ਐਂਡ੍ਰਾਇਡ ਮਾਰਸ਼ਮੈਲੋ ਨਾਲ ਲਾਂਚ ਹੋਇਆ ਮਾਈਕ੍ਰੋਮੈਕਸ ਦਾ ਨਵਾਂ ਸਮਾਰਟਫੋਨ
Tuesday, Apr 04, 2017 - 01:27 PM (IST)

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਭਾਰਤ ''ਚ ਆਪਣਾ ਨਵਾਂ ਬਜਟ ਸਮਾਰਟਫੋਨ ਭਾਰਤ 2 ਪੇਸ਼ ਕਰ ਦਿੱਤਾ ਹੈ। ਮਾਈਕ੍ਰੋਮੈਕਸ ਭਾਰਤ 2 ਦੀ ਕੀਮਤ 3,750 ਰੁਪਏ ਹੈ ਪਰ ਇਹ ਬਾਜ਼ਾਰ ''ਚ 3,499 ਰੁਪਏ ''ਚ ਉਪਲੱਬਧ ਹੈ। ਇਹ ਫੋਨ ਆਫਲਾਈਨ ਰਿਟੇਲ ਸਟੋਰ ''ਤੇ ਖਰੀਦਣ ਲਈ ਉਪਲੱਬਧ ਹੈ। ਮੁੰਬਈ ਦੇ ਮਸ਼ਹੂਰ ਰਿਟੇਲਰ ਮਹੇਸ਼ ਟੈਲੀਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਫੋਨ ਨੂੰ ਛੇਤੀ ਹੀ ਆਧਿਕਾਰਕ ਰੂਪ ਨਾਲ ਲਾਂਚ ਕੀਤਾ ਜਾ ਸਕਦਾ ਹੈ। ਮਾਈਕ੍ਰੋਮੈਕਸ ਭਾਰਤ 2 (ਕਿਯੂ 402) ਗੋਲਡ ਕਲਰ ''ਚ ਆਊਂਦਾ ਹੈ। ਮਹੇਸ਼ ਟੈਲੀਕਾਮ ਨੇ ਆਪਣੇ ਸੋਸ਼ਲ ਮੀਡੀਆ ਪੇਜ ''ਤੇ ਨਵੇਂ ਮਾਈਕ੍ਰੋਮੈਕਸ ਸਮਾਰਟਫੋਨ ਦੇ ਬਾਕਸ ਦੀ ਤਸਵੀਰ ਅਤੇ ਸਪੈਸੀਫਿਕੇਸ਼ਨ ਸ਼ੀਟ ਸ਼ੇਅਰ ਕੀਤੀ ਹੈ।
ਸ਼ੇਅਰ ਲਿਸਟ ਮੁਤਾਬਕ ਮਾਈਕ੍ਰੋਮੈਕਸ ਭਾਰਤ 2 ''ਚ 4 ਇੰਚ (800x480 ਪਿਕਸਲ) ਰੈਜ਼ੋਲਿਊਸ਼ਨ ਵਾਲਾ ਡਬਲੀਯੂ ਵੀ. ਜੀ. ਏ ਡਿਸਪਲੇ ਹੈ। ਇਸ ਫੋਨ ''ਚ 1.3 ਗੀਗਾਹਰਟਜ਼ ਕਵਾਡ-ਕੋਰ ਸਪ੍ਰੇਡਟਰਮ ਐੱਸ. ਸੀ9832 ਪ੍ਰੋਸੈਸਰ ਹੈ। ਫੋਨ ''ਚ 512 ਐੱਮ. ਬੀ ਰੈਮ ਹੈ। ਇਨ-ਬਿਲਟ ਸਟੋਰੇਜ 4 ਜੀ. ਬੀ ਹੈ ਜਿਸ ਨੂੰ ਮਾਈਕ੍ਰੋ ਐੱਸ. ਡੀ ਕਾਰਡ ਰਾਹੀਂ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਭਾਰਤ 2 ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਹ ਸਮਾਰਟਫੋਨ ਡਿਊਲ ਸਿਮ ਸਪੋਰਟ ਕਰਦਾ ਹੈ। ਕੈਮਰਾ ਸੈਟਅਪ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਉਥੇ ਹੀ 0.3 ਮੈਗਾਪਿਕਸਲ (ਵੀ. ਜੀ. ਏ) ਫ੍ਰੰਟ ਕੈਮਰਾ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ ''ਚ ਪਾਵਰ ਦੇਣ ਲਈ 1300 ਐੱਮ. ਏ. ਐੱਚ ਦੀ ਬੈਟਰੀ ਮੌਜ਼ੂਦ ਹੈ। ਇਸ ਸਮਾਰਟਫੋਨ ''ਚ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ,ਬਲੂਟੁੱਥ 4.0 ਅਤੇ ਜੀ. ਪੀ. ਐੱਸ ਜਿਹੇ ਫੀਚਰ ਹਨ।