ਵਿਵਾਦਾਂ ਤੋਂ ਬਾਅਦ ਮਰਸਡੀਜ਼ ਨੇ ਹਟਾਈ ਆਟੋਨੋਮਸ ਕਾਰ ਦੀ ਐਡ (ਵੀਡੀਓ)
Sunday, Jul 31, 2016 - 01:07 PM (IST)
ਜਲੰਧਰ : ਮਰਸਡੀਜ਼ ਨੇ ਆਪਣੀ ਈ-ਕਲਾਸ ਸਿਡੈਨ ਦੇ ਵਿਵਾਦਾਂ ''ਚ ਘਿਰਨ ਤੋਂ ਬਅਦ ਇਸ ਦੀ ਐਡਵਰਟਾਈਜ਼ਮੈਂਟ ਨੂੰ ਹਟਾ ਦਿੱਤਾ ਹੈ। ਦਰਅਸਲ ਇਸ ਐਡ ''ਚ ਲੋਕਾਂ ਨੂੰ ਇੰਝ ਲੱਗ ਰਿਹਾ ਸੀ ਕਿ ਈ-ਕਲਾਸ ਸਿਡੈਨ ਆਟੋਨੋਮਸ ਫੀਚਰਜ਼ ਨਾਲ ਲੈਸ ਹੈ ਪਰ ਅਜਿਹਾ ਬਿਕੁਲ ਨਹੀਂ ਹੈ। ਐਡ ''ਚ ਈ-ਕਲਾਸ ਸਿਡੈਨ ਮਰਸਡੀਜ਼ ਦੀ ਆਟੋਨੋਮਸ ਕਾਰ ਐੱਫ015 ਕਾਂਸੈਪਟ ਨੂੰ ਪਿੱਛੇ ਛੱਡਦੀ ਹੋਈ ਅੱਗੇ ਵਧਦੀ ਹੈ ਤੇ ਇਸ ਤੋਂ ਬਾਅਦ ਈ-ਕਲਾਸ ਸਿਡੈਨ ਨੂੰ ਡ੍ਰਾਈਵ ਕਰਨ ਵਾਲਾ ਸਟੇਅਰਿੰਗ ਵ੍ਹੀਲ ਨੂੰ ਛੱਡ ਦਿੰਦਾ ਹੈ, ਇਸ ਤੋਂ ਲਗਦਾ ਹੈ ਕਿ ਈ-ਕਲਾਸ ਸਿਡੈਨ ਆਟੋਨੋਮਸ ਕਾਰ ਹੈ ਤੇ ਲੋਕਾਂ ਵੱਲੋਂ ਇਸੇ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਈ-ਕਲਾਸ ਸਿਡੈਨ ''ਚ (ਡ੍ਰਾਈਵ ਪਾਇਲਟ) ਨਾਂ ਦਾ ਡ੍ਰਾਈਵਰ ਅਸਿਸਟ ਫੀਚਰ ਦਿੱਤਾ ਗਿਆ ਹੈ ਪਰ ਇਸ ਆਟੋਨੋਮਸ ਕਾਰ ਨਹੀਂ ਹੈ ਤੇ ਇਸ ਫੀਚਰ ਦੇ ਬਾਵਜੂਦ ਡ੍ਰਾਈਵਰ ਨੂੰ ਸਟੇਅਰਿੰਗ ਵ੍ਹੀਲ ''ਤੇ ਹੱਥ ਰੱਖਣਾ ਹੀ ਪੈਂਦਾ ਹੈ। ਲੋਕਾਂ ਦੇ ਵਿਰੋਧ ਤੋਂ ਬਾਅਦ ਮਰਸਡੀਜ਼ ਨੇ ਫੈਸਲਾ ਲਿਆ ਹੈ ਕਿ ਇਸ ਐਡ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ। ਮਰਸਡੀਜ਼ ਨੇ ਆਪਣੇ ਯੂਟਿਊਬ ਚੈਨਲ ਤੋਂ ਇਸ ਨੂੰ ਹਟਾ ਦਿੱਤਾ ਹੈ ਪਰ ਆਟੋਮੋਟਿਵ ਨਿਊਜ਼ ਵੱਲੋਂ ਪ੍ਰਿਜ਼ਰਵ ਕੀਤੀ ਗਈ ਇਸ ਵੀਡੀਓ ਨੂੰ ਤੁਸੀਂ ਉੱਪਰ ਦੇਖ ਸਕਦੇ ਹੋ।
