ਮਰਸਡੀਜ਼-ਬੈਂਜ਼ ਭਾਰਤ 'ਚ ਕਰਨ ਵਾਲੀ ਹੈ ਵੱਡਾ ਧਮਾਕਾ, ਲਾਂਚ ਕਰੇਗੀ ਨਵੀਆਂ ਇਲੈਕਟ੍ਰਿਕ ਕਾਰਾਂ

Saturday, Sep 16, 2023 - 07:12 PM (IST)

ਆਟੋ ਡੈਸਕ- ਮਰਸਡੀਜ਼ ਬੈਂਡ ਇਕ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਹੈ ਜਿਸ ਦੀਆਂ ਕਾਰਾਂ ਨੂੰ ਆਪਣੀ ਆਕਰਸ਼ਕ ਲੁੱਕ ਅਤੇ ਪ੍ਰੀਮੀਅਮ ਫੀਚਰਜ਼ ਲਈ ਪਸੰਦ ਕੀਤਾ ਜਾਂਦਾ ਹੈ। ਉਂਝ ਤਾਂ ਕੰਪਨੀ ਦੀਆਂ ਕਾਰਾਂ ਬਾਜ਼ਾਰ 'ਚ ਕਾਫੀ ਪ੍ਰਸਿੱਧ ਹਨ ਪਰ ਦੇਸ਼ 'ਚ ਵਧਦੇ ਇਲੈਕਟ੍ਰਿਕ ਵਾਹਨ ਬਾਜ਼ਾਰ ਨੂੰ ਦੇਖਦੇ ਹੋਏ ਹੁਣ ਕੰਪਨੀ ਇਸ ਸੈਗਮੈਂਟ 'ਤੇ ਵੱਡਾ ਦਾਅ ਲਗਾਉਣ ਜਾ ਰਹੀ ਹੈ। ਕੰਪਨੀ ਦੀ ਯੋਜਨਾ ਤਿੰਨ ਸਾਲਾਂ 'ਚ ਆਪਣੀ ਕੁੱਲ ਵਿਕਰੀ ਦਾ 25 ਫੀਸਦੀ ਹਿੱਸਾ ਈ.ਵੀ. ਕਾਰੋਬਾਰ ਤੋਂ ਪ੍ਰਾਪਤ ਕਰਨ ਦੀ ਹੈ। ਇਸਦਾ ਸਿੱਧਾ ਮਤਲਬ ਹੈ ਕਿ ਕੰਪਨੀ ਆਉਣ ਵਾਲੇ ਸਮੇਂ 'ਚ ਜੇਕਰ ਆਪਣੀਆਂ 4 ਕਾਰਾਂ ਵੇਚਦੀ ਹੈ ਤਾਂ ਉਸ ਵਿਚ ਇਕ ਇਲੈਕਟ੍ਰਿਕ ਕਾਰ ਹੋਵੇਗੀ। 

ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

3 ਤੋਂ 4 ਇਲੈਕਟ੍ਰਿਕ ਵਾਹਨ ਹੋਣਗੇ ਲਾਂਚ

ਮਰਸਡੀਜ਼ ਬੈਂਚ (ਇੰਡੀਆ) ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਤੋਸ਼ ਅਈਅਰ ਦੀ ਮੰਨੀਏ ਤਾਂ ਕੰਪਨੀ ਦੀ ਯੋਜਨਾ ਆਉਣ ਵਾਲੇ ਇਕ-ਡੇਢ ਸਾਲ 'ਚ 3 ਤੋਂ 4 ਇਲੈਕਟ੍ਰਿਕ  ਵਾਹਨ ਪੇਸ਼ ਕਰਨ ਵਾਲੀ ਹੈ ਅਤੇ ਕੰਪਨੀ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਨਵੀਆਂ ਕਾਰਾਂ ਭਾਰਤੀ ਬਾਜ਼ਾਰ 'ਚ ਆਉਣਗੀਆਂ ਲੋਕ ਇਨ੍ਹਾਂ ਨੂੰ ਪਸੰਦ ਕਰਨਗੇ। 

ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਆਉਣ ਵਾਲੇ 12 ਤੋਂ 18 ਮਹੀਨਿਆਂ 'ਚ 3 ਤੋਂ 4 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਲਾਂਚ ਕਰਨ ਦੀ ਹੈ। ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ 'ਚ ਭਾਰਤ 'ਚ ਸਾਡੀ 25 ਫੀਸਦੀ ਵਿਕਰੀ ਇਲੈਕਟ੍ਰਿਕ ਵਾਹਨਾਂ ਦੀ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫੈਸਲਾ, ਭਾਰਤ 'ਚ ਪੂਰੀ ਤਰ੍ਹਾਂ ਬੈਨ ਹੋਣਗੇ 'ਲੋਨ ਐਪਸ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Rakesh

Content Editor

Related News