ਮਾਈਕ੍ਰੋਸਾਫਟ ਨੇ ਮੰਨਿਆ, ਲੀਕ ਹੋਇਆ 25 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਦਾ ਡਾਟਾ

01/24/2020 5:56:57 PM

ਗੈਜੇਟ ਡੈਸਕ– ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਪੁੱਸ਼ਟੀ ਕੀਤੀ ਹੈ ਕਿ ਕਰੀਬ 25 ਕਰੋੜ ਯੂਜ਼ਰਜ਼ ਦਾ ਡਾਟਾ ਬੀਤੇ ਦਿਨੀਂ ਲੀਕ ਹੋ ਗਿਆ ਹੈ। ਬੌਬ ਡਿਆਚੇਨਕੋ ਦੀ ਮੁਕਾਬਲੇਬਾਜ਼ ਸੁਰੱਖਿਆ ਖੋਜ ਟੀਮ ਵਲੋਂ ਇਹ ਗੱਲ ਸਾਹਮਣੇ ਆਈ ਹੈ। ਖੋਜੀਆਂ ਨੇ ਕਿਹਾ ਸੀ ਕਿ ਕਰੀਬ 25 ਕਰੋੜ ਯੂਜ਼ਰਜ਼ ਦੇ ਕਸਟਮਰ ਸਰਵਿਸ ਸੁਪੋਰਟ ਰਿਕਾਰਡਸ ਵੈੱਬ ’ਤੇ ਆਨਲਾਈਨ ਮੌਜੂਦ ਸਨ। ਮਾਈਕ੍ਰੋਸਾਫਟ ਨੇ ਵੀ ਇਸ ਗੱਲ ਦੀ ਪੁੱਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਅਜਿਹਾ ‘ਇੰਟਰਨਲ ਕਸਟਮਰ ਸੁਪੋਰਟ ਡਾਟਾਬੇਸ ਦੇ ਮਿਸਕਨਫਿਗਰੇਸ਼ਨ’ ਦੇ ਚੱਲਦੇ ਹੋਏ, ਜਿਸ ਦਾ ਇਸਤੇਮਾਲ ਕੰਪਨੀ ਸੁਪੋਰਟ ਕੇਸਿਜ਼ ਨੂੰ ਟ੍ਰੈਕ ਕਰਨ ਲਈ ਕਰਦੀ ਹੈ। ਇਸ ਵਿਚ ਪਿਛਲੇ 14 ਸਾਲ ’ਚ ਮਾਈਕ੍ਰੋਸਾਫਟ ਸੁਪੋਰਟ ਏਜੰਟਸ ਅਤੇ ਕਸਟਮਰਸ ਵਿਚਾਲੇ ਹੋਈ ਗੱਲਬਾਤ ਵੀ ਸ਼ਾਮਲ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਇਸ ਖਾਮੀ ਨੂੰ 31 ਦਸੰਬਰ 2019 ਨੂੰ ਫਿਕਸ ਕਰ ਦਿੱਤਾ ਗਿਆ ਹੈ। 

ਇਹ ਜਾਣਕਾਰੀ ਹੋਈ ਲੀਕ
ਖੋਜੀਆਂ ਨੇ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਲੀਕਡ ਡਾਟਾ ’ਚ ਈਮੇਲ, ਕਾਨਟੈਕਟ ਨੰਬਰਸ ਅਤੇ ਪੇਮੈਂਟ ਇਨਫਾਰਮੇਸ਼ਨ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਲੀਕਡ ਡਾਟਾ ਦਾ ਵੱਡਾ ਹਿੱਸਾ ਪਲੇਨ ਟੈਕਸਟ ’ਚ ਲੀਕ ਹੋਇਆ ਹੈ ਪਰ ਇਸ ਵਿਚ ਕਸਟਮਰ ਦੇ ਈਮੇਲ ਐਡਰੈੱਸ, ਆਈ.ਪੀ. ਐਡਰੈੱਸ, ਲੋਕੇਸ਼ੰਸ, ਮਾਈਕ੍ਰੋਸਾਫਟ ਸੁਪੋਰਟ ਏਜੰਟ, ਕੇਸ ਨੰਬਰ, ਰੈਜ਼ੋਲਿਊਸ਼ਨ ਅਤੇ ਰਿਮਾਰਕਸ ਤੇ ‘ਗੁੱਪਤ’ ਇੰਟਰਨਲ ਨੋਟਸ ਤਕ ਸ਼ਾਮਲ ਹਨ। 

ਡਾਟਾ ਦਾ ਗਲਤ ਇਸਤੇਮਾਲ ਨਹੀਂ
21 ਜਨਵਰੀ 2020 ਨੂੰ ਮਾਈਕ੍ਰੋਸਾਫਟ ਵਲੋਂ ਇਕ ਬਲਾਗ ਪਬਲਿਸ਼ ਕੀਤਾ ਗਿਆ ਹੈ, ਜਿਸ ਵਿਚ ਡਾਟਾ ਲੀਕ ਦੀ ਗੱਲ ਦੀ ਪੁੱਸ਼ਟੀ ਕੀਤੀ ਗਈ ਹੈ। ਮਾਈਕ੍ਰੋਸਾਫਟ ’ਚ ਸਾਈਬਰ ਸਕਿਓਰਿਟੀ ਸਲਿਊਸ਼ੰਸ ਗਰੁੱਪ ਦੇ ਕਾਰਪੋਰੇਟ ਵੀ.ਵੀ. ਐੱਨ. ਜਾਨਸਨ ਨੇ ਕਿਹਾ ਕਿ ਇਸ ਡਾਟਾ ਦਾ ਕੋਈ ਗਲਤ ਇਸਤੇਮਾਲ ਅਜੇ ਤਕ ਸਾਹਮਣੇ ਨਹੀਂ ਆਇਆ। ਉਨ੍ਹਾਂ ਬਲਾਗ ’ਚ ਲਿਖਿਆ, ‘ਹਾਲਾਂਕਿ, ਜ਼ਿਆਦਾਤਰ ਕਸਟਮਰਸ ਦੇ ਪਰਸਨਲ ਡੀਟੇਲਸ ਨਾਲ ਜੁੜੀ ਜਾਣਕਾਰੀ ਲੀਕ ਨਹੀਂ ਹੋਈ ਪਰ ਅਸੀਂ ਇਸ ਮਾਮਲੇ ’ਚ ਪਾਰਦਰਸ਼ੀ ਰਹਿਣਾ ਚਾਹੁੰਦੇ ਹਾਂ।’

ਇਸ ਲਈ ਲੀਕ ਹੋਇਆ ਡਾਟਾ
ਮਾਈਕ੍ਰੋਸਾਫਟ ਨੇ ਇਹ ਵੀ ਦੱਸਿਆ ਹੈ ਕਿ ਡਾਟਾ ਲੀਕ ਕੰਪਨੀ ਦੇ ਡਾਟਾਬੇਸ ਨੈੱਟਵਰਕ ਸਕਿਓਰਿਟੀ ਗਰੁੱਪ ਵਲੋਂ 5 ਦਸੰਬਰ, 2019 ਨੂੰ ਕੀਤੇ ਗਏ ਇਕ ਬਦਲਾਅ ਦੇ ਚੱਲਦੇ ਹੋਇਆ। ਇਸ ਬਦਲਾਅ ਤੋਂ ਬਾਅਦ ਸਕਿਓਰਿਟੀ ਰੂਲਸ ਮਿਸਕਨਫਿਗਰ ਹੋ ਗਏ ਅਤੇ ਡਾਟਾ ਆਨਲਾਈਨ ਦਿਸਣ ਲੱਗਾ। ਹਾਲਾਂਕਿ, ਇਹ ਗੜਬੜ ਇਕ ਇੰਟਰਨਲ ਡਾਟਾਬੇਸ ਦੇ ਇਸਤੇਮਾਲ ਤਕ ਸੀਮਿਤ ਸੀ ਅਤੇ ਕੰਪਨੀ ਦੀ ਕਮਰਸ਼ਲ ਕਲਾਊਡ ਸਰਵੀਸਿਜ਼ ਦਾ ਡਾਟਾ ਸੁਰੱਖਿਅਤ ਰਿਹਾ। 


Related News