ਪੈਰਿਸ ਆਟੋ ਸ਼ੋਅ ''ਚ ਮਰਸਡੀਜ਼ ਪੇਸ਼ ਕਰੇਗੀ ਬਿਜਲੀ ਨਾਲ ਚੱਲਣ ਵਾਲੀ SUV

Saturday, Jun 11, 2016 - 10:12 AM (IST)

ਪੈਰਿਸ ਆਟੋ ਸ਼ੋਅ ''ਚ ਮਰਸਡੀਜ਼ ਪੇਸ਼ ਕਰੇਗੀ ਬਿਜਲੀ ਨਾਲ ਚੱਲਣ ਵਾਲੀ SUV

ਜਲੰਧਰ— ਇਸ ਵਾਰ ਪੈਰਿਸ ਆਟੋ ਸ਼ੋਅ ਬੇਹੱਦ ਖਾਸ ਹੋਣ ਵਾਲਾ ਹੈ ਕਿਉਂਕਿ ਇਲੈਕਟ੍ਰਿਕ ਕਾਰ ਬਾਜ਼ਾਰ ''ਚ ਮਰਸਡੀਜ਼ ਬੈਂਜ਼ ਵੀ ਆਪਣੀ ਬੇਹੱਦ ਖਾਸ ਕਾਰ ਲੈ ਕੇ ਆਉਣ ਵਾਲੀ ਹੈ। 1 ਅਕਤੂਬਰ ਤੋਂ 16 ਅਕਤੂਬਰ ਤੱਕ ਹੋਣ ਵਾਲੇ ਇਸ ਇਵੈਂਟ ''ਚ ਮਰਸਡੀਜ਼ ਬੈਂਜ਼ ਆਪਣੀ ਪਹਿਲੀ ਆਲ ਇਲੈਕਟ੍ਰਿਕ ਮਾਡਲ ਨੂੰ ਪੇਸ਼ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਆਟੋ ਕਾਰ ਦੀ ਰਿਪੋਰਟ ''ਚ ਸਾਹਮਣੇ ਆਈ ਹੈ। 

ਮਰਸਡੀਜ਼ ਦੀ ਏ-ਕਲਾਸ ਅਤੇ ਬੀ-ਕਲਾਸ ਪਹਿਲਾਂ ਤੋਂ ਹੀ ਇਲੈਕਟ੍ਰਿਕ ਵਰਜ਼ਨ ਨਾਲ ਆਉਂਦੀ ਹੈ ਜਿਸ ਨੂੰ ਟੈਸਲਾ ਦੇ ਨਾਲ ਮਿਲ ਕੇ ਡਿਵੈੱਲਪ ਕੀਤਾ ਗਿਆ ਹੈ। ਇਲੈਕਟ੍ਰੈਕ ਦੀ ਰਿਪੋਰਟ ਮੁਤਾਬਕ ਪੈਰਿਸ ਆਟੋ ਸ਼ੋਅ ''ਚ ਪੇਸ਼ ਕੀਤੀ ਜਾਣ ਵਾਲੀ ਕਾਰ ਇਕ ਐੱਸ.ਯੂ.ਵੀ. ਹੋਵੇਗੀ ਜਿਸ ਦੀ ਵਿਕਰੀ 2018 ਅਤੇ 2019 ''ਚ ਸ਼ੁਰੂ ਹੋਵੇਗੀ। 

ਰਿਪੋਰਟ ਦੀ ਮੰਨੀਏ ਤਾਂ ਮਰਸਡੀਜ਼ ਸਾਲ 2020 ਤੱਕ 4 ਆਲ ਇਲੈਕਟ੍ਰਿਕ ਕਾਰਾਂ ਨੂੰ ਲਾਂਚ ਕੇਰਗੀ। ਮਰਸਡੀਜ਼ ਦੀ ਇਲੈਕਟ੍ਰਿਕ ਐੱਸ.ਯੂ.ਵੀ. ਦੀ ਸਿੱਧੀ ਟੱਕਰ ਟੈਸਲਾ ਦੀ ਮਾਡਲ ਐਕਸ, ਔਡੀ ਕਵਾਤਰੋ ਅਤੇ ਇਲੈਕਟ੍ਰਿਕ ਜੈਗੁਆਰ ਨਾਲ ਹੋਵੇਗੀ।


Related News