ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ 55 ਇੰਚ ਦਾ ਨਵਾਂ ਟੀ.ਵੀ., ਜਾਣੋ ਕੀਮਤ ਤੇ ਖੂਬੀਆਂ
Wednesday, Dec 16, 2020 - 05:21 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣੇ ਨਵੇਂ Mi QLED TV 4K ਨੂੰ ਲਾਂਚ ਕਰ ਦਿੱਤਾ ਹੈ। ਇਸ ਟੀਵੀ ਨੂੰ 55 ਇੰਚ ਦੀ QLED Ultra-HD ਸਕਰੀਨ ਨਾਲ ਲਿਆਇਆ ਗਿਆ ਹੈ ਅਤੇ ਇਸ ਦੀ ਕੀਮਤ 54,999 ਰੁਪਏ ਹੈ। ਇਹ ਇਕ ਐਂਡਰਾਇਡ ਟੀ.ਵੀ. ਹੈ ਜਿਸ ਨੂੰ ਕੰਪਨੀ ਪੈਚਵਾਲ ਲਾਂਚਰ ਨਾਲ ਲੈ ਕੇ ਆਈ ਹੈ। ਇਸ ਟੀ.ਵੀ. ਦੀ ਸੇਲ 21 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਟੀ.ਵੀ. ਨੂੰ mi.com ਅਤੇ mi ਹੋਮ ਸਟੋਰਾਂ ਤੋਂ ਵੀ ਆਰਡਰ ਕੀਤਾ ਜਾ ਸਕੇਗਾ।
Mi QLED TV 4K ਦੇ ਫੀਚਰਜ਼
- ਇਸ ਟੀ.ਵੀ. ’ਚ 3840x2160 ਪਿਕਸਲ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਨ ਵਾਲੀ 55 ਇੰਚ ਦੀ ਅਲਟਰਾ-ਐੱਚ.ਡੀ. ਸਕਰੀਨ ਮਿਲਦੀ ਹੈ।
- ਇਹ ਡਾਲਬੀ ਵਿਜ਼ਨ ਨਾਲ ਹੀ ਕਈ ਐੱਚ.ਡੀ.ਆਰ. ਫਾਰਮੈਟਸ ਨੂੰ ਵੀ ਸੁਪੋਰਟ ਕਰਦਾ ਹੈ।
- ਸ਼ਾਓਮੀ ਦਾ ਇਹ ਪ੍ਰੀਮੀਅਮ ਟੀ.ਵੀ. 2 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਲਿਆਇਆ ਗਿਆ ਹੈ।
- ਇਸ ਟੀ.ਵੀ. ’ਚ ਮੀਡੀਆਟੈੱਕ MT9611 ਕਵਾਡ ਕੋਰ ਪ੍ਰੋਸੈਸਰ ਮਿਲਦਾ ਹੈ।
- ਦਮਦਾਰ ਸਾਊਂਡ ਲਈ ਇਸ ਟੀ.ਵੀ. ’ਚ 6 ਸਪੀਕਰ ਦਿੱਤੇ ਗਏ ਹਨ ਜੋ 30 ਵਾਟਰ ਦੀ ਆਡੀਓ ਆਊਟਪੁਟ ਪੈਦਾ ਕਰਦੇ ਹਨ।
- ਸ਼ਾਓਮੀ ਦਾ ਇਹ QLED ਟੀ.ਵੀ. ਬਿਲਟ ਇਨ ਕ੍ਰੋਮਕਾਸਟ ਨਾਲ ਆਉਂਦਾ ਹੈ।
- ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਟੀ.ਵੀ. ’ਚ ਤਿੰਨ HDMI ਪੋਰਟ ਦੇ ਨਾਲ ਦੋ ਯੂ.ਐੱਸ.ਬੀ. ਪੋਰਟ ਮਿਲਦੇ ਹਨ। ਇਸ ਤੋਂ ਇਲਾਵਾ ਇਸ ਵਿਚ ਬਲੂਟੂਥ ਵਰਜ਼ਨ 5.0 ਦੀ ਸੁਪੋਰਟ ਵੀ ਦਿੱਤੀ ਗਈ ਹੈ।
- ਟੀ.ਵੀ. ’ਚ ਵੌਇਸ ਕਮਾਂਡ ਦੀ ਸੁਪੋਰਟ ਲਈ ਗੂਗਲ ਅਸਿਸਟੈਂਟ ਵੀ ਮਿਲਦਾ ਹੈ।