ ਜਾਂਦਾ ਹੈ ਨਾਲ ਹੀ ਇਹ ਕੰਪਨੀ ਦਾ ਸਭ ਤੋਂ ਮਹਿੰਗਾ ਫਲੈਗਸ਼ਿਪ ਸਮਾਰਟਫੋਨ ਹੈ।


Related News