''ਮੇਟਾ'' ਲਾਂਚ ਕਰੇਗਾ ਟਵਿਟਰ ਵਰਗਾ ਸੋਸ਼ਲ ਮੀਡੀਆ ਪਲੇਟਫਾਰਮ, ਕੋਡਨੇਮ ਹੋਇਆ ਲੀਕ

Saturday, Mar 11, 2023 - 12:21 PM (IST)

ਗੈਜੇਟ ਡੈਸਕ- ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ 'ਮੇਟਾ' ਹੁਣ ਇਕ ਟੈਕਸਟ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੰਮ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ, ਮੇਟਾ ਹੁਣ ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨਾਲ ਟੱਕਰ ਲੈਣ ਦੀ ਤਿਆਰੀ 'ਚ ਹੈ। ਐਲਨ ਮਸਕ ਦੇ ਮਾਲਿਕ ਬਣਨ ਤੋਂ ਬਾਅਦ ਟਵਿਟਰ ਤੋਂ ਕਈ ਵਿਗਿਆਪਨਦਾਤਾਵਾਂ ਨੇ ਮੁੰਹ ਮੋੜ ਲਿਆ ਹੈ ਜਿਸਦਾ ਫਾਇਦਾ ਹੁਣ ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਚੁੱਕਣ ਦੀ ਤਿਆੜੀ ਕਰ ਰਹੇ ਹਨ। 

ਮੇਟਾ ਨੇ ਇਕ ਈ-ਮੇਲ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਕ ਟੈਕਸਟ ਆਧਾਰਿਤ ਨਵੇਂ ਐਪ 'ਤੇ ਕੰਮ ਕਰ ਰਹੀ ਹੈ। ਮੇਟਾ ਦਾ ਕਹਿਣਾ ਹੈ ਕਿ ਉਹ ਨਵੇਂ ਪਲੇਟਫਾਰਮ ਰਾਹੀਂ ਕ੍ਰਿਏਟਰਾਂ ਨੂੰ ਇਕ ਨਵਾਂ ਮੁਕਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਟਾ ਦੇ ਟਵਿਟਰ ਵਰਗੇ ਪਲੇਟਫਾਰਮ ਦਾ ਕੋਡਨੇਮ P92 ਦੱਸਿਆ ਜਾ ਰਿਹਾ ਹੈ।

ਮੇਟਾ ਦੇ ਅਪਕਮਿੰਗ ਸੋਸ਼ਲ ਮੀਡੀਆ ਪਲੇਟਫਾਰਮ ਦਾ ਮੁਕਾਬਲਾ Mastodon, Koo ਅਤੇ Twitter ਵਰਗੇ ਐਪਸ ਨਾਲ ਹੋਵੇਗਾ। ਦੱਸ ਦੇਈਏ ਕਿ Mastodon ਇਕ ਡੀ-ਸੈਂਟ੍ਰਲਾਈਜ਼ਡ ਸਰਵਰ ਰਾਹੀਂ ਆਪਰੇਟ ਹੁੰਦਾ ਹੈ ਯਾਨੀ ਇਸ ਲਈ ਕੋਈ ਸੈਂਟਰ ਮੈਨੇਜਮੈਂਟ ਜਾਂ ਅਥਾਰਿਟੀ ਨਹੀਂ ਹੈ। ਮੇਟਾ ਦੇ ਨਵੇਂ ਪਲੇਟਫਾਰਮ ਅਤੇ ਟਵਿਟ ਦਾ ਸਖ਼ਤ ਮੁਕਾਬਲਾ ਹੋਣ ਵਾਲਾ ਹੈ ਕਿਉਂਕਿ ਐਲਨ ਮਸਕ ਨੇ ਉਨ੍ਹਾਂ ਅਕਾਊਂਟ ਨੂੰ ਆਂਸ਼ਿਕ ਰੂਪ ਨਾਲ ਫੇਸਬੁੱਕ, ਇੰਸਟਾਗ੍ਰਾਮ ਅਤੇ Mastodon ਦੇ ਲਿੰਕ ਨੂੰ ਸ਼ੇਅਰ ਕਰਨ ਤੋਂ ਬੈਨ ਕੀਤਾ ਹੈ।


Rakesh

Content Editor

Related News