1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ Mercedes ਦੀਆਂ ਗੱਡੀਆਂ
Saturday, Mar 11, 2023 - 02:27 PM (IST)
ਆਟੋ ਡੈਸਕ- ਲਗਜ਼ਰੀ ਕਾਰ ਨਿਰਮਾਤਾ ਮਰਸਡੀਜ਼-ਬੈਂਜ਼ ਨੇ ਭਾਰਤੀ ਬਾਜ਼ਾਰ 'ਚ ਮੌਜੂਦਾ ਆਪਣੇ ਮਾਡਲਾਂ ਨੂੰ ਲੈ ਕੇ ਐਲਾਨ ਕੀਤਾ ਹੈ। ਕੰਪਨੀ ਆਪਣੇ ਮਾਡਲ ਰੇਂਜ ਦੀਆਂ ਐਕਸ-ਸ਼ੋਅਰੂਮ ਕੀਮਤਾਂ 'ਚ 5 ਫੀਸਦੀ ਤਕ ਵਾਧਾ ਕਰਨ ਵਾਲੀਆਂ ਹਨ। ਇਹ ਵਾਧੀਆਂ ਹੋਈਆਂ ਕੀਮਤਾਂ 1 ਅਪ੍ਰੈਲ ਤੋਂ ਲਾਗੂ ਕੀਤੀਆਂ ਜਾਣਗੀਆਂ। ਕੀਮਤਾਂ 'ਚ ਵਾਧੇ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਨਿਰਮਾਤਾ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਅਤੇ ਇਨਪੁਟ ਕਾਸਟ 'ਚ ਵਾਧੇ ਦੇ ਚਲਦੇ ਇਹ ਫੈਸਲਾ ਲਿਆ ਗਿਆ ਹੈ।
ਮਾਡਲ | Price from April 1, 2023 |
A 200, A200d | 44Lakh-46Lakh |
GLA 200, GLA 220d | 48.50Lakh-50Lakh |
C200, C200d | 60Lakh-61lakh |
E 200, E220d | 76Lakh-77Lakh |
GLE 300d 4M, GLE 400 4M | 90Lakh-1.08Crore |
GLS 400d 4M | 1.29 Crore |
S 350d, S 450 4M | 1.71 Crore-1.80Crore |
Mercedes-Maybach S580 | 2.69Crore |
EQS 580 | 1.590Crore |
ਇਸ ਮੌਕੇ ਟਿੱਪਣੀ ਕਰਦੇ ਹੋਏ ਮਰਸਡੀਜ਼-ਬੈਂਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਸੰਤੋਸ਼ ਅਯੱਰ ਨੇ ਕਿਹਾ ਕਿ ਮਰਸਡੀਜ਼-ਬੈਂਜ਼ ਨਵੀਂ ਮਾਡਲ ਲਾਈਨਅਪ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿਚ ਅਗਲੀ ਪੀੜ੍ਹੀ ਦੀ ਤਕਨੀਕ, ਕੁਨੈਕਟਿਡ ਸੇਵਾਵਾਂ, ਲਗਜ਼ਰੀ ਅਪੁਆਇੰਟਮੈਂਟ ਅਤੇ ਇਕ ਅਲੱਗ ਗਾਹਕ ਸੇਵਾ ਸ਼ਾਮਲ ਹੈ। ਵਧਦੀਆਂ ਇਨਪੁਟ ਲਾਗਤਾਂ ਦੇ ਨਾਲ ਸਾਂਝੇ ਰੂਪ ਨਾਲ ਮੁਦਰਾ ਦੇ ਲਗਾਤਾਰ ਕਮਜ਼ੋਰ ਹੋਣ ਦੇ ਨਤੀਜੇਵਜੋਂ ਲਾਗਤ 'ਚ ਵਾਧਾ ਹੋਇਆ ਹੈ, ਜਿਸ ਕਾਰਨ ਕੀਮਤ ਵਿਸਥਾਰ ਦੀ ਲੋੜ ਹੈ।