6 ਇੰਚ ਡਿਸਪਲੇ ਨਾਲ ਲਾਂਚ ਹੋਇਆ ਨਵਾਂ ਫੈਬਲੇਟ, ਕੀਮਤ 7999 ਰੁਪਏ

Tuesday, May 03, 2016 - 04:27 PM (IST)

6 ਇੰਚ ਡਿਸਪਲੇ ਨਾਲ ਲਾਂਚ ਹੋਇਆ ਨਵਾਂ ਫੈਬਲੇਟ, ਕੀਮਤ 7999 ਰੁਪਏ
ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਆਪਣੀ ਕੈਨਵਸ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਇਕ ਨਵਾਂ ਕੈਨਵਸ ਮੇਗਾ 2 (Canvas Mega 2) ਫੈਬਲੇਟ ਨੂੰ 7,999 ਰੁਪਏ ਕੀਮਤ ''ਚ ਲਾਂਚ ਕਰ ਦਿੱਤਾ ਹੈ। ਘੱਟ ਕੀਮਤ ਦੀ ਇਸ ਫੈਬਲੇਟ ''ਚ ਤੁਹਾਨੂੰ ਕਲੈਰਿਟੀ ਦੇ ਨਾਲ ਕਈ ਫੀਚਰ ਮਿਲਣਗੇ। 
ਫੈਬਲੇਟ ਦੇ ਫਚੀਰਜ਼-
ਡਿਸਪਲੇ: 
ਮਾਈਕ੍ਰੋਮੈਕਸ ਕੈਨਵਸ ਮੇਗਾ 2 ਫੈਬਲੇਟ ''ਚ 6-ਇੰਚ ਦੀ ਕਿਊ.ਐੱਚ.ਡੀ. (960x540 ਪਿਕਸਲ) ਆਈ.ਪੀ.ਐੱਸ. ਡਿਸਪਲੇ ਮੌਜੂਦ ਹੈ ਜੋ ਕਲੀਅਰ ਕ੍ਰਿਸਪ ਤਸਵੀਰਾਂ ਸ਼ੋਅ ਕਰਦੀ ਹੈ। 
ਮੈਮਰੀ:
1ਜੀ.ਬੀ. ਰੈਮ ਦੇ ਨਾਲ ਇਸ ਸਮਾਰਟਫੋਨ ''ਚ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।  
ਪ੍ਰੋਸੈਸਰ:
ਇਸ ਸਮਾਰਟਫੋਨ ''ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਸ਼ਾਮਲ ਹੈ। 
ਆਪਰੇਟਿੰਗ ਸਿਸਟਮ:
ਇਹ ਫੋਨ ਐਂਡ੍ਰਾਇਡ 5.0 ਲਾਲੀਪਾਪ ''ਤੇ ਆਧਾਰਿਤ ਹੈ। 
ਕੈਮਰਾ:
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। 
ਬੈਟਰੀ:
ਇਸ ਸਮਾਰਟਫੋਨ ''ਚ 3,000 ਐੱਮ.ਏ.ਐੱਚ. ਕਪੈਸਿਟੀ ਵਾਲੀ ਬੈਟਰੀ ਸ਼ਾਮਲ ਹੈ।

Related News