ਮਰਸਡੀਜ਼ ਦੀ ਨਵੀਂ ਕਾਰ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

01/24/2019 4:56:11 PM

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਭਾਰਤ ’ਚ ਨਵੀਂ ਵੀ-ਕਲਾਸ ਲਗਜ਼ਰੀ ਐੱਮ.ਪੀ.ਵੀ. ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਨਵੀਂ ਕਾਰ ਨੂੰ ਦੋ ਵੇਰੀਐਂਟਸ ’ਚ ਪੇਸ਼ ਕੀਤਾ ਹੈ ਜਿਸ ਵਿਚ ਐਕਸਪ੍ਰੈਸ਼ਨ ਅਤੇ ਐਕਸਕਲੂਜ਼ਿਵ ਲਾਈਨ ਸ਼ਾਮਲ ਹੈ। ਨਵੀਂ ਵੀ-ਕਲਾਸ ਨੂੰ ਮਰਸਡੀਜ਼ ਨੇ ਬਿਹਤਰ ਲਗਜ਼ਰੀ ਅਤੇ ਸਟਾਈਲ ਦਿੱਤਾ ਹੈ ਅਤੇ ਇਹ ਭਾਰਤ ’ਚ ਪੂਰੀ ਤਰ੍ਹਾਂ ਆਯਾਤ ਕੀਤੇ ਮਾਡਲ ’ਚ ਪੇਸ਼ ਕੀਤੀ ਗਈ ਹੈ। ਮਰਸਡੀਜ਼ ਬੈਂਜ਼ ਨੇ ਨਵੀਂ ਵੀ-ਕਲਾਸ ਐੱਮ.ਪੀ.ਵੀ. ਨੂੰ 8 ਸੀਟਰ ਅਤੇ 7 ਸੀਟਰ ਆਪਸ਼ਨ ’ਚ ਪੇਸ਼ ਕੀਤਾ ਹੈ ਜਿਸ ਵਿਚ ਕਾਰ ਦੀ ਪਿਛਲੀ ਸੀਟ ’ਚ ਬਦਲਾਅ ਕਰਕੇ ਆਰਾਮਦਾਇਕ ਸੀਟਿੰਗ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਵੀ-ਕਲਾਸ ਦੇ ਲਾਂਚ ਤੋਂ ਪਹਿਲਾਂ ਵੀ ਮਰਸਡੀਜ਼ ਬੈਂਜ਼ ਇੰਡੀਆ MB 100 ਅਤੇ MB 140 ਸਾਲ 1999 ’ਚ ਅਤੇ ਆਰ-ਕਲਾਸ 2011 ’ਚ ਲਾਂਚ ਕਰ ਚੁੱਕੀ ਹੈ, ਹਾਲਾਂਕਿ ਕਮਜ਼ੋਰ ਮੰਗ ਦੇ ਚੱਲਦੇ ਕੰਪਨੀ ਨੇ ਇਨ੍ਹਾਂ ਨੂੰ ਭਾਰਤ ’ਚ ਵੇਚਣਾ ਬੰਦ ਕਰ ਦਿੱਤਾ ਸੀ। 

PunjabKesari

ਕੀਮਤ
ਮਰਸਡੀਜ਼ ਬੈਂਜ਼ ਵੀ-ਕਲਾਸ ਐਕਸਪ੍ਰੈਸ਼ਨ ਦੀ ਦਿੱਲੀ ’ਚ ਐਕਸ ਸ਼ੋਅਰੂਮ ਕੀਮਤ 68.40 ਲੱਖ ਰੁਪਏ ਰੱਖੀ ਗਈ ਹੈ, ਉਥੇ ਹੀ ਵੀ-ਕਲਾਸ ਐਕਸਕਲੂਜ਼ਿਵ ਦੀ ਕੀਮਤ 81.90 ਲੱਖ ਰੁਪਏ ਤਕ ਜਾਂਦੀ ਹੈ। 

ਇੰਜਣ 
ਮਰਸਡੀਜ਼ ਬੈਂਜ਼ ਵੀ-ਕਲਾਸ ’ਚ BS-VI ਵਾਲਾ 2.1 ਲੀਟਰ ਇੰਜਣ ਲਗਾਇਆ ਗਿਆ ਹੈ ਜੋ 161bhp ਦੀ ਪਾਵਰ ਅਤੇ 320Nm ਪੀਕ ਟਾਰਕ ਪੈਦਾ ਕਰਦਾ ਹੈ ਅਤੇ ਕੰਪਨੀ ਨੇ ਇਸ ਨੂੰ 7 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਹੈ। ਇਹ ਐੱਮ.ਪੀ.ਵੀ. 10.9 ਸੈਕੰਡ ’ਚ 0-100 kmph ਦੀ ਸਪੀਡ ਫੜ ਲੈਂਦੀ ਹੈ। 

PunjabKesari

ਫੀਚਰਜ਼
ਮਰਸਡੀਜ਼ ਬੈਂਜ਼ ਵੀ-ਕਲਾਸ ’ਚ ਕਮਾਂਡ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਅਤੇ ਕਾਰ ’ਚ ਮਲਟੀ ਫੰਕਸ਼ਨਲ ਸਟੀਅਰਿੰਗ ਵ੍ਹੀਲ ਦੇ ਨਾਲ ਵੱਡਾ ਟਵਿਨ-ਪੋਡ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਵੀ-ਕਲਾਸ ਨੂੰ ਸਟਾਈਲਿਸ਼ ਅਲੌਏ ਵ੍ਹੀਲਜ਼ ਦੇ ਨਾਲ ਰੂਫ ਰੇਲਸ, ਵੱਡੇ ਆਕਾਰ ਦੀ ਪਿਛਲੀ ਵਿੰਡਸ਼ੀਲਡ ਅਤੇ ਐੱਲ.ਈ.ਡੀ. ਟੇਲਲੈਂਪਸ ਦਿੱਤੇ ਗਏ ਹਨ। 

PunjabKesari

ਆਧੁਨਿਕ ਫੀਚਰਜ਼
ਮਰਸਡੀਜ਼ ਬੈਂਜ਼ ਇੰਡੀਆ ਨੇ ਨਵੀਂ ਵੀ-ਕਲਾਸ ਦੇ ਨਾਲ 6 ਏਅਰਬੈਗ, ਐਕਟਿਵ ਪਾਰਕਿੰਗ ਅਸਿਸਟ ਅਤੇ 360 ਡਿਗਰੀ ਕੈਮਰਾ ਵਰਗੇ ਹਾਈਟੈੱਕ ਫੀਚਰਜ਼ ਉਪਲੱਬਧ ਕਰਵਾਏ ਹਨ। ਦਿਸਣ ’ਚ ਇਹ ਐੱਮ.ਪੀ.ਵੀ. ਵੈਨ ਦੇ ਆਕਾਰ ਦੀ ਹੈ ਜਿਸ ਵਿਚ ਐੱਲ.ਈ.ਡੀ. ਲਾਈਟਸ ਅਤੇ ਇੰਟੀਗ੍ਰੇਟਿਡ ਮਲਟੀ-ਯੂਨਿਟ ਡੇਟਾਈਮ ਰਨਿੰਗ ਲੈਂਪਸ ਦਿੱਤੇ ਗਏ ਹਨ। ਉਥੇ ਹੀ ਸੇਫਟੀ ਲਈ ਅਟੈਂਸ਼ਨ ਅਸਿਸਟ, ਕ੍ਰਾਸਵਿੰਡ ਅਸਿਸਟ, ਹੈੱਡਲਾਈਟ ਅਸਿਸਟ, ਟਾਇਰ ਪ੍ਰੈਸ਼ਰ ਮਾਨਿਟਰਿੰਗ ਸਿਸਟਮ ਅਤੇ ਐਕਟਿਵ ਪਾਰਕਿੰਗ ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। 


Related News