ਸਿਰਫ 20 ਮਿੰਟ ''ਚ ਫੁੱਲ ਚਾਰਜ ਹੋ ਜਾਏਗਾ ਤੁਹਾਡਾ ਸਮਾਰਟਫੋਨ
Thursday, Mar 02, 2017 - 11:39 AM (IST)

ਜਲੰਧਰ- ਵੱਡੀ ਬੈਟਰੀ ਦੇ ਨਾਲ-ਨਾਲ ਸਮਰਾਟਫੋਨਜ਼ ਕੰਪਨੀਆਂ ਫਾਸਟ ਚਾਰਜਿੰਗ ਤਕਨੀਕ ਨੂੰ ਵੀ ਬੜ੍ਹਾਵਾ ਦੇ ਰਹੀਆਂ ਹਨ। ਹਾਲਾਂਕਿ ਮੌਜੂਦਾ ਸਮੇਂ ''ਚ ਸਮਾਰਟਫੋਨਜ਼ ''ਚ ਪੇਸ਼ ਕੀਤੀ ਜਾ ਰਹੀ ਇਹ ਤਕਨੀਕ ਇੰਨੀ ਜ਼ਿਆਦਾ ਤੇਜ਼ ਨਹੀਂ ਹੈ ਕਿ ਇਹ ਸਮਾਰਟਫੋਨ ਨੂੰ ਜਲਦੀ ਚਾਰਜ ਕਰ ਸਕੇ ਪਰ ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਇਲੈਕਟ੍ਰੋਨਿਕ ਕੰਪਨੀ ਮੇਜ਼ੂ ਨੇ ਬਾਰਸੀਲੋਨਾ ਸ਼ਹਿਰ ''ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ 2017 (MWC 2017) ''ਚ ਆਪਣੀ ਨਵੀਂ ਫਾਸਟ ਚਾਰਜਿੰਗ ਤਕਨੀਕ ਨੂੰ ਪੇਸ਼ ਕੀਤਾ ਹੈ ਜੋ ਮੌਜੂਦਾ ਸਮੇਂ ''ਚ ਵਰਤੋਂ ਹੋਣ ਵਾਲੀ ਚਾਰਜਿੰਗ ਤਕਨੀਕ ਤੋਂ ਕਈ ਗੁਣਾ ਤੇਜ਼ ਹੈ। mCharge ਨਾਂ ਨਾਲ ਪੇਸ਼ ਹੋਈ ਇਹ ਟੈਕਨਾਲੋਜੀ ਤੁਹਾਡੇ ਸਮਾਰਟਫੋਨਜ਼ ਨੂੰ 20 ਮਿੰਟ ''ਚ ਫੁੱਲ ਚਾਰਜ ਕਰ ਸਕਦੀ ਹੈ।
ਕੁਇੱਕ ਚਾਰਜ 3.0 ਟੈਕਨਾਲੋਜੀ ਤੋਂ ਵੀ ਤੇਜ਼ ਹੈ ਇਹ ਤਕਨੀਕ
ਤੁਹਾਨੂੰ ਦੱਸ ਦਈਏ ਕਿ ਮੇਜ਼ੂ ਦਾ ਸੁਪਰ ਐੱਮ ਚਾਰਜ ਕੁਆਲਕਾਮ ਕੁਇੱਕ ਚਾਰਜ 3.0 ਟੈਕਨਾਲੋਜੀ ਤੋਂ ਵੀ ਕਾਫੀ ਤੇਜ਼ ਹੈ। ਫਿਲਹਾਲ ਕੁਆਲਕਾਮ ਕੁਇੱਕ ਚਾਰਜ 3.0 ਟੈਕਨਾਲੋਜੀ ਕਾਫੀ ਆਮ ਹੈ। ਜੋ ਕਿ ਸਮਾਰਟਫੋਨ ਨੂੰ 0 ਤੋਂ 80 ਫੀਸਦੀ ਤੱਕ 35 ਮਿੰਟ ''ਚ ਚਾਰਜ ਕਰਨ ਦਾ ਸਮਾਂ ਲੈਂਦੀ ਹੈ ਪਰ ਮੇਜ਼ੂ ਦੀ ਇਸ ਨਵੀਂ ਸੁਪਰ ਐੱਮ ਚਾਰਜ ਤਕਨੀਕ ਤੋਂ ਤੁਹਾਡਾ ਸਮਾਰਟਫੋਨ ਸਿਰਫ ਪੰਜ ਮਿੰਟ ''ਚ 30 ਫੀਸਦੀ, 10 ਮਿੰਟ ''ਚ 60 ਫੀਸਦੀ, 15 ਮਿੰਟ ''ਚ 85 ਫੀਸਦੀ ਅਤੇ 20 ਮਿੰਟ ''ਚ ਫੁੱਲ ਚਾਰਜ ਹੋ ਜਾਵੇਗਾ। ਕੰਪਨੀ ਨੇ ਸੁਪਰ ਐੱਮ ਚਾਰਜ ਤਕਨੀਕ ਨੂੰ ਬਣਾਉਣ ਲਈ ਚਾਰਜ ਪੰਪ ਪ੍ਰਿੰਸੀਪਲ ਦੀ ਵਰਤੋਂ ਕੀਤੀ ਹੈ ਜੋ ਪ੍ਰੋਸੈੱਸ ਤੋਂ ਬਾਅਦ ਤੁਹਾਡੇ ਸਮਾਰਟਫੋਨ ਦੀ ਚਾਰਜਿੰਗ ਸਮਰੱਥਾ ਨੂੰ 9 ਤੋਂ 98 ਫੀਸਦੀ ਤੱਕ ਵਧਾ ਦੇਵੇਗਾ।
ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਅਤੇ ਸੁਰੱਖਿਅਤ ਹੈ ਇਹ ਤਕਨੀਕ
ਕੰਪਨੀ ਮੁਤਾਬਕ, ਸੁਪਰ ਐੱਮ ਚਾਰਜ ਤਕਨੀਕ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਅਤੇ ਸੁਰੱਖਿਅਤ ਹੈ ਅਤੇ ਘੱਟ ਪਾਵਰ ਖਪਤ ਕਰਦੀ ਹੈ। ਇਹ ਤਕਨੀਕ ਫੋਨ ਨੂੰ ਚਾਰਜਿੰਗ ਦੌਰਾਨ ਵੱਧ ਤੋਂ ਵੱਧ 39 ਡਿਗਰੀ ਤੱਕ ਠੰਡਾ ਰੱਖਦੀ ਹੈ।
ਫਾਸਟ ਚਾਰਜਿੰਗ ਦੌਰਾਨ ਫੋਨ ਨੂੰ ਗਰਮ ਹੋਣ ਤੋਂ ਬਚਾਉਂਦੀ ਹੈ। ਜਿਸ ਨਾਲ ਇਟਰਨਲ ਕੰਪੋਨੈਂਟ ਦੀ ਲਾਈਫ ਵੱਧ ਜਾਂਦੀ ਹੈ। ਮੇਜ਼ੂ ਨੇ ਚਿਤਾਵਨੀ ਦਿੱਤੀ ਹੈ ਕਿ ਸੁਪਰ ਫਾਸਟ ਚਾਰਜਿੰਗ ਸਪੀਡ ਲਈ ਨਾਰਮਲ ਕੇਬਲ ਦੀ ਵਰਤੋਂ ਨਾ ਕਰੋ।