Mercedes ਨੇ ਆਟੋ ਐਕਸਪੋ 2018 'ਚ ਪੇਸ਼ ਕੀਤੀ ਨਵੀਂ E-Class
Tuesday, Feb 13, 2018 - 01:05 PM (IST)
ਨਵੀਂ ਦਿੱਲੀ - ਮਰਸਡੀਜ਼-ਬੈਂਜ ਦੀ ਈ-ਕਲਾਸ ਆਲ-ਟੇਰੇਨ ਐਸਟੇਟ ਆਖਿਰਕਾਰ ਭਾਰਤ ਪਹੁੰੰਚ ਗਈ ਹੈ। ਮਰਸਡੀਜ਼ ਈ-ਕਲਾਸ ਦੀ ਇਸ ਕਾਰ ਨੂੰ ਗ੍ਰੇਟਰ ਨੌਇਡਾ 'ਚ ਚੱਲ ਰਹੇ ਆਟੋ ਐਕਸਪੋ 'ਚ ਪੇਸ਼ ਕੀਤੀ ਹੈ। ਈ-ਕਲਾਸ ਐਸਟੇਟ ਵੈਗਨ ਦਾ ਕਰਾਸਓਵਰ ਮਾਡਲ ਨੂੰ ਭਾਰਤ 'ਚ ਇਸ ਸਾਲ ਲਾਂਚ ਕੀਤਾ ਜਾਵੇਗਾ ਅਤੇ ਇਸ ਮਾਡਲ ਨੂੰ ਵਾਲਵੋ ਵੀ 9 ਕਰਾਸ ਕੰਟਰੀ ਤੋਂ ਚੁਣੌਤੀ ਮਿਲੇਗੀ।
ਈ-ਕਲਾਸ ਆਲ ਟੇਰੇਨ ਇਕ ਲਗਜ਼ੀਰਿਅਸ ਸੁਵਿਧਾਵਾਂ ਹਨ ਅਤੇ ਗਰਾਊਂਡ ਕਲਿਅਰੰਸ ਦੇ ਚੱਲਦੇ ਇਸ 'ਚ ਇਕ ਐੱਸ. ਯੂ. ਵੀ. ਵਾਲੇ ਸਾਰੇ ਫੀਚਰ ਹਨ। ਇਸ 'ਚ ਐੱਸ. ਯੂ. ਵੀ. ਦੀ ਤਰ੍ਹਾਂ ਵੱਡੇ ਪਹੀਏ ਅਤੇ 4ਮੈਟਿਕ ਆਲ-ਵੀਲ ਡਰਾਇਵ ਹਨ।

ਨਵੀਂ ਮਰਸਡੀਜ-ਬੈਂਜ਼ ਈ-ਕਲਾਸ ਆਲ ਟੇਰੇਨ ਐਸਟੇਟ ਵੈਗਨ ਨੂੰ ਈ 220 ਡੀ ਬੈਜ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ ਇਕ 2.0 ਲਿਟਰ ਟਰਬੋ ਡੀਜ਼ਲ ਇੰਜਣ ਹੋਵੇਗਾ ਜਿਸ ਦੇ ਨਾਲ 191 ਬੀ.ਐੱਚ. ਪੀ. ਪਾਵਰ ਅਤੇ 400 ਐੱਨ. ਐੈੱਮ ਦਾ ਟਾਰਕ ਜਨਰੇਟ ਕਰਦਾ ਹੈ। ਮੋਟਰ ਦੇ ਨਾਲ ਇਕ 9-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਹੋਵੇਗਾ ਅਤੇ ਇਸ ਤੋਂ 8 ਸੈਕਿੰਡ 'ਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ਦਾ ਦਾਅਵਾ ਕੀਤਾ ਗਿਆ ਹੈ। ਗੱਡੀ ਦੀ ਟਾਪ-ਸਪੀਡ 232 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾ ਸਕਦੀ ਹੈ।

