MediaTek ਨੇ ਲਾਂਚ ਕੀਤੇ ਦੋ ਕਿਫਾਇਤੀ ਪ੍ਰੋਸੈਸਰ, ਘੱਟ ਕੀਮਤ ’ਚ ਮਿਲਣਗੇ ਜ਼ਿਆਦਾ ਮੈਗਾਪਿਕਸਲ ਵਾਲੇ ਫੋਨ
Saturday, Jul 17, 2021 - 04:35 PM (IST)
ਗੈਜੇਟ ਡੈਸਕ– ਪ੍ਰਮੁੱਖ ਚਿਪਸੈੱਟ ਨਿਰਮਾਤਾ ਕੰਪਨੀ ਮੀਡੀਆਟੈੱਕ ਨੇ ਆਪਣੇ ਦੋ ਨਵੇਂ ਚਿਪਸੈੱਟ ਲਾਂਚ ਕੀਤੇ ਹਨ ਜਿਨ੍ਹਾਂ ’ਚ MediaTek Helio G96 ਅਤੇ MediaTek Helio G88 ਸ਼ਾਮਲ ਹਨ। ਇਨ੍ਹਾਂ ’ਚੋਂ ਮੀਡੀਆਟੈੱਕ ਹੀਲਿਓ ਜੀ96 120Hz ਰਿਫ੍ਰੈਸ਼ ਰੇਟ ਨਾਲ ਫੁਲ-ਐੱਚ.ਡੀ. ਪਲੱਸ ਡਿਸਪਲੇਅ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਹ 108 ਮੈਗਾਪਿਕਸਲ ਲੈੱਨਜ਼ ਨੂੰ ਵੀ ਹੈਂਡਲ ਕਰ ਸਕਦਾ ਹੈ। ਇਸ ਵਿਚ ਡਿਊਲ 4ਜੀ ਐੱਲ.ਟੀ.ਈ. ਸਪੋਰਟ ਹੈ। ਉਥੇ ਹੀ ਮੀਡੀਆਟੈੱਕ ਹੀਲਿਓ ਜੀ88 ਫੁਲ-ਐੱਚ.ਡੀ. ਪਲੱਸ 90Hz ਰਿਫ੍ਰੈਸ਼ ਰੇਟ, 64 ਮੈਗਾਪਿਕਸਲ ਤਕ ਲੈੱਨਜ਼ ਅਤੇ 4ਜੀ ਐੱਲ.ਟੀ.ਈ. ਨੂੰ ਸਪੋਰਟ ਕਰਦਾ ਹੈ।
ਹੀਲਿਓ ਜੀ96 ਅਮੋਲੇਡ ਅਤੇ ਐੱਲ.ਸੀ.ਡੀ. ਦੋਵਾਂ ਡਿਸਪਲੇਅ ਨੂੰ ਸਪੋਰਟ ਕਰਦਾ ਹੈ। ਇਸ ਵਿਚ ਦੋ Arm Cortex-A76 CPU ਹਨ ਜਿਨ੍ਹਾਂ ਦੀ ਕਲਾਕ ਸਪੀਡ 2.05GHz ਹੈ। ਇਸ ਦੇ ਨਾਲ LPDDR4X ਰੈਮ ਅਤੇ ਯੂ.ਐੱਫ.ਐੱਸ. 2.2 ਸਟੋਰੇਜ ਦੀ ਵੀ ਸਪੋਰਟ ਹੈ। ਇਸ ਵਿਚ ਫਾਸਟ Cat-13 4G LTE ਵਰਲਡ ਮੋਡ ਮਾਡਮ ਦਾ ਸਪੋਰਟ ਹੈ। ਇਸ ਤੋਂ ਇਲਾਵਾ ਇਹ ਡਿਊਲ 4ਜੀ ਸਿਮ ਨਾਲ VoLTE ਅਤੇ ViLTE ਨੂੰ ਵੀ ਸਪੋਰਟ ਕਰਦਾ ਹੈ।
ਮੀਡੀਆਟੈੱਕ ਹੀਲਿਓ ਜੀ88 ਦੀ ਗੱਲ ਕਰੀਏ ਤਾਂ ਇਸ ਦੇ ਨਾਲ 90Hz ਰਿਫ੍ਰੈਸ਼ ਰੇਟ ਦਾ ਸੁਪੋਰਟ ਹੈ। ਇਸ ਦੀ ਕਲਾਕ ਸਪੀਡ 2.0GHz ਹੈ। ਇਸ ਵਿਚ 64 ਮੈਗਾਪਿਕਸਲ ਕੈਮਰੇ ਦੇ ਸਪੋਰਟ ਨਾਲ ਡਿਊਲ ਕੈਮਰਾ ਬੋਕੇਹ, ਕੈਮਰਾ ਕੰਟਰੋਲ ਯੂਨਿਟ, ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ (EIS) ਅਤੇ ਰੋਲਿੰਗ ਸ਼ਟਰ ਕੰਪਨਸੇਸ਼ਨ ਦਾ ਸਪੋਰਟ ਹੈ। ਇਸ ਦੇ ਨਾਲ ਵੌਇਸ ਬੈਕਅਪ ਦਾ ਵੀ ਸਪੋਰਟ ਹੈ। ਦੋਵੇਂ ਚਿਪਸੈੱਟ ਮੀਡੀਆਟੈੱਕ ਦੇ ਹਾਈਪਰ ਇੰਜਣ 2.0 ਜਨਰੇਸ਼ਨ ਤਕਨੀਕ ਨੂੰ ਸਪੋਰਟ ਕਰਦੇ ਹਨ।