Mercedes ਨੇ ਪੇਸ਼ ਕੀਤੀ ਨਵੀਂ GLC 43 4MATIC (ਵੀਡੀਓ)

Monday, Mar 21, 2016 - 12:10 PM (IST)

ਜਲੰਧਰ: Mercedes ਆਪਣੀ ਲਗਜ਼ਰੀ ਕਾਰਾਂ ਦੀ ਪਰਫਾਰਮੇਂਸ ਨੂੰ ਲੈ ਕੇ ਪੂਰੀ ਦੁਨੀਆ ''ਚ ਜਾਣੀ ਜਾਂਦੀ ਹੈ ਹਾਲ ਹੀ ''ਚ ਕੰਪਨੀ ਨੇ ਆਪਣੀ ਨਵੀਂ GLC 43 4MATIC ਲਗਜ਼ਰੀ SUV ਨੂੰ ਇਕ ਵੀਡੀਓ ''ਚ ਸ਼ੋਅ ਕੀਤਾ ਹੈ । ਇਸ ਨਵੀਂ ਕਾਰ ''ਚ ਕੰਪਨੀ ਨੇ 3.0 ਲਿਟਰ ਦਾ ਟਵਿਨ- ਟਰਬੋ V6 ਇੰਜਣ ਦਿੱਤਾ ਹੈ ਜੋ 270kW (367hp) ਪਾਵਰ ਜਨਰੇਟ ਕਰਦਾ ਹੈ । ਇਹ 0-100 km/h(62mph) ਦੀ ਸਪੀਡ 4.9 ਸੈਕਿੰਡ ''ਚ ਫੜ ਲੈਂਦੀ ਹੈ। ਲੰਬੇ ਸਮੇਂ ਦੇ ਕੰਫਰਟ ਨੂੰ ਧਿਆਨ ''ਚ ਰੱਖਦੇ ਹੋਏ ਇਸ ''ਚ ਇੰਪਰੂਵਡ ਏਆਰ ਸਸਪੈਂਸ਼ਨ ਸਿਸਟਮ ਸ਼ਾਮਿਲ ਹੈ ਜਿਵੇਂ ਕਿ‌ BMW ਦੀ X4 M40i ''ਚ ਦਿੱਤਾ ਗਿਆ ਹੈ ਪਰ ਟਰਾਂਸਮਿਸ਼ਨਸ ਨੂੰ ਲੈ ਕੇ ਇਹ ਦੋਨ੍ਹੋਂ ਗੱਡੀਆਂ ਕਾਫ਼ੀ ਵੱਖ ਹਨ।

Mercedes ਨੇ ਇਸ ''ਚ 9-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਹੈ ਜੋ BMW ਦੀ 8 ਸਪੀਡ Z6 ਟਾਰਕ ਕੰਵਰਟਰ ਤੋਂ ਜ਼ਿਆਦਾ ਪਾਵਰ ਜਨਰੇਟ ਕਰੇਗਾ। 19 ਇੰਚ ਦੇ ਹਾਈ-ਗਲਾਸ ਬਲੈਕ ਵ੍ਹੀਲਸ ਅਤੇ ਰੇਸੀ ਕਵਾਡ ਐੱਗਜਾਸਟ ਸਿਸਟਮ ਦੇ ਨਾਲ ਇਸ ''ਚ 360mm (14.17 ਇੰਚ) ਫਰੰਟ ਅਤੇ 320 mm(12.58 ਇੰਚ) ਰਿਅਰ ਡਿਸਕ ਬ੍ਰੇਕ ਦਿੱਤੀ ਗਈ ਹੈ। ਸਪੋਰਟਸ ਸਟੇਅਰਿੰਗ ਵ੍ਹੀਲ ਅਤੇ ਸਪੋਰਟਸ ਸੀਟਸ ਇਸ ਨੂੰ ਵੱਖ ਤਰ੍ਹਾਂ ਦੀ ਲੁਕ ਦਿੰਦੀ ਹੈ ਜੋ ਲੋਕਾਂ ਨੂੰ ਇਸ ਦੇ ਵੱਲ ਆਕਰਸ਼ਤ ਕਰਣਗੇ। ਇਸ SUV ਨੂੰ ਸਭ ਤੋਂ ਪਹਿਲਾਂ 4 ਅਪ੍ਰੈਲ ਨੂੰ ਨਿਊ ਯਾਰਕ ਆਟੋ ਸ਼ੋਅ ''ਚ ਲਾਂਚ ਕੀਤਾ ਜਾਵੇਗਾ ਨਾਲ ਹੀ ਇਸ ਦੀ ਕੀਮਤ ਤੋਂ ਵੀ ਪਰਦਾ ਚੁੱਕਿਆ ਜਾਵੇਗਾ।


Related News