1 ਅਰਬ ਤੋਂ ਜ਼ਿਆਦਾ ਲੋਕ ਇੰਸਟਾਲ ਕਰ ਚੁੱਕੇ ਹਨ ਮਾਈਕ੍ਰੋਸਾਫਟ ਵਰਡ ਦਾ ਐਂਡਰਾਇਡ ਐਡੀਸ਼ਨ
Tuesday, Jul 16, 2019 - 01:37 PM (IST)

ਗੈਜੇਟ ਡੈਸਕ– ਮਾਈਕ੍ਰੋਸਾਫਟ ਵਰਡ ਦੇ ਐਂਡਰਾਇਡ ਐਡੀਸ਼ਨ ਨੇ ਸ਼ੁਰੂ ਹੋਣ ਦੇ ਚਾਰ ਸਾਲ ਬਾਅਦ ਗੂਗਲ ਦੇ ਪਲੇਅ ਸਟੋਰ ’ਤੇ ‘1 ਅਰਬ ਇੰਸਟਾਲਸ’ ਦਾ ਅੰਕੜਾ ਪਾਰ ਕਰਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਐਂਡਰਾਇਡ ਲਈ ਮਾਈਕ੍ਰੋਸਾਫਟ ਵਰਡ 2015 ’ਚ ਲਾਂਚ ਕੀਤਾ ਗਿਆ ਸੀ, ਜੋ ਯੂਜ਼ਰਜ਼ ਨੂੰ ਕੋਈ ਵੀ ਡਾਕਿਊਮੈਂਟ ਬਣਾਉਣ ਤੋਂ ਲੈ ਕੇ ਉਸ ਨੂੰ ਐਡਿਟ ਕਰਨ ਅਤੇ ਇਸ ਨੂੰ ਵਰਡ ਫਾਰਮੇਟ ’ਚ ਢਾਲਣ ਦੀ ਸੁਵਿਧਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਦੇ ਮੋਬਾਇਲ ਫੋਨ ਕਈ ਕੋਸ਼ਿਸ਼ਾਂ ਦੇ ਬਾਵਜੂਦ ਆਪਣੀਆਂ ਵਿਰੋਧੀ ਕੰਪਨੀਆਂ ਦੀ ਸਫਲਤਾ ਤਕ ਨਹੀਂ ਪਹੁੰਚ ਸਕੇ। ਮਾਈਕ੍ਰੋਸਾਫਟ ਆਫਿਸ ਦੇ ਮੋਬਾਇਲ ਵਰਜਨ ਅਜੇ ਵੀ ਆਪਣੇ ਡੈਸਕਟਾਪ ਦੀ ਤਰ੍ਹਾਂ ਬਾਜ਼ਾਰ ’ਚ ਧਾਕ ਜਮਾਉਣ ਦੀ ਕੋਸ਼ਿਸ਼ ’ਚ ਹਨ।
ਉਥੇ ਹੀ ਦੂਜੇ ਪਾਸੇ ਸਾਫਟਵੇਅਰ ਦਿੱਗਜ ਕੰਪਨੀ ਦੇ ਪ੍ਰੋਡਕਟ ਐਕਸੇਲ, ਪਾਵਰਪੁਆਇੰਟ, ਵਨਨੋਟ ਅਤੇ ਵਨਡ੍ਰਾਈਵ ਐਪਲੀਕੇਸ਼ਨ ’ਚ ਹਰੇਕ ਦੇ ਕੋਲ 50 ਕਰੋੜ ਤੋਂ ਜ਼ਿਆਦਾ ਇੰਸਟਾਲ ਹਨ, ਜਦੋਂਕਿ ਐਂਡਰਾਇਡ ਲਈ ਈਮੇਲ ਕਲਾਇੰਟ ਆਊਟਲੁਕ ’ਚ 10 ਕਰੋੜ ਤੋਂ ਜ਼ਿਆਦਾ ਇੰਸਟਾਲ ਹਨ।