Apple iMac ਨੂੰ ਟੱਕਰ ਦੇਵੇਗਾ ਮਾਈਕ੍ਰੋਸਾਫਟ ਦਾ Surface Studio

10/28/2016 12:05:00 PM

ਜਲੰਧਰ- ਅਮਰੀਕਨ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਨਿਊਯਾਰਕ ''ਚ ਆਯੋਜਿਤ ਇਵੈਂਟ ''ਚ ਇਕ ਖਾਸ ਸਰਫੇਸ ਕੰਪਿਊਟਰ ਪੇਸ਼ ਕੀਤਾ ਹੈ। ਐਪਲ ਦੇ iMac ਨੂੰ ਟੱਕਰ ਦੇਣ ਲਈ ਇਸ ਨੂੰ ਜਲਦੀ ਹੀ ਬਾਜ਼ਾਰ ''ਚ ਉਪਲੱਬਧ ਕੀਤਾ ਜਾਵੇਗਾ। ਇਸ ਦਾ ਨਾਂ ''ਸਰਫੇਸ ਸਟੂਡੀਓ'' ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 2,999 ਡਾਲਰ ਰੱਖੀ ਗਈ ਹੈ। ਇਸ ਤੋਂ ਇਲਾਵਾ ਇਸ ਦੇ ਦੋ ਵੇਰੀਅੰਟ ਹੋਰ ਵੀ ਹਨ ਜਿਨ੍ਹਾਂ ਦੀ ਕੀਮਤ 3,499 ਡਾਲਰ (ਕਰੀਬ 2 ਲੱਖ 34 ਹਜ਼ਾਰ ਰੁਪਏ) ਅਤੇ 4,199 ਡਾਲਰ (ਕਰੀਬ 2 ਲੱਖ 80 ਹਜ਼ਾਰ ਰੁਪਏ) ਹੈ। 
ਮਾਈਕ੍ਰੋਸਾਫਟ ਦੇ ਡਿਵਾਈਸ ਹੈੱਡ ਪੈਨੋਸ ਪੈਨੇ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਸਰਫੇਸ ਤੁਹਾਡੇ ਸਿੱਖਣ ਅਤੇ ਬਣਾਉਣ ਦਾ ਬਦਲ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਆਲ ਇਨ ਵਨ ਕੰਪਿਊਟਰ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦੁਨੀਆ ਦਾ ਸਭ ਤੋਂ ਪਤਲਾ ਐੱਲ.ਸੀ.ਡੀ. ਮਾਨੀਟਰ ਲਗਾਇਆ ਗਿਆ ਹੈ ਜੋ ਸਿਰਫ 12.5mm ਦਾ ਹੈ। ਇਸ ਦੀ ਡਿਸਪਲੇ ਦਾ ਸਾਈਜ਼ 28-ਇੰਚ ਹੈ ਅਤੇ ਇਸ ਵਿਚ 13.5 ਮਿਲੀਅਨ ਪਿਕਸਲ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 4ਕੇ ਟੈਲੀਵਿਜ਼ਨ ਤੋਂ ਵੀ ਜ਼ਿਆਦਾ ਪਿਕਸਲ ਦਿੱਤੇ ਗਏ ਹਨ। 
ਫੋਟੋਗ੍ਰਾਫਰ, ਵੀਡੀਓਗ੍ਰਾਫਰ ਅਤੇ ਡਿਜ਼ਾਈਨਰਾਂ ਲਈ ਕੰਪਿਊਟਰ ਕਾਫੀ ਖਾਸ ਹੈ ਕਿਉਂਕਿ ਇਹ ਐਕਸਟੈਂਡੇਡ ਕਲਰ ਆਊਟਪੁਟ ਸਪੋਰਟ ਕਰਦਾ ਹੈ। ਇਸ ਵਿਚ ਇੰਟੈਲ ਦਾ 6th ਜਨਰੇਸ਼ਨ ਪ੍ਰੋਸੈਸਰ ਲੱਗਾ ਹੈ। ਬਿਹਤਰ ਗ੍ਰਾਫਿਕਸ ਲਈ ਇਸ ਵਿਚ Nvidia GTX 980M GPU ਲਗਾਇਆ ਗਿਆ ਹੈ। ਹਾਲਾਂਕਿ ਇਹ ਗ੍ਰਾਫਿਕਸ ਇਸ ਦੇ ਹਾਈ ਐਂਡ ਮਾਡਲ ''ਚ ਹੀ ਉਪਲੱਬਧ ਹੋਣਗੇ। 
ਸਰਫੇਸ ਸਟੂਡੀਓ ਦੇ ਖਾਸ ਫੀਚਰਜ਼-
ਪ੍ਰੋਸੈਸਰਨੂੰ  - 6th ਜਨਰੇਸ਼ਨ Intel Core i5 ਜਾਂ i7
ਰੈਮ     - 8ਜੀ.ਬੀ, 16ਜੀ.ਬੀ. ਅਤੇ 32ਜੀ.ਬੀ.
ਸਟੋਰੇਜ - 1ਟੀ.ਬੀ. ਜਾਂ 2ਟੀ.ਬੀ.
ਡਿਸਪਲੇ - 28-ਇੰਚ ਪਿਕਸਲ ਸੈਂਸ ਐੱਲ.ਸੀ.ਡੀ. 4,500x3,000
ਕੈਮਰਾ  - ਫੁੱਲ-ਐੱਚ.ਡੀ. ਰਿਅਰ ਕੈਮਰਾ ਅਤੇ ਵਿੰਡੋਜ਼ ਹੈਲੋ ਸਪੋਰਟ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ
ਗ੍ਰਾਫਿਕਸਲ - GeForce GTX 965M 2GB ਜਾਂ 4GB
ਸਪੀਕਰ - 2.1 ਡਾਲਬੀ ਆਡੀਓ

Related News