ਸਮਾਰਟਫੋਨ ਦੀ ਜਿਆਦਾ ਵਰਤੋਂ ਕਰਨ ਨਾਲ ਖਰਾਬ ਹੋ ਰਹੀ ਮਾਨਸਿਕ ਸਿਹਤ

05/04/2017 11:49:33 AM

ਜਲੰਧਰ-ਸਮਾਰਟਫੋਨ  ਅਤੇ ਦੂਜੇ ਡਿਵਾਇਸਜ਼ ਦੀ ਜਿਆਦਾ ਵਰਤੋਂ ਕਰਨ ਨਾਲ Teenagers''ਚ ਮਾਨਸਿਕ ਸਿਹਤ ਨਾਲ ਜੁੜੇ ਖਤਰਿਆਂ ਦਾ ਰਿਸਕ ਵੱਧ ਗਿਆ ਹੈ। ਇਸ ''ਚ ਧਿਆਨ, ਵਿਵਹਾਰ ਅਤੇ ਸੈਲਫ ਰੈਗੂਲੇਸ਼ਨ ਵਰਗੀਆਂ ਸਮੱਸਿਆ ਵੱਧ ਜਾਂਦੀਆਂ ਹਨ। ਅਮਰੀਕਾ ਦੇ ਉੱਤਰੀ ਕੈਰੋਲਿਨਾ ''ਚ Duke University of Durham ਦੇ ਇਸ ਖੋਜ ਦੇ ਪ੍ਰਮੁੱਖ ਲੇਖਕ ਮੈਡੇਲਨ ਜਾਰਜ ਦੁਆਰਾ ਕਿਹਾ ਗਿਆ ਹੈ ਕਿ Teenagers ''ਚ ਟੈਕਨਾਲੋਜੀ ਦਾ ਇਸਤੇਮਾਲ ਘੱਟ ਕਰਨ ਵਾਲੇ ਦਿਨਾਂ ਦੀ ਤੁਲਨਾਂ ਜਿਆਦਾ ਇਸਤੇਮਾਲ ਕਰਨ ਦੇ ਦਿਨਾਂ ''ਚ ਵਿਵਹਾਰ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ।''

ਉਹ ਖੋਜ ''ਚਾਈਲਡ ਡਿਵੈਂਲਪਮੈਂਟ'' ਮੈਗਜ਼ੀਨ ''ਚ ਪਬਲਿਸ਼ ਹੋਈ ਹੈ। ਇਸ ''ਚ Teenagers ਦੇ ਮਾਨਸਿਕ ਸਿਹਤ ਨਾਲ ਜੁੜੇ ਲੱਛਣਾਂ ਨੂੰ ਦੇਖਿਆ ਗਿਆ ਹੈ। ਇਸ ''ਚ ਉਨ੍ਹਾਂ ਦੇ ਹਰ ਦਿਨ ਸੋਸ਼ਲ ਮੀਡੀਆ, ਇੰਟਰਨੈੱਟ ਦੇ ਇਸਤੇਮਾਲ ਦੇ ਸਮੇਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਖੋਜ ''ਚ 151Teenagers ਦੇ ਹਰ ਰੋਜ਼ ਦੇ ਡਿਜੀਟਲ ਟੈਕਨਾਲੋਜੀ ''ਚ ਸਮਾਰਟਫੋਨਸ ਦਾ ਇਸਤੇਮਾਲ ਦਾ ਸਰਵੇਂ ਕੀਤਾ ਗਿਆ ਹੈ। 

ਉਨ੍ਹਾਂ ਦਾ ਸਰਵੇ ਦਿਨ ''ਚ ਤਿੰਨ ਵਾਰ ਕੀਤਾ ਗਿਆ ਹੈ। ਇਹ ਸਿਲਸਿਲਾ ਮਹੀਨਾਂ ਭਰ ਤੱਕ ਚੱਲਦਾ ਰਿਹਾ ਹੈ। ਇਸ ਦੇ 18 ਮਹੀਨੇ ਬਾਅਦ ਉਨ੍ਹਾਂ ਦੇ ਮਾਨਸਿਕ ਸਿਹਤ ਦੇ ਲੱਛਣਾਂ ਦਾ ਮੁਲਾਂਕਣ ਕੀਤਾ ਗਿਆ। ਇਸ ''ਚ 11 ਸਾਲ ਤੋਂ 15 ਸਾਲ ਤੱਕ ਦੇ Teenagers ਨੇ ਭਾਗ ਲਿਆ ਸੀ। Teenagers ਨੇ ਔਸਤਨ ਕਰੀਬ 2.3 ਘੰਟੇ ਇਕ ਦਿਨ ਡਿਜੀਟਲ ਟੈਕਨਾਲੋਜੀ ''ਤੇ ਖਰਚ ਕੀਤਾ ਗਿਆ ਸੀ।

ਰਿਸਚਰਸ ਦੁਆਰਾ ਦੱਸਿਆ ਗਿਆ ਹੈ ਕਿ ਉਨ੍ਹਾਂ ਦਿਨਾਂ ''ਚ ਜਦੋਂ Teenagers ਨੇ ਆਪਣਾ ਡਿਵਾਇਸਸ ਦਾ ਇਸਤੇਮਾਲ ਨਾਰਮਲ ਤੋਂ ਜਿਆਦਾ ਕੀਤਾ ਤਾਂ ਉਨ੍ਹਾਂ ਦੇ ਵਿਹਾਰ ਸੰਬੰਧੀ ਸਮੱਸਿਆਵਾਂ ਜਿਵੇਂ ਝੂਠ ਬੋਲਣ, ਲੜਾਈ ਕਰਨ ਅਤੇ ਦੂਜੀਆਂ ਵਿਹਾਰਿਕ ਸਮੱਸਿਆਵਾਂ ਦੇਖੀਆਂ ਗਈਆਂ ਸੀ। ਖੋਜ ''ਚ ਇਹ ਵੀ ਦੱਸਿਆ ਗਿਆ ਹੈ ਕਿ ਉਹ Teenagers ਜਿੰਨ੍ਹਾਂ ਨੇ ਆਨਲਾਈਨ ਸਮਾਂ ਬਿਤਾਇਆ ਹੈ, ਉਨ੍ਹਾਂ ''ਚ 18 ਮਹੀਨੇ ਬਾਅਦ ਵਿਹਾਰਿਕ ਸਮੱਸਿਆਵਾਂ ਅਤੇ ਸੈਲਫ ਰੈਗੂਲੇਸ਼ਨ ਦੀਆਂ ਦਿੱਕਤਾਂ ਵੀ ਦੇਖੀਆਂ ਗਈਆਂ ਸੀ। ਹਾਲਾਂਕਿ ਰਿਸਚਰਸ ਦੁਆਰਾ ਦੱਸਿਆ ਗਿਆ ਹੈ ਕਿ ਟੈਕਨਾਲੋਜੀ ਦਾ ਇਸਤੇਮਾਲ ਕੁਝ ਸਕਤਾਰਮਕ ਨਤੀਜਿਆਂ ''ਚ ਵੀ ਜੁੜਿਆ ਹੈ। ਜਿਨ੍ਹਾਂ ਦਿਨਾਂ ''ਚ Teenagers ਨੇ ਟੈਕਨਾਲੋਜੀ ਦਾ ਜਿਆਦਾ ਇਸਤੇਮਾਲ ਕੀਤਾ ਉਨ੍ਹਾਂ ਦਿਨਾਂ ਦੌਰਾਨ ਚਿੰਤਾਂ ਦੇ ਲੱਛਣ ਘੱਟ ਦਿਖਾਈ ਦਿੱਤੇ ਸੀ। 


Related News