ਇੰਟਰਨੈੱਟ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਜਲਦ ਬੰਦ ਹੋ ਜਾਣਗੇ ਇਹ 2 ਬ੍ਰਾਊਜ਼ਰ

08/19/2020 2:23:00 PM

ਗੈਜੇਟ ਡੈਸਕ– ਇੰਟਰਨੈੱਟ ਚਲਾਉਣ ਵਾਲੇ ਲੋਕਾਂ ਲਈ ਇਕ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਦੁਨੀਆ ਦੀ ਵੱਡੀ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ ਪ੍ਰਸਿੱਧ ਬ੍ਰਾਊਜ਼ਰ ਇੰਟਰਨੈੱਟ ਐਕਸਪਲੋਰਰ 11 (IE11) ਅਤੇ ਐੱਜ ਬ੍ਰਾਊਜ਼ਰ (Edge Browser) ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ। ਕੰਪਨੀ ਬਹੁਤ ਜਲਦ ਇਨ੍ਹਾਂ ਦੋਵਾਂ ਬ੍ਰਾਊਜ਼ਰਾਂ ਲਈ ਤਕਨੀਕੀ ਸੁਪੋਰਟ ਬੰਦ ਕਰ ਦੇਵੇਗੀ। 

ਜਾਣਕਾਰੀ ਮੁਤਾਬਕ, ਮਾਈਕ੍ਰੋਸਾਫਟ ਨੇ ਐਲਾਨ ਕੀਤਾ ਹੈ ਕਿ ਸਾਲ 2021 ਦੀ ਸ਼ੁਰੂਆਤ ’ਚ ਉਹ ਇੰਟਰਨੈੱਟ ਐਕਸਪਲੋਰਰ 11 ਅਤੇ ਐੱਜ ਬ੍ਰਾਊਜ਼ਰ ਨੂੰ ਬੰਦ ਕਰਨ ਜਾ ਰਹੀ ਹੈ। ਯਾਨੀ 2021 ’ਚ ਮਾਈਕ੍ਰੋਸਾਫਟ ਇਨ੍ਹਾਂ ਦੋਵਾਂ ਨੂੰ ਸੁਪੋਰਟ ਨਹੀਂ ਕਰੇਗੀ। ਇੰਟਰਨੈੱਟ ਐਕਸਪਲੋਰਰ 11 ਨੂੰ ਬੰਦ ਕਰਨ ਦੀ ਪ੍ਰਕਿਰਿਆ ਇਸੇ ਸਾਲ 30 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਮਾਈਕ੍ਰੋਸਾਫਟ 365 ਐਪਸ ਅਤੇ ਸੇਵਾਵਾਂ 17 ਅਗਸਤ 2021 ਤੋਂ ਸ਼ੁਰੂ ਹੋਣ ਵਾਲੇ ਬ੍ਰਾਊਜ਼ਰ ਨੂੰ ਸੁਪੋਰਟ ਨਹੀਂ ਕਰਨਗੇ। ਸਧਾਰਣ ਸ਼ਬਦਾਂ ’ਚ ਕਹੀਏ ਤਾਂ ਯੂਜ਼ਰਸ ਇੰਟਰਨੈੱਟ ਐਕਸਪਲੋਰਰ 11 ’ਤੇ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਜਿਵੇਂ ਕਿ Outlook, OneDrive ਅਤੇ Office 365 ਦੀ ਵਰਤੋਂ ਨਹੀਂ ਕਰ ਸਕਣਗੇ। ਯੂਜ਼ਰਸ ਤਕਨੀਕੀ ਰੂਪ ਨਾਲ ਮਾਈਕ੍ਰੋਸਾਫਟ ਡਿਵਾਈਸ ਤੋਂ ਬ੍ਰਾਊਜ਼ਰ ਨੂੰ ਅਨ-ਇੰਸਟਾਲ ਨਹੀਂ ਕਰ ਸਕਣਗੇ ਪਰ ਕੰਪਨੀ ਵਲੋਂ ਇਸ ਲਈ ਕਿਸੇ ਵੀ ਤਰ੍ਹਾਂ ਦੀ ਅਪਡੇਟ ਜਾਰੀ ਨਹੀਂ ਕੀਤੀ ਜਾਵੇਗੀ। 

ਕ੍ਰੋਮੀਅਮ-ਬੇਸਡ ਐੱਜ ਬ੍ਰਾਊਜ਼ਰ ਆਏਗਾ ਬਾਜ਼ਾਰ ’ਚ
7 ਮਹੀਨਿਆਂ ਬਾਅਦ ਮਾਈਕ੍ਰੋਸਾਫਟ ਕ੍ਰੋਮੀਅਮ ਬੇਸਡ ਐੱਜ ਬ੍ਰਾਊਜ਼ਰ ਪੇਸ਼ ਕਰੇਗੀ ਜੋ ਵਿੰਡੋਜ਼ ਅੇਤ ਮੈਕ ਆਪਰੇਟਿੰਗ ਸਿਸਟਮ ਦੇ ਸਾਰੇ ਸੁਪੋਰਟਿਡ ਵਰਜ਼ਨ ’ਚ ਮਿਲੇਗਾ। ਨਵੇਂ ਐੱਜ ਬ੍ਰਾਊਜ਼ਰ ’ਚ ਇਕ ਡੈਡੀਕੇਟਿਡ ਇੰਟਰਨੈੱਟ ਐਕਸਪਲੋਰਰ ਮੋਡ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਨਵਾਂ ਬ੍ਰਾਊਜ਼ਰ ਮਾਈਕ੍ਰੋਸਾਫਟ 365 ਸਬਸਕ੍ਰਾਈਬਰਾਂ ਨੂੰ ਤੇਜ਼ ਵੈੱਬ ਐਕਸੈਸ ਉਪਲੱਬਧ ਕਰਵਾਏਗਾ। ਹਾਲ ਹੀ ’ਚ ਆਈਆਂ ਕੁਝ ਖ਼ਬਰਾਂ ਮੁਤਾਬਕ, ਮਾਈਕ੍ਰੋਸਾਫਟ ਐੱਜ ਨੇ ਮੋਜ਼ੀਲਾ ਫਾਇਰਫਾਕਸ ਨੂੰ ਪਿੱਛੇ ਛੱਡਦੇ ਹੋਏ ਗੂਗਲ ਕ੍ਰੋਮ ਦੇ ਨਜ਼ਦੀਕ ਆਉਣ ਤੋਂ ਬਾਅਦ ਸਭ ਤੋਂ ਲੋਕਪ੍ਰਸਿੱਧ ਡੈਸਕਟਾਪ ਵੈੱਬ ਬ੍ਰਾਊਜ਼ਰ ਦੀ ਦੌੜ ’ਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। 

ਦੱਸ ਦੇਈਏ ਕਿ ਦੁਨੀਆ ਭਰ ’ਚ ਲੈਪਟਾਪ ਅਤੇ ਡੈਸਕਟਾਪ ਇਸਤੇਮਾਲ ਕਰਨ ਵਾਲੇ 5 ਫੀਸਦੀ ਤੋਂ ਵੀ ਘੱਟ ਲੋਕ ਇੰਟਰਨੈੱਟ ਬ੍ਰਾਊਜ਼ਿੰਗ ਲਈ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਕਰਦੇ ਹਨ। ਕੁਲ ਮਿਲਾ ਕੇ 4.23 ਫੀਸਦੀ ਯੂਜ਼ਰਸ ਹੀ ਇਸ ਨਾਲ ਪ੍ਰਭਾਵਿਤ ਹੋਣਗੇ। 


Rakesh

Content Editor

Related News