Microsoft ਲਿਆ ਰਹੀ ਹੈ ਡਿਊਲ ਸਕਰੀਨ ਵਾਲਾ ਡਿਵਾਈਸ, ਸਾਰੇ ਐਂਡਰਾਇਡ ਐਪ ਕਰਨਗੇ ਕੰਮ

06/25/2019 1:54:30 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਜੂਨ 2019 ਤੋਂ ਪਹਿਲਾਂ ਛੋਟਾ ਫੋਲਡੇਬਲ Surface ਲਾਂਚ ਕਰਨ ਦੀ ਸੋਚ ਰਹੀ ਹੈ। ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮਾਈਕ੍ਰੋਸਾਫਟ ਦੇ ਇਸ ਨਵੇਂ ਡਿਵਾਈਸ ’ਚ 4:3 ਦੇ ਰੇਸ਼ੀਓ ਦੇ ਨਾਲ 9 ਇੰਚ ਦੀਆਂ ਦੋ ਸਕਰੀਨਾਂ ਦਿੱਤੀਆਂ ਗਈਆਂ ਹਨ। ਕੁਝ ਮਾਹਿਰਾਂ ਦੀ ਮੰਨੀਏ ਤਾਂ ਕੰਪਨੀ ਇਸ ਡਿਵਾਈਸ ਨੂੰ ਸਾਲ 2020 ਦੀ ਪਹਿਲੀ ਤਿਮਾਹੀ ’ਚ ਲਾਂਚ ਕਰ ਸਕਦੀ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਮਾਈਕ੍ਰੋਸਾਫਟ ਸਰਫੇਸ ਵਿੰਡੋਜ਼ 10 ਆਪਰੇਟਿੰਗ ਸਿਸਟਮ ਦੇ ਨਵੇਂ ਵਰਜਨ ਵਿੰਡੋਜ਼ ਕੋਰ ਓ.ਐੱਸ. ’ਤੇ ਕੰਮ ਕਰੇਗਾ। ਕੰਪਨੀ ਨੇ ਡਬਲ ਡਿਸਪਲੇਅ ਦੇ ਯੂਜ਼ਰ ਇੰਟਰਫੇਸ ਨੂੰ ਸਮੂਦ ਰੱਖਣ ਲਈ ਇਸ ਵਿਚ ਨਵੇਂ ਵਿੰਡੋਜ਼ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਆਪਰੇਟਿੰਗ ਸਿਸਟਮ ਇੰਟੈੱਲ 10nm SoC ਲੇਕਫੀਲਡ ਪ੍ਰੋਸੈਸਰ ’ਤੇ ਕੰਮ ਕਰੇਗਾ। 

 

ਮਾਈਕ੍ਰੋਸਾਫਟ ਸਰਫੇਸ ਦੀ ਖਾਸ ਗੱਲ ਹੈ ਕਿ ਇਸ ਵਿਚ ਸਾਰੇ ਐਂਡਰਾਇਡ ਐਪਸ ਅਤੇ ਆਈਕਲਾਊਡ ਸਰਵਿਸ ਕੰਮ ਕਰੇਗੀ। ਕਨੈਕਟੀਵਿਟੀ ਲਈ ਇਸ ਵਿਚ LTE ਜਾਂ 5ਜੀ ਦਿੱਤਾ ਗਿਆ ਹੈ। ਵਿੰਡੋਜ਼ ਸੈਂਟਰਲ ਅਤੇ ਦਿ ਵਰਜ ਨੇ ਸਾਲ ਦੀ ਸ਼ੁਰੂਆਤ ’ਚ ਹੀ ਕਹਿ ਦਿੱਤਾ ਸੀ ਕਿ ਮਾਈਕ੍ਰੋਸਾਫਟ ਡਿਊਲ ਸਕਰੀਨ ਮੋਬਾਇਲ ਡਿਵਾਈਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਇਸ ਡਿਵਾਈਸ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਇਹ ਮੋਬਾਇਲ ਨਹੀਂ ਹੈ। 

ਦੁਨੀਆ ਦੀਆਂ ਕਈ ਵੱਡੀਆਂ ਟੈੱਕ ਕੰਪਨੀਆਂ ਆਪਣੇ ਫੋਲਡੇਬਲ ਡਿਵਾਈਸਿਜ਼ ਲਾਂਚ ਕਰਨ ਦੀ ਤਿਆਰੀ ’ਚ ਲੱਗੀਆਂ ਹਨ. ਇਕ ਤਰ੍ਹਾਂ ਸੈਮਸੰਗ ਜਿਥੇ ਆਪਣੇ ਗਲੈਕਸੀ ਫੋਲਡ ਨੂੰ ਲਾਂਚ ਕਰਨ ਵਾਲੀ ਹੈ ਉਥੇ ਹੀ ਚੀਨ ਦੀ ਕੰਪਨੀ ਹੁਵਾਵੇਈ ਵੀ ਸਤੰਬਰ ’ਚ ਆਪਣਾ ਫੋਲਡੇਬਲ ਸਮਾਰਟਫੋਨ ਮੈਟ ਐਕਸ ਲਾਂਚ ਕਰਨ ਵਾਲੀ ਹੈ। 


Related News