MG Hector SUV ਭਾਰਤ ’ਚ ਲਾਂਚ, ਕੀਮਤ 12.18 ਤੋਂ ਸ਼ੁਰੂ

Thursday, Jun 27, 2019 - 05:55 PM (IST)

MG Hector SUV ਭਾਰਤ ’ਚ ਲਾਂਚ, ਕੀਮਤ 12.18 ਤੋਂ ਸ਼ੁਰੂ

ਗੈਜੇਟ ਡੈਸਕ– ਐੱਮ.ਜੀ. ਹੈਕਟਰ ਐੱਸ.ਯੂ.ਵੀ. ਵੀਰਵਾਰ ਨੂੰ ਭਾਰਤ ’ਚ ਲਾਂਚ ਹੋ ਗਈ ਹੈ। ਇਸ ਦੀ ਕੀਮਤ 12.18 ਲੱਖ ਰੁਪਏ ਤੋਂ 16.88 ਲੱਖ ਰੁਪਏ ਦੇ ਵਿਚਕਾਰ ਹੈ। ਇਹ ਆਪਣੇ ਸੈਗਮੈਂਟ ਦੀ ਪਹਿਲੀ ਇੰਟਰਨੈੱਟ ਕਨੈਕਟਿਡ ਐੱਸ.ਯੂ.ਵੀ. ਹੈ। ਹੈਕਟਰ ਦੇ ਨਾਲ ਬ੍ਰਿਟਿਸ਼ ਬ੍ਰਾਂਡ ਐੱਮ.ਜੀ. ਮੋਟਰ ਨੇ ਭਾਰਤੀ ਬਾਜ਼ਾਰ ’ਚ ਐਂਟਰੀ ਕੀਤੀ ਹੈ। ਬਾਜ਼ਾਰ ’ਚ ਇਸ ਨਵੀਂ ਐੱਸ.ਯੂ.ਵੀ. ਦਾ ਮੁਕਾਬਲੇ ਟਾਟਾ ਹੈਰੀਅਰ, ਜੀਪ ਕੰਪਾਸ, ਹੁੰਡਈ ਕ੍ਰੇਟਾ ਅਤੇ ਕਿਆ ਮੋਟਰਸ ਦੀ ਆਉਣ ਵਾਲੀ ਸੇਲਟਾਸ ਵਰਗੀਆਂ ਐੱਸ.ਯੂ.ਵੀ. ਨਾਲ ਹੋਵੇਗਾ। 

ਹੈਕਟਰ 5 ਸੀਟ ਵਾਲੀ ਐੱਸ.ਯੂ.ਵੀ. ਹੈ। ਇਹ 4 ਵੇਰੀਐਂਟ- ਸਟਾਈਲ, ਸੁਪਰ, ਸਮਾਰਟ ਅਤੇ ਸ਼ਾਰਪ ’ਚ ਉਪਲੱਬਧ ਹੈ। ਇਨ੍ਹਾਂ ’ਚ ਸਟਾਈਲ ਹੈਕਟਰ ਦਾ ਬੇਸ ਵੇਰੀਐਂਟ, ਜਦੋਂਕਿ ਸ਼ਾਰਟ ਟਾਪ ਵੇਰੀਐਂਟ ਹੈ। ਐੱਸ.ਯੂ.ਵੀ. ਦੇ ਫਰੰਟ ’ਚ ਸਲੀਕ ਕ੍ਰੋਮ ਸਰਾਊਂਡਿੰਗਸ ਦੇ ਨਾਲ ਬਲੈਕ ਗ੍ਰਿੱਲ ਦਿੱਤੀ ਗਈ ਹੈ ਜੋ ਇਸ ਦੀ ਲੁੱਕ ਨੂੰ ਸ਼ਾਨਦਾਰ ਬਣਾਉਂਦੀ ਹੈ। ਇਸ ਦਾ ਫਰੰਟ ਨਵੇਂ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਹੈਕਟਰ ਦੇ ਹੈੱਡਲੈਂਪ ਬੰਪਰ ’ਚ ਲੱਗੇ ਹਨ ਅਤੇ ਡੇਟਾਈਮ ਰਨਿੰਗ ਲਾਈਟਾਂ (DRL) ਠੀਕ ਉਪਰ ਦਿੱਤੀਆਂ ਗਈਆਂ ਹਨ। ਸਾਈਡ ਤੋਂ ਐੱਸ.ਯੂ.ਵੀ. ਕਾਫੀ ਭਾਰਤੀ ਦਿਖਾਈ ਦਿੰਦੀ ਹੈ। ਬੈਕ ਤੋਂ ਇਹ ਕਾਫੀ ਕਰਵ ਦਿਖਾਈ ਦਿੰਦੀ ਹੈ ਅਤੇ ਸ਼ਾਨਦਾਰ ਵਿੰਡ ਸਕਰੀਨ ਰੀਅਰ ਲੁੱਕ ਨੂੰ ਬਿਹਤਰੀਨ ਬਣਾਉਂਦੀ ਹੈ। ਸਪਾਈਲਰ ਦੇ ਹੇਠਾਂ ਗਲਾਸ-ਬਲੈਕ ਪਲਾਸਟਿਕ ਪਿਲਰ ਨਾਲ ਇਸ ਦੀ ਰੀਅਰ ਅਤੇ ਸਾਈਡ ਲੁੱਕ ਹੋਰ ਸ਼ਾਨਦਾਰ ਹੋ ਜਾਂਦੀ ਹੈ।

PunjabKesari

ਇੰਜਣ
ਹੈਕਟਰ ’ਚ 1.5 ਲੀਟਰ ਟਰਬੋ ਪੈਟਰੋਲ ਇੰਜਣ ਹੈ, ਜੋ 143hp ਦੀ ਪਾਵਰ ਅਤੇ 250 Nm ਦਾ ਟਾਰਕ ਪੈਦਾ ਕਰਦਾ ਹੈ। ਡੀਜ਼ਲ ਇੰਡਣ 2.0 ਲੀਟਰ ਦਾ ਹੈ ਜੋ 170hp ਦੀ ਪਾਵਰ ਅਤੇ 350Nm ਦਾ ਟਾਰਕ ਪੈਦਾ ਕਰਦਾ ਹੈ। ਦੋਵਾਂ ਇੰਜਣਾਂ ’ਚ 6-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਦਿੱਤਾ ਗਿਆ ਹੈ। ਪੈਟਰੋਲ ਇੰਜਣ ’ਚ 6-ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਹੈ। ਇਨ੍ਹਾਂ ਦੋਵਾਂ ਇੰਜਣਾਂ ਤੋਂ ਇਲਾਵਾ ਕੰਪਨੀ ਨੇ ਪੈਟਰੋਲ ਇੰਜਣ ਦਾ 48V ਮਾਈਲਡ ਹਾਈਬ੍ਰਿਡ ਵੇਰੀਐਂਟ ਵੀ ਦਿੱਤਾ ਹੈ। ਹਾਈਬ੍ਰਿਡ ਵੇਰੀਐਂਟ ’ਚ ਸਿਰਫ 6-ਸਪੀਡ ਮੈਨੁਅਲ ਗਿਅਰਬਾਕਸ ਦਾ ਆਪਸ਼ਨ ਮਿਲੇਗਾ। 

PunjabKesari

ਮਾਈਲੇਜ
ਐੱਮ.ਜੀ. ਮੋਟਰ ਦਾ ਦਾਅਵਾ ਹੈ ਕਿ ਹੈਕਟਰ ਦੇ ਬਿਨਾਂ ਹਾਈਬ੍ਰਿਡ ਵਾਲੇ ਪੈਟਰੋਲ ਇੰਜਣ ਦੀ ਮਾਈਲੇਜ ਮੈਨੁਅਲ ਗਿਅਰਬਾਕਸ ਦੇ ਨਾਲ 14.16 ਕਿਲੋਮੀਟਰ ਅਤੇ ਆਟੋਮੈਟਿਕ ਗਿਅਰਬਾਕਸ ਨਾਲ 13.96 ਕਿਲੋਮੀਟਰ ਪ੍ਰਤੀ ਲੀਟਰ ਹੈ। ਹਾਈਬ੍ਰਿਡ ਪੈਟਰੋਲ ਇੰਜਣ ਦੀ ਮਾਈਲੇਜ 15.81 ਕਿਲੋਮੀਟਰ ਪ੍ਰਤੀ ਲੀਟਰ ਹੈ। ਡੀਜ਼ਲ ਇੰਜਣ ਦੀ ਮਾਈਲੇਜ 17.41 ਕੋਲਮੀਟਰ ਪ੍ਰਤੀ ਲੀਟਰ ਹੈ। 

PunjabKesari

ਫੀਚਰਜ਼
ਐੱਮ.ਜੀ. ਹੈਕਟਰ ’ਚ ਦਿੱਤਾ ਗਿਆ 10.4-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਖਾਸ ਹੈ। ਇਹ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ, ਐਪਲ ਕਾਰਪਲੇਅ, ਆਰਟੀਫਿਸ਼ੀਅਲ ਇੰਟੈਲੀਜੈਂਸ ਪਾਵਰਡ ਵਾਈਸ ਅਸਿਸਟ, ਪ੍ਰੀ-ਲੋਡਿਡ ਐਪਸ ਅਤੇ ਅੰਬੈਡਿਡ ਏਅਰਟੈੱਲ ਸਿਮ ਕਾਰਡ ਨਾਲ ਲੈਸ ਹੈ। ਐੱਸ.ਯੂ.ਵੀ. ਦੇ ਟਾਪ ਵੇਰੀਐਂਟ ’ਚ ਤੁਹਾਨੂੰ 360 ਡਿਗਰੀ ਕੈਮਰਾ, 4-ਪਾਸੇ ਅਜਸਟੇਬਲ ਕੋ-ਡਰਾਈਵਰ ਸੀਟ, ਵੱਡਾ ਪੈਨੋਰਮਿਕ ਸਨਰੂਫ, ਹੀਟੇਡ ਆਊਟ ਸਾਈਡ ਰੀਅਰ ਵਿਊ ਮਿਰਰ, ਰੇਨ ਸੈਂਸਿੰਗ ਵਾਈਪਰਸ, ਆਟੋਮੈਟਿਕ ਹੈੱਡਲੈਂਪਸ, 17-ਇੰਚ ਅਲੌਏ ਵ੍ਹੀਲਜ਼ ਅਤੇ 8 ਕਲਰਸ ਦੇ ਨਾਲ ਮੂਡ ਲਾਈਟਿੰਗ ਵਰਗੇ ਫੀਚਰਜ਼ ਮਿਲਣਗੇ। 

PunjabKesari

ਸੇਫਟੀ
ਸੇਫਟੀ ਦੀ ਗੱਲ ਕਰੀਏ ਤਾਂ ਹੈਕਟਰ ’ਚ ਡਿਊਲ ਫਰੰਟ ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ, ਈ.ਐੱਸ.ਪੀ., ਟ੍ਰੈਕਸ਼ਨ ਕੰਟਰੋਲ, ਰੀਅਰ ਪਾਰਕਿੰਗ ਸੈਂਸਰਜ਼ ਅਤੇ ਸਾਰੇ ਚਾਰੇ ਵ੍ਹੀਲਜ਼ ’ਚ ਡਿਸਕ ਬ੍ਰੇਕ ਵਰਗੇ ਫੀਚਰਜ਼ ਸਟੈਂਡਰਡ ਯਾਨੀ ਸਾਰੇ ਵੇਰੀਐਂਟ ’ਚ ਦਿੱਤੇ ਗਏ ਹਨ। ਸਮਾਰਟ ਵੇਰੀਐਂਟ ’ਚ 4 ਏਅਰਬੈਗਸ ਅਤੇ ਸ਼ਾਰਪ ’ਚ 6 ਏਅਰਬੈਗਸ ਹਨ। 


Related News