ਬਿਹਤਰੀਨ ਇੰਜਣ ਤੇ ਨਵੀਂ ਟੈਕਨਾਲੋਜੀ ਨਾਲ ਲੈਸ ਹੋਵੇਗੀ ਮਰਸੀਡੀਜ਼ ਦੀ S-class
Monday, Oct 31, 2016 - 04:57 PM (IST)

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ Mercedes BenZ ਅਗਲੇ ਸਾਲ ਆਪਣੀਆਂ ਐੱਸ-ਕਲਾਸ ਕਾਰਾਂ ਨੂੰ ਲਾਂਚ ਕਰਨ ਜਾ ਰਹੀ ਹੈ ਜਿਨ੍ਹਾਂ ''ਚ ਕੰਪਨੀ ਨੇ ਕਈ ਬਦਲਾਅ ਕਰਨ ਦੇ ਨਾਲ ਟੈਕਨਾਲੋਜੀ ਨੂੰ ਐਡ ਕੀਤਾ ਹੈ।
ਇੰਜਣ-
ਇਨ੍ਹਾਂ ਕਾਰਾਂ ''ਚ M264 ਟਰਬੋਚਾਰਜਰਡ 2.0-ਲੀਟਰ 4-ਸਿਲੰਡਰ ਇੰਜਣ ਮਿਲੇਗਾ ਜੋ 48ਵੀ ਇਲੈਕਟ੍ਰਿਕਲ ਰਿਕੁਆਇਰਮੈਂਟ ਨੂੰ ਪੂਰਾ ਕਰਦੇ ਹੋਏ 100kw ਦੀ ਪਾਵਰ ਪੈਦਾ ਕਰੇਗਾ। ਉਥੇ ਹੀ M256 ਇੰਜਣ 2999 ਸੀਸੀ ਕਪੈਸਿਟੀ ਦੇ ਨਾਲ 300kwਦੀ ਪਾਵਰ ਪੈਦਾ ਕਰੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਨ੍ਹਾਂ ਇੰਜਣਾਂ ਦੀ ਲੰਬਾਈ ਨੂੰ ਪਹਿਲਾਂ ਨਾਲੋਂ ਘੱਟ ਕੀਤਾ ਹੈ ਤਾਂ ਜੋ ਕਾਰ ਨੂੰ ਹੋਰ ਏਅਰੋਡਾਇਨਾਮਿਕ ਬਣਾਇਆ ਜਾ ਸਕੇ।
ਨਵੇਂ ਫੀਚਰ-
ਇਨ੍ਹਾਂ ਕਾਰਾਂ ''ਚ 12ਵੀ ਤੋਂ 48ਵੀ ਪਲੱਗ ਮਿਲਣਗੇ ਜਿਸ ਨਾਲ ਜ਼ਿਆਦਾ ਪਾਵਰ ਕੋਂਸੁਮਪਸ਼ਨ ਵਾਲੀ ਡਿਵਾਈਸਿਸ ਨੂੰ ਕਾਰ ਦੇ ਨਾਲ ਅਟੈਚ ਕੀਤਾ ਜਾ ਸਕੇਗਾ। ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਬੈਟਰੀ ਦੇ ਨਾਲ ਐੱਸ-ਕਲਾਸ ਦੀਆਂ ਕਾਰਾਂ ''ਚ ਬਿਹਤਰ ਪਾਵਰ ਸਟੀਅਰਿੰਗ, ਵਾਟਰ ਪੰਪ, ਏਅਰ-ਕੰਡੀਸ਼ਨਿੰਗ ਕੰਪ੍ਰੈਸਰ ਅਤੇ ਐਕਟਿਵ ਸਸਪੈਂਸ਼ਨ ਸਿਸਟਮ ਮਿਲੇਗਾ।