Facebook Messenger Lite ਐਪ ਭਾਰਤ ''ਚ ਲਾਂਚ, ਸਲੋ ਇੰਟਰਨੈੱਟ ''ਤੇ ਵੀ ਕਰੇਗੀ ਕੰਮ
Thursday, Jul 13, 2017 - 01:49 PM (IST)

ਜਲੰਧਰ- ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਕੁਝ ਮਹੀਨੇ ਪਹਿਲਾਂ ਮੈਸੇਂਜਰ ਐਪ ਦਾ ਲਾਈਟ ਵਰਜ਼ਨ ਪੇਸ਼ ਕੀਤਾ ਸੀ। ਹੁਣ ਮੈਸੇਂਜਰ ਲਾਈਟ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਐਪ ਹੁਣ ਭਾਰਤ 'ਚ ਐਂਡਰਾਇਡ ਸਮਾਰਟਫੋਨ ਯੂਜ਼ਰਜ਼ ਲਈ ਗੂਗਲ ਪਲੇ 'ਤੇ ਡਾਊਨਲੋਡ ਲਈ ਉਪਲੱਬਧ ਹੈ। ਮੈਸੇਂਜਰ ਲਾਈਟ ਵਰਜ਼ਨ ਦਾ ਸਾਈਜ਼ 5.24 ਐੱਮ.ਬੀ. ਹੈ। ਫੇਸਬੁੱਕ ਨੇ ਮੈਸੇਂਜਰ ਦਾ ਇਹ ਲਾਈਟ ਵਰਜ਼ਨ ਆਪਣੇ ਉਨ੍ਹਾਂ ਯੂਜ਼ਰਜ਼ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤਾ ਹੈ ਜੋ ਸਲੋ ਇੰਟਰਨੈੱਟ ਜਾਂ ਫਿਰ ਸਸਤੇ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਭਾਰਤ 'ਚ ਸਲੋ ਇੰਟਰਨੈੱਟ ਦੀ ਸਮੱਸਿਆ ਬੇਹੱਦ ਹੀ ਆਮ ਹੈ। ਮੈਸੇਂਜਰ ਲਾਈਟ ਵਰਜ਼ਨ ਰਾਹੀਂ ਯੂਜ਼ਰਜ਼ ਡਾਟਾ ਦੀ ਬਚਤ ਵੀ ਕਰੇਗਾ। ਫਿਲਹਾਲ ਫੇਸਬੁੱਕ ਲਾਈਟ ਦੀ ਤਰ੍ਹਾਂ ਮੈਸੇਂਜਰ ਲਾਈਟ ਨੂੰ ਆਈਫੋਨ ਯੂਜ਼ਰਜ਼ ਲਈ ਉਪਲੱਬਧ ਨਹੀਂ ਕਰਵਾਇਆ ਗਿਆ ਹੈ।
ਮੈਸੇਂਜਰ ਲਾਈਟ ਐਪ 'ਚ ਲਗਭਗ ਉਹ ਸਾਰੇ ਫੀਚਰ ਦਿੱਤੀ ਗਏ ਹਨ ਜਿਨ੍ਹਾਂ ਦੀ ਉਮੀਦ ਤੁਸੀਂ ਇਕ ਐਮ ਐਪ ਤੋਂ ਕਰਦੇ ਹੋ। ਇਸ ਦੀ ਮਦਦ ਨਾਲ ਤੁਸੀਂ ਟੈਕਸਟ ਨੂੰ ਭੇਜ ਅਤੇ ਰਿਸੀਵ ਕਰ ਸਕੋਗੇ। ਫੋਟੋ, ਲਿੰਕ, ਇਮੋਜੀ ਅਤੇ ਸਟਿਕਰ ਵੀ ਸ਼ੇਅਰ ਕਰਨਾ ਸੰਭਵ ਹੋਵੇਗਾ। ਹਾਲਾਂਕਿ, ਪੈਸੇ ਭੇਜਣ ਅਤੇ ਵੀਡੀਓ ਕਾਲ ਕਰਨ ਵਰਗੇ ਫੀਚਰ ਲਈ ਤੁਹਾਨੂੰ ਮੈਸੇਂਜਰ ਐਪ ਦਾ ਹੀ ਇਸੇਤਮਾਲ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਕੁਝ ਸਾਲ ਪਹਿਲਾਂ ਫੇਸਬੁੱਕ ਐਪ ਦੇ ਲਾਈਟ ਵਰਜ਼ਨ ਨੂੰ ਵੀ ਲਾਂਚ ਕੀਤਾ ਸੀ। ਫੇਸਬੁੱਕ ਲਾਈਟ ਘੱਟ ਬਜਟ ਵਾਲੇ ਸਮਾਰਟਫੋਨ 'ਤੇ ਕਾਫੀ ਪ੍ਰਸਿੱਧ ਐਪ ਬਣ ਚੁੱਕੀ ਹੈ। ਹਾਲਹੀ 'ਚ ਫੇਸਬੁੱਕ ਨੇ ਜਾਣਕਾਰੀ ਦਿੱਤੀ ਸੀ ਕਿ 20 ਕਰੋੜ ਲੋਕ ਫੇਸਬੁੱਕ ਦੇ ਲਾਈਟ ਵਰਜ਼ਨ ਦਾ ਇਸਤੇਮਾਲ ਕਰਦੇ ਹਨ।