6 ਅਕਤੂਬਰ ਨੂੰ ਮਾਈਕਰੋਸਾਫਟ ਲਾਂਚ ਕਰੇਗਾ Windows 10 ਵਾਲੇ ਡਿਵਾਈਸ
Tuesday, Sep 15, 2015 - 01:10 PM (IST)

ਨਵੀਂ ਦਿੱਲੀ- 6 ਅਕਤੂਬਰ ਨੂੰ ਨਿਊਯਾਰਕ ''ਚ ਹੋਣ ਵਾਲੇ ਈਵੈਂਟ ਦੌਰਾਨ ਮਾਈਕਰੋਸਾਫਟ ਦੇ ਸੀ.ਈ.ਓ. ਸਤਿਆ ਨਡੇਲਾ ਵਿੰਡੋਜ਼ 10 ''ਤੇ ਚੱਲਣ ਵਾਲੇ ਡਿਵਾਈਸਿਜ਼ ਲਾਂਚ ਕਰ ਸਕਦੇ ਹਨ। ਇਸ ਦੇ ਚੱਲਦੇ ਮਾਈਕਰੋਸਾਫਟ ਦੇ ਬੁਲਾਰੇ ਨੇ ਇਕ ਬਿਆਨ ''ਚ ਕਿਹਾ ਕਿ ਅਸੀਂ ਵਿੰਡੋਜ਼ 10 ਨਾਲ ਜੁੜੀਆਂ ਡਿਵਾਈਸਿਜ਼ ਦੀ ਜਾਣਕਾਰੀ ਦੇਣ ਲਈ ਬਹੁਤ ਉਤਸੁਕ ਹੈ।
ਉਮੀਦ ਕੀਤੀ ਜਾ ਰਹੀ ਹੈ ਇਸ ਈਵੈਂਟ ''ਚ ਕੰਪਨੀ ਸਰਫੇਸ ਪ੍ਰੋ 4 ਟੈਬਲੇਟ, ਬ੍ਰਾਂਡ 2 ਲਿਰੇਬਲ ਡਿਵਾਈਸ ਤੇ ਲੇਟੈਸਟ ਲੂਮਿਆ ਸਮਾਰਟਫੋਨ 950 ਤੇ 950 ਐਕਸ.ਐਲ. ਲਾਂਚ ਕਰ ਸਕਦੀ ਹੈ। ਮਾਈਕਰੋਸਾਫਟ ਨੇ 10 ਜੁਲਾਈ ਨੂੰ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ਲਾਂਚ ਕੀਤਾ ਸੀ। ਇਸ ਤੋਂ ਤਿੰਨ ਸਾਲ ਪਹਿਲਾਂ ਕੰਪਨੀ ਨੇ ਵਿੰਡੋਜ਼ 8 ਆਪ੍ਰੇਟਿੰਗ ਸਿਸਟਮ ਲਾਂਚ ਕੀਤਾ ਸੀ। ਮਾਈਕਰੋਸਾਫਟ ਦਾ ਨਵਾਂ ਆਪ੍ਰੇਟਿੰਗ ਸਿਸਟਮ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨੂੰ ਮੋਬਾਈਲ ਲੈਪਟਾਪ ਤੇ ਡੈਸਕਟਾਪ ''ਤੇ ਵਰਤੋਂ ਕੀਤਾ ਜਾ ਸਕੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
