ਰੋਡ ਸਾਈਨ ਦੇਖਣ ਨੂੰ ਮਦਦ ਕਰਨਗੀਆਂ ਮਰਸਡੀਜ਼ ਦੀਆਂ ਨਵੀਆਂ ਕਾਰ ਲਾਈਟਾਂ

12/06/2016 1:29:25 PM

ਜਲੰਧਰ- ਰਾਤ ਦੇ ਸਮੇਂ ਕਾਰ ਚਲਾਉਂਦਿਆਂ ਅੱਖਾਂ ''ਚ ਪੈਣ ਵਾਲੀ ਲਾਈਟ ਵੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਸਾਹਮਣਿਓਂ ਆ ਰਹੀ ਕਾਰ ਦੀ ਲਾਈਟ ਦੀ ਰੌਸ਼ਨੀ ਜਦੋਂ ਅੱਖਾਂ ''ਚ ਪੈਂਦੀ ਹੈ ਤਾਂ ਕਈ ਵਾਰ ਕੁਝ ਸਮੇਂ ਲਈ ਸਹੀ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇਸ ਸਮੱਸਿਆ ਨੂੰ ਦੂਰ ਕਰਨ ਲਈ ਜਰਮਨ ਦੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਨੇ ਨਵੀਆਂ ਹੈੱਡਲਾਈਟਸ ਵਿਕਸਿਤ ਕੀਤੀਆਂ ਹਨ। ਖੋਜਕਾਰਾਂ ਮੁਤਾਬਕ ਜੇਕਰ ਤੁਸੀਂ ਕਿਸੇ ਥਾਂ ''ਤੇ ਪਹਿਲੀ ਵਾਰ ਜਾਓਗੇ ਤਾਂ ਇਹ ਤਕਨੀਕ ਤੁਹਾਨੂੰ ਸੜਕ ''ਤੇ ਲਿਖੀ ਹੋਈ ਜ਼ਰੂਰੀ ਜਾਣਕਾਰੀ ਸਾਫ-ਸਾਫ ਦੇਖਣ ''ਚ ਮਦਦ ਕਰੇਗੀ। ਇਨ੍ਹਾਂ ਲਾਈਟਾਂ ਨੂੰ ''ਡਿਜੀਟਲ ਲਾਈਟਸ'' ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ। 
 
ਦੋ ਕੰਪਨੀਆਂ ਦਾ ਸਹਿਯੋਗ
ਇਸ ਲਾਈਟਿੰਗ ਟੈਕਨਾਲੋਜੀ ਨੂੰ ਜਰਮਨ ਦੀ ਖੋਜ ਕੰਪਨੀ 6raunhofer ਅਤੇ Mercedes ਨੇ ਇਕੱਠੇ ਮਿਲ ਕੇ ਬਣਾਇਆ ਹੈ। ਇਹ ਲਾਈਟ ਸਾਹਮਣੇ ਤੋਂ ਆ ਰਹੇ ਕਾਰ ਚਾਲਕ ਦੀਆਂ ਅੱਖਾਂ ''ਚ ਪੈਣ ਦੀ ਥਾਂ ਸੜਕ ''ਤੇ ਲੱਗੇ ਸਾਈਨ ਬੋਰਡਸ, ਜ਼ੈਬਰਾ ਕਰਾਸਿੰਗਸ ਅਤੇ ਮਾਰਕਾਂ ''ਤੇ ਪੈਂਦੀ ਹੈ ਜਿਸ ਨਾਲ ਰਾਤ ਦੇ ਸਮੇਂ ਦੁਰਘਟਨਾ ਹੋਣ ਦਾ ਖਤਰਾ ਘੱਟ ਹੋਵੇਗਾ। 
 
ਐਲਗੋਰੀਥਮ ''ਤੇ ਕੰਮ ਕਰਦੀਆਂ ਹਨ ਲਾਈਟਸ
ਇਨ੍ਹਾਂ ਡਿਜੀਟਲ ਲਾਈਟਸ ਨੂੰ 2 ਮਿਲੀਅਨ ਪਿਕਸਲਸ ਨਾਲ ਬਣਾਇਆ ਗਿਆ ਹੈ ਅਤੇ ਇਹ ਤੈਅ ਕੀਤੀ ਗਈ ਐਲਗੋਰੀਥਮ ''ਤੇ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਹੈੱਡਲਾਈਟਸ ''ਚ ਲੱਗੇ ਸੈਂਸਰਜ਼ ਲੋੜ ਪੈਣ ''ਤੇ ਬ੍ਰਾਈਟਨੈੱਸ ਨੂੰ ਘੱਟ ਅਤੇ ਜ਼ਿਆਦਾ ਕਰਨਗੇ। ਮਰਸਡੀਜ਼ ਦੀ ਇਹ ਨਵੀਂ ਤਕਨੀਕ ਸਾਈਕਲ ਚਾਲਕ ਦੀ ਪਛਾਣ ਕਰਕੇ ਆਟੋਮੈਟੀਕਲੀ ਡਿਮ ਹੋ ਜਾਣਗੀਆਂ ਜਿਸ ਨਾਲ ਸਾਈਕਲਿਸਟ ਨੂੰ ਪਰੇਸ਼ਾਨੀ ਨਹੀਂ ਹੋਵੇਗੀ।

Related News