ਅੱਜ ਤੋਂ ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'
Wednesday, Nov 01, 2023 - 04:58 PM (IST)
ਗੈਜੇਟ ਡੈਸਕ- ਸੋਸ਼ਲ ਮੀਡੀਆ ਯੂਜ਼ਰਜ਼ ਦੀਆਂ ਮੁਸੀਬਤਾਂ ਲਗਾਤਾਰ ਵੱਧ ਰਹੀਆਂ ਹਨ ਕਿਉਂਕਿ ਇਕ ਤੋਂ ਬਾਅਦ ਇਕ ਜ਼ਿਆਦਾਤਰ ਸੋਸ਼ਲ ਮੀਡੀਆ ਕੰਪਨੀਆਂ ਸਬਸਕ੍ਰਿਪਸ਼ਨ ਮਾਡਲ ਲਾਂਚ ਕਰ ਰਹੀਆਂ ਹਨ। ਮਤਲਬ ਸੋਸ਼ਲ ਮੀਡੀਆ ਦੇ ਇਸਤੇਮਾਲ ਲਈ ਪੈਸੇ ਦੇਣੇ ਹੋਣਗੇ। ਇਸ ਲਿਸਟ 'ਚ ਮੈਟਾ ਓਨਡ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਨਾਂ ਜੁੜ ਗਿਆ ਹੈ। ਮੈਟਾ ਵੱਲੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਸਬਸਕ੍ਰਿਪਸ਼ਨ ਚਾਰਜ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਚਾਰਜ ਯੂਰਪੀ ਦੇਸ਼ਾਂ ਲਈ ਹੈ ਪਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਸਨੂੰ ਭਾਰਤ ਸਮੇਤ ਹੋਰ ਦੇਸ਼ਾਂ 'ਚ ਵੀ ਰੋਲ ਆਊਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
ਦੱਸ ਦੇਈਏ ਕਿ ਅਜੇ ਤਕ ਮੈਟਾ ਆਪਣੇ ਯੂਜ਼ਰਜ਼ ਦੇ ਡਾਟਾ ਦਾ ਇਸਤੇਮਾਲ ਕਰਦਾ ਸੀ ਪਰ ਯੂਰਪੀ ਨਿਯਮਾਂ ਦੇ ਨਵੇਂ ਡਾਟਾ ਪ੍ਰਾਈਵੇਸੀ ਕਾਨੂੰਨ ਤੋਂ ਬਾਅਦ ਮੈਟਾ ਨੇ ਡਾਟਾ ਨਾ ਐਕਸੈਸ ਕਰ ਪਾਉਣ ਕਾਰਨ ਚਾਰਜ ਵਸੂਲਣ ਦਾ ਫੈਸਲਾ ਲਿਆ ਹੈ। ਮੈਟਾ ਦਾ ਨਵਾਂ ਸਬਸਕ੍ਰਿਪਸ਼ਨ ਮਾਡਲ ਐਡ ਫ੍ਰੀ ਹੈ। ਮੈਟਾ ਸਬਸਕ੍ਰਿਪਸ਼ਨ ਚਾਰਜ 18 ਸਾਲ ਅਤੇ ਉਸ ਤੋਂ ਵੱਧ ਉਮਰ ਵਰਗ ਲਈ ਹੈ। ਦੱਸ ਦਈਏ ਕਿ ਮੈਟਾ ਦਾ ਸਬਸਕ੍ਰਿਪਸ਼ਨ ਮਾਡਲ ਪੂਰੀ ਤਰ੍ਹਾਂ ਐਡ ਫ੍ਰੀ ਹੈ। ਮਤਲਬ ਜੇਕਰ ਤੁਸੀਂ ਸਬਸਕ੍ਰਿਪਸ਼ਨ ਲੈ ਲੈਂਦੇ ਹੋ ਤਾਂ ਤੁਹਾਨੂੰ ਐਡ ਨਹੀਂ ਦਿਸਣਗੀਆਂ।
ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ
ਖਰਚਣੇ ਪੈਣਗੇ ਇੰਨੇ ਪੈਸੇ
ਮੈਟਾ ਚਾਰਜ ਨੂੰ ਯੂਰਪੀ ਯੂਨੀਅਨ ਅਤੇ ਸਵਿੱਟਜ਼ਰਲੈਂਡ ਵਰਗੇ ਦੇਸ਼ਾਂ ਲਈ ਲਾਗੂ ਕੀਤਾ ਗਿਆ ਹੈ। ਮੈਟਾ ਓਨਡ ਸਬਸਕ੍ਰਿਪਸ਼ਨ ਚਾਰਜ ਅੱਜ ਯਾਨੀ 1 ਨਵੰਬਰ 2023 ਤੋਂ ਲਾਗੂ ਹੋ ਰਿਹਾ ਹੈ। ਮੈਟਾ ਦੀ ਵੈੱਬ ਸਰਵਿਸ ਲਈ ਪ੍ਰਤੀ ਮਹੀਨਾ 9.99 ਯੂਰੋ (ਕਰੀਬ 880 ਰੁਪਏ) ਦੇਣੇ ਹੋਣਗੇ। ਨਾਲ ਹੀ ਆਈ.ਓ.ਐੱਸ. ਅਤੇ ਐਂਡਰਾਇਡ ਯੂਜ਼ਰਜ਼ ਨੂੰ 12.99 ਯੂਰੋ (ਕਰੀਬ 1,100 ਰੁਪਏ) ਦੇਣੇ ਹੋਣਗੇ ਜੋ ਕਿ ਐਕਸ ਪਲੇਟਫਾਰਮ ਦੇ ਸਬਸਕ੍ਰਿਪਸ਼ ਕਾਸਟ ਤੋਂ ਕਾਫੀ ਜ਼ਿਆਦਾ ਹੈ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ