ਮਾਈਕ੍ਰੋਸਾਫਟ ਨੇ ਬੰਦ ਕੀਤਾ ਇਸ ਕਮਾਲ ਦੇ ਡਿਵਾਈਸ ਦਾ ਉਤਪਾਦਨ

Thursday, Apr 21, 2016 - 02:21 PM (IST)

ਮਾਈਕ੍ਰੋਸਾਫਟ ਨੇ ਬੰਦ ਕੀਤਾ ਇਸ ਕਮਾਲ ਦੇ ਡਿਵਾਈਸ ਦਾ ਉਤਪਾਦਨ
ਜਲੰਧਰ— ਮਾਈਕ੍ਰੋਸਾਫਟ ਨੇ 2005 ''ਚ ਐਕਸਬਾਕਸ 360 ਨੂੰ ਲਾਂਚ ਕੀਤਾ ਸੀ ਅਤੇ ਇਹ ਬਹੁਤ ਲੋਕਪਿ੍ਅ ਰਹੀ ਹੈ | ਕੰਪਨੀ ਨੇ ਇਸ ਦੇ 80 ਮਿਲੀਅਨ ਯੂਨਿਟਸ ਵੇਚੇ ਹਨ ਅਤੇ ਹੁਣ ਕੰਪਨੀ ਇਸ ਦਾ ਉਤਪਾਦਨ ਬੰਦ ਕਰਨ ਵਾਲੀ ਹੈ | ਕੰਪਨੀ ਨੇ ਆਪਣੇ ਬਲਾਕ ਪੋਸਟ ''ਚ ਐਕਸਬਾਕਸ ਚੀਫ Phil Spencer ਦੇ ਹਵਾਲੇ ਤੋਂ ਕਿਹਾ ਹੈ ਕਿ ਐਕਸਬਾਕਸ 360 ਦਾ ਮਤਲਬ ਹੈ ਕਿ ਮਾਈਕ੍ਰੋਸਾਫਟ ''ਚ ਬਹੁਤ ਕੁਝ ਹੈ | ਇਸ ਤੋਂ ਬਾਅਦ ਬਲਾਗ ਪੋਸਟ ''ਚ ਇਸ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ | 
ਬਲਾਗ ਪੋਸਟ ''ਚ ਕਿਹਾ ਗਿਆ ਹੈ ਕਿ ਐਕਸਬਾਕਸ 360 ਦਾ ਮੌਜੂਦਾ ਕੰਸੋਲ ਜ਼ਰੂਰ ਉਪਲੱਬਧ ਹੋਵੇਗਾ | ਐਕਸਬਾਕਸ ਵਨ ਦੇ ਨਵੇਂ ਵਰਜਨ ਨੂੰ ਸਾਲ 2013 ''ਚ ਪੇਸ਼ ਕੀਤਾ ਗਿਆ ਸੀ ਅਤੇ ਕੰਪਨੀ ਇਸ ਦਾ ਅਪਡੇਟ ਵਰਜਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ | 
ਪੁਰਾਣਾ ਨਹੀਂ ਹੋਵੇਗਾ ਐਕਸਬਾਕਸ 360: ਕੰਪਨੀ ਨੇ ਇਸ਼ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਐਕਸਬਾਕਸ 360 ਪੁਰਾਣਾ ਨਹੀਂ ਹੋਵੇਗਾ ਅਤੇ ਮੌਜੂਦਾ ਐਕਸਬਾਕਸ 360 ਲਈ ਸਪੋਰਟ ਜਾਰੀ ਰਹੇਗਾ | ਇਸ ਦੇ ਨਾਲ ਹੀ ਐਕਸਬਾਕਸ 360 ਦੀ ਲਾਈਵ ਸਰਵਿਸ ਐਕਟਿਵ ਰਹੇਗੀ ਜਿਸ ਨਾਲ ਆਨਲਾਈਨ ਗੇਮਜ਼ ਖੇਡੀਆਂ ਜਾ ਸਕਣਗੀਆਂ | 
 

Related News